ਅਜਿਹਾ ਦਿਖੇਗਾ ਵਨਪਲੱਸ ਦਾ ਨਵਾਂ ਹਾਈ ਐਂਡ ਸਮਾਰਟਫੋਨ, ਲੀਕ ਹੋਈਆਂ ਤਸਵੀਰਾਂ
Monday, May 16, 2016 - 03:17 PM (IST)

ਜਲੰਧਰ— ਚਾਈਨੀਜ਼ ਸਮਰਾਟਫੋਨ ਕੰਪਨੀ ਵਨਪਲੱਸ 3 ਬਾਰੇ ਚਰਚਾ ਜ਼ੋਰਾਂ ''ਤੇ ਹੈ ਅਤੇ ਹੁਣ ਨਵੀਂ ਲੀਕ ਰਿਪੋਰਟ ਤੋਂ ਇਹ ਗੱਲ ਦਾ ਪਤਾ ਚਲਦਾਹੈ ਕਿ ਨਵਾਂ ਸਮਾਰਟਫੋਨ ਕਿਸ ਤਰ੍ਹਾਂ ਦਾ ਦਿਸੇਗਾ। ਟਵਿਟਰ ਯੂਜ਼ਰ The Malignat ਨੇ ਵਨਪਲੱਸ 3 ਦੀਆਂ 2 ਤਸਵੀਰਾਂ ਪੇਸ਼ ਕੀਤੀ ਹਨ ਜਿਸ ਵਿਚ ਫੋਨ ਦਾ ਅੱਗੇ ਅਤੇ ਫੋਨ ਦੇ ਹੇਠਲਾ ਹਿੱਸਾ ਦਿਖਾਇਆ ਗਿਆ ਹੈ।
ਫਰੰਟ ਫੋਟੋ ''ਚ ਵਨਪਲੱਸ 3 ਕੰਪਨੀ ਦੇ ਪੁਰਾਣੇ ਸਮਾਰਟਫੋਨ ਨਵਪਲੱਸ 2 ਵਰਗਾ ਲੱਗਦਾ ਹੈ ਜਿਸ ਵਿਚ ਕੋਈ ਬਦਲਾਅ ਨਹੀਂ ਹੈ। ਫੋਨ ਦੇ ਹੇਠਲੇ ਪਾਸੇ ਸਪੀਕਰ, 3.5 ਐੱਮ.ਐੱਮ. ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਇਸ ਵਾਰ ਸਪੀਕਰ ਦੇ ਸੁਰਾਖ ਸਿਰਫ ਖੱਬੇ ਪਾਸੇ ਹੀ ਦਿਖਾਏ ਗਏ ਹਨ। ਇਸ ਤੋਂ ਇਲਾਵਾ ਯੂ.ਐੱਸ.ਬੀ. ਟਾਈਪ-ਸੀ ਪੋਰਟ ਵੀ ਦੇਖਣ ਨੂੰ ਮਿਲਿਆ ਹੈ ਅਤੇ ਹੈੱਡਫੋਨ ਜੈੱਕ ਨੂੰ ਉੱਪਰ ਦੀ ਥਾਂ ਹੇਠਾਂ ਲਗਾ ਦਿੱਤਾ ਗਿਆ ਹੈ।
ਜਿੱਥੋਂ ਤੱਕ ਫੀਚਰਜ਼ ਦੀ ਗੱਲ ਹੈ ਤਾਂ ਇਹ ਫੋਨ 32ਜੀ.ਬੀ. ਅਤੇ 64ਜੀ.ਬੀ. ਸਟੋਰੇਜ਼ ਆਪਸ਼ਨ ਦੇ ਨਾਲ ਆ ਸਕਦਾ ਹੈ। 32ਜੀ.ਬੀ. ਸਟੋਰੇਜ਼ ਆਪਸ਼ਨ ਦੇ ਨਾਲ 4ਜੀ.ਬੀ. ਅਤੇ 64ਜੀ.ਬੀ. ਸਟੋਰੇਜ਼ ਆਪਸ਼ਨ ਨਾਲ 6ਜੀ.ਬੀ. ਰੈਮ ਹੋ ਸਕਦੀ ਹੈ। ਫੋਨ ''ਚ ਫੁੱਲ-ਐੱਚ.ਡੀ. ਡਿਸਪਲੇ ਅਤੇ ਸਨੈਪਡ੍ਰੈਗਨ 820 ਚਿੱਪਸੈੱਟ ਦੀ ਗੱਲ ਸਾਹਮਣੇ ਆਈ ਹੈ। ਇਹ ਡਿਵਾਈਸ ਆਕਸੀਜਨ ਓ.ਐੱਸ. ਆਧਾਰਿਤ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਵਨਪਲੱਸ 3 ''ਚ 3,500 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ ਜਿਸ ਵਿਚ ਨਵਾਂ ਡੈਸ਼ ਚਾਰਜ ਫੀਚਰ ਹੋਵੇਗਾ ਜਿਸ ਨਾਲ ਫੋਨ ਛੇਤੀ ਚਾਰਜ ਹੋਵੇਗਾ।