OnePlus 3T First impressions: ਕੰਪਨੀ ਨੇ ਲਾਂਚ ਕੀਤਾ ਹੁਣ ਤੱਕ ਦਾ ਬਿਹਤਰੀਨ ਸਮਾਰਟਫੋਨ

Sunday, Dec 04, 2016 - 02:03 PM (IST)

OnePlus 3T First impressions: ਕੰਪਨੀ ਨੇ ਲਾਂਚ ਕੀਤਾ ਹੁਣ ਤੱਕ ਦਾ ਬਿਹਤਰੀਨ ਸਮਾਰਟਫੋਨ

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ OnePlus 3“ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੇ 64GB ਵੇਰਿਅੰਟ ਦੀ ਕੀਮਤ 29,000 ਰੁਪਏ ਅਤੇ 128GB ਵੇਰਿਅੰਟ ਦੀ ਕੀਮਤ 34 ਰੁਪਏ ਦੱਸੀ ਗਈ ਹੈ। ਇਹ ਦੋਨੋਂ ਮਾਡਲਸ 14 ਦਿਸੰਬਰ ਨਾਲ ਆਨਲਾਈਨ ਸ਼ਾਪਿੰਗ ਸਾਇਟ ਐਮਾਜ਼ਨ ''ਤੇ ਵਿੱਕਰੀ ਲਈ ਉਪਲੱਬਧ ਹੋਣਗੇ।

 
ਸਪੈਸੀਫਿਕੇਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਫੁੱਲ ਮੇਟਲ ਬਾਡੀ ਨਾਲ ਲੈਸ OnePlus 3T ਸਮਾਰਟਫੋਨ ''ਚ ਕਵਾਲਕਾਮ ਸਨੈਪਡ੍ਰੈਗਨ 821 ਚਿਪਸੈੱਟ ਦਿੱਤਾ ਗਿਆ ਹੈ ਜੋ 2.3GHz ਦਾ ਸਪੀਡ ''ਤੇ ਕੰਮ ਕਰਦਾ ਹੈ। ਬੈਟਰੀ ਦੀ ਪਰੇਸ਼ਾਨੀ ਨੂੰ ਧਿਆਨ ''ਚ ਰੱਖ ਦੇ ਹੋਏ ਕੰਪਨੀ ਨੇ ਇਸ 3,400 ਐੱਮ ਏ ਐੱਚ ਦੀ ਪਾਵਰਫੁੱਲ ਬੈਟਰੀ ਲਗਾਈ ਹੈ ਜੋ ਡੈਸ਼ ਚਾਰਜਿੰਗ ਟੈਕਨਾਲੋਜ਼ੀ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਸਿਰਫ 30 ਮਿੰਟਾਂ ''ਚ 60 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।
 
ਇਸ 5.5 ਇੰਚ ਦੀ ਫੁੱਲ ਐੱਚ. ਡੀ ਐਮੋਲੇਡ ਡਿਸਪਲੇ ਨਾਲ ਲੈਸ ਸਮਾਰਟਫੋਨ ''ਚ ਫ੍ਰੰਟ ਫਿੰਗਰਪ੍ਰਿੰਟ ਸਕੈਨਰ ਵੀ ਮੌਜੂਦ ਹੈ ਫੋਟੋਗ੍ਰਾਫੀ ਦੇ ਲਈ ਇਹ ਰਿਅਰ ''ਚ 16 ਮੈਗਾਪਿਕਸਲ ਦਾ ਸੋਨੀ ਸੈਂਸਰ ਨਾਲ ਲੈਸ ਕੈਮਰਾ ਦਿੱਤਾ ਗਿਆ ਹੈ ਜੋ 4K ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ। ਸੈਲਫੀ ਦੇ ਸ਼ੌਕੀਨਾਂ ਲਈ ਇਹ 16 ਮੈਗਾਪਿਕਸਲ ਦਾ ਕੈਮਰਾ ਹੈ। ਇਸ 6ਜੀ ਬੀ ਰੈਮ ਵਾਲੇ ਸਮਾਰਟਫੋਨ ''ਚ ਕੁਨੈਕਟੀਵਿਟੀ ਲਈ ਯੂ. ਐੱਸ ਬੀ ਟਾਈਪ ਸੀ ਅਤੇ ਡਿਊਲ ਸਿਮ ਸਪੋਰਟ ਮੌਜੂਦ ਹੈ।

Related News