OnePlus ਦੇ ਇਨ੍ਹਾਂ ਸਮਾਰਟਸਫੋਨਜ਼ ਲਈ ਜਾਰੀ ਹੋਈ ਐਂਡ੍ਰਾਇਡ 7.1.1 Nougat ਅਪਡੇਟ
Saturday, Mar 18, 2017 - 04:37 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਕੰਪਨੀ ਵਨਪਲਸ ਨੇ ਵਨਪਲਸ 3 ਅਤੇ 3“ ਸਮਾਰਟਫੋਨਸ ਲਈ ਐਂਡ੍ਰਾਇਡ 7.1.1 ਨੂਗਟ ਅਪਡੇਟ ਜਾਰੀ ਕਰ ਦਿੱਤਾ ਹੈ। ਇਹ ਨਵਾਂ ਐਂਡ੍ਰਾਇਡ ਅਪਡੇਟ ਆਕਸੀਜਨ ਓ. ਐੱਸ 4.1.0 ਦੇ ਨਾਲ ਹੈ। ਜਿਸ ਦੇ ਨਾਲ ਵਨਪਲਸ 3 ਅਤੇ 3“ ਸਮਾਰਟਫੋਨਸ ਦੇ ਕੈਮਰੇ ਪਹਿਲਾਂ ਤੋਂ ਬਿਹਤਰ ਹੋਣ ਵਾਲੇ ਹਨ।
ਵਨਪਲਸ ਦੇ ਫੋਰਮ ''ਤੇ ਟਾਨੀ ਐੱਲ ਦਾ ਕਹਿਣਾ ਹੈ ਕਿ ਨਵੇਂ ਅਪਡੇਟਸ ਤੋਂ ਬਾਅਦ ਵੀਡੀਓ ''ਚ ਖਾਸ ਕਰ ਸਟੇਬੀਲਿਟੀ ਦੀ ਸਮੱਸਿਆ ਹੱਲ ਹੋਵੇਗੀ। ਯੂਜਰਸ ਦੀ ਸ਼ਿਕਾਇਤ ਸੀ ਕਿ ਇਨ੍ਹਾਂ ''ਚ ਆਪਟਿਕਲ ਇਮੇਜ਼ ਸਟੇਬਲਾਈਜੇਸ਼ਨ ਫੀਚਰ ਹੋਣ ਦੇ ਕਾਰਨ ਵੀ ਵੀਡੀਓ ਬਣਾਉਂਦੇ ਸਮੇਂ ਸਮੱਸਿਆ ਹੁੰਦੀ ਸੀ। ਇੰਨਾ ਹੀ ਨਹੀਂ ਇਸ ਅਪਡੇਟ ਤੋਂ ਬਾਅਦ ਵਾਈ-ਫਾਈ ਅਤੇ ਬਲੂਟੁੱਥ ਕੁਨੈੱਕਟੀਵਿਟੀ ਵੀ ਪਹਿਲਾਂ ਤੋਂ ਬਿਹਤਰ ਬਣੇਗੀ।
ਨਵੇਂ ਆਕਸੀਜਨ ਓ. ਐੱਸ 4.1.0 ਅਤੇ ਐਂਡ੍ਰਾਇਡ 7.1.1 ਅਪਡੇਟ ਤੋਂ ਬਾਅਦ ਸਮਾਰਟਫੋਨ ''ਚ ਕੁਝ ਇਸ ਸਮਾਰਟਫੋਨ ''ਚ ਅਪਡੇਟੇਡ ਗੂਗਲ ਸਕਿਓਰਿਟੀ ਪੈਚ ਦੇਖਣ ਨੂੰ ਮਿਲੇਗਾ। ਮੂਵਿੰਗ ਆਬਜੇਕਟਸ ਦੀ ਵੀ ਬਿਹਤਰ ਤਸਵੀਰਾਂ ਅਤੇ ਬਲਰ ਹੋਣ ਦੀ ਸਮੱਸਿਆ ਘੱਟ ਹੋਵੇਗੀ। ਉਥੇ ਹੀ, ਰਿਕਾਰਡਿੰਗ ਦੇ ਸਮੇਂ ਬਿਹਤਰ ਵੀਡੀਓ ਸਟੇਬੀਲਿਟੀ ਦੇ ਨਾਲ ਬਿਹਤਰ ਵਾਈ-ਫਾਈ ਅਤੇ ਬਲੂਟੁੱਥ ਕੁਨੈਕਟੀਵਿਟੀ ਵੀ ਮਿਲੇਗਾ। ਨਾਲ ਹੀ ਜਨਰਲ ਬੱਗਸ ਫਿਕਸ ਦੇ ਨਾਲ ਐਕਸਪੇਂਡੇਡ ਸਕ੍ਰੀਨਸ਼ਾਟਸ ਵੀ ਸ਼ਾਮਿਲ ਹੈ।