ਜਲਦੀ ਹੀ ਲਾਂਚ ਹੋਵੇਗਾ 6GB ਰੈਮ ਵਾਲਾ ਇਹ ਸਮਾਰਟਫੋਨ
Wednesday, Apr 27, 2016 - 11:20 AM (IST)

ਜਲੰਧਰ— ਜਾਣਕਾਰੀ ਮੁਤਾਬਕ ਚੀਨ ਦੀ ਸਮਾਰਟਫੋਨ ਮੇਕਰ ਕੰਪਨੀ ਵਨਪਲੱਸ ਨੇ ਆਪਣੇ ਨਵੇਂ ਸਮਾਰਟਫੋਨ ਨੂੰ ਦੋ ਬੈਂਚਮਾਰਕ ਸਾਈਟਸ ''ਤੇ ਲਿਸਟਿਡ ਕੀਤਾ ਹੈ ਜਿਸ ਨੂੰ ਵਨਪਲੱਸ 3 ਮੰਨਿਆ ਜਾ ਰਿਹਾ ਹੈ।
ਇਸ ਵਨਪਲੱਸ 3 ਸਮਾਰਟਫੋਨ ਨੂੰ ਵਨਪਲੱਸ ''ਰੇਨ ਰੇਨ'' ਏ3000 ਕੋਡਨੇਮ ਦੇ ਨਾਲ ਗੀਕਬੈਂਚ ਅਤੇ ਜੀ.ਐੱਫ.ਐਕਸ ਬੈਂਚ ਬੈਂਚਮਾਰਕ ਵੈੱਬਸਾਈਟ ''ਤੇ ਲਿਸਟਿਡ ਕੀਤਾ ਗਿਆ ਹੈ। ਗੀਕਬੈਂਚ (geekbench) ਦੀ ਲਿਸਟਿੰਗ ਮੁਤਾਬਕ ਵਨਪਲੱਸ 3 ਸਮਾਰਟਫੋਨ ''ਚ 6ਜੀ.ਬੀ. ਰੈਮ, 1.5 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 820 ਚਿਪਸੈੱਟ ਦਿੱਤਾ ਜਾਵੇਗਾ ਅਤੇ ਇਹ ਸਮਾਰਟਫੋਨ ਐਂਡ੍ਰਾਇਡ 6.0.1 ਓ.ਐੱਸ. ''ਤੇ ਆਧਾਰਿਤ ਹੋਵੇਗਾ।
ਜੀ.ਐੱਫ.ਐਕਸ ਬੈਂਚ (gfcbench) ਦੀ ਲਿਸਟਿੰਗ ਮੁਤਾਬਕ ਵਨਪਲੱਸ 3 ਸਮਾਰਟਫੋਨ ਦੇ ਹੋਰ ਸਪੈਸੀਫਿਕੇਸ਼ਨ ''ਚ 5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ, 64ਜੀ.ਬੀ. ਸਟੋਰੇਜ਼, 16 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੰਪਨੀ ਦੇ ਸਹਿ-ਸੰਸਥਾਪਕ ਕਾਰਲ ਪੀ ਮੁਤਾਬਕ, ਅਗਲੇ ਫਲੈਗਸ਼ਿਪ ਹੈਂਡਸੈੱਟ ਦਾ ਡਿਜ਼ਾਈਨ ਅਲੱਗ ਹੋਵੇਗਾ ਅਤੇ ਇਸ ਨੂੰ ਸਾਲ ਦੀ ਦੂਜੀ ਤਿਮਾਹੀ ਤੱਕ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।