6000mAh ਬੈਟਰੀ ਤੇ ਦਮਦਾਰ ਪ੍ਰੋਸੈਸਰ ਨਾਲ OnePlus 13 ਸੀਰੀਜ਼ ਭਾਰਤ 'ਚ ਲਾਂਚ, ਇੰਨੀ ਹੈ ਕੀਮਤ
Tuesday, Jan 07, 2025 - 11:48 PM (IST)
ਗੈਜੇਟ ਡੈਸਕ- OnePlus ਨੇ ਭਾਰਤੀ ਬਾਜ਼ਾਰ 'ਚ ਆਪਣੀ OnePlus 13 ਸੀਰੀਜ਼ ਦੋ ਨਵੇਂ ਸਮਾਰਟਫੋਨ ਲਾਂਚ ਕਰ ਦਿੱਤੇ ਹਨ। ਕੰਪਨੀ ਨੇ OnePlus 13 ਅਤੇ OnePlus 13R ਨੂੰ ਲਾਂਚ ਕਰ ਦਿੱਤਾ ਹੈ। ਦੋਵੇਂ ਹੀ ਸਮਾਰਟਫੋਨ ਭਾਰਤ ਸਮੇਤ ਗਲੋਬਲ ਬਾਜ਼ਾਰ 'ਚ ਵੀ ਲਾਂਚ ਹੋਏ ਹਨ। ਹਾਲਾਂਕਿ, ਕੰਪਨੀ ਇਨ੍ਹਾਂ ਸਮਾਰਟਫੋਨਾਂ ਨੂੰ ਪਹਿਲਾਂ ਹੀ ਚੀਨੀ ਬਾਜ਼ਾਰ 'ਚ ਪੇਸ਼ ਕਰ ਚੁੱਕੀ ਹੈ।
ਦੋਵੇਂ ਹੀ ਸਮਾਰਟਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਐਮਾਜ਼ੋਨ 'ਤੇ ਉਪਲੱਬਧ ਹੋਣਗੇ। OnePlus 13 'ਚ Snapdragon 8 Elite ਪ੍ਰੋਸੈਸਰ ਮਿਲਦਾ ਹੈ, ਜਦੋਂਕਿ OnePlus 13R 'ਚ Snapdragon 8 Gen 3 ਪ੍ਰੋਸੈਸਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਸਮਾਰਟਫੋਨਾਂ ਦੀ ਕੀਮਤ ਅਤੇ ਫੀਚਜ਼ ਬਾਰੇ...
ਇਹ ਵੀ ਪੜ੍ਹੋ- ਆ ਗਿਆ ਸੋਨੇ ਦਾ ਫੋਲਡੇਬਲ ਸਮਾਰਟਫੋਨ, ਕੀਮਤ ਉਡਾ ਦੇਵੇਗੀ ਹੋਸ਼
ਫੀਚਰਜ਼
OnePlus 13 'ਚ 6.82 ਇੰਚ ਦੀ LTPO AMOLED ਡਿਸਪਲੇਅ ਮਿਲਦੀ ਹੈ, ਜੋ 120Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ। ਸਮਾਰਟਫੋਨ Qualcomm Snapdragon 8 Elite ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿਚ 50MP ਦੇ ਮੇਨ ਲੈੱਨਜ਼ ਵਾਲਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
ਫੋਨ 'ਚ 50MP ਦਾ ਟੈਲੀਸਕੋਪ ਅਤੇ 50MP ਦਾ ਹੀ ਅਲਟਰਾ ਵਾਈਡ ਐਂਗਲ ਲੈੱਨਜ਼ ਵੀ ਮਿਲਦਾ ਹੈ। ਉਥੇ ਹੀ ਫਰੰਟ 'ਚ ਕੰਪਨੀ ਨੇ 32MP ਕੈਮਰਾ ਦਿੱਤਾ ਹੈ। ਪ੍ਰੋਟੈਕਸ਼ਨ ਲਈ ਇਨ-ਡਿਸਪਲੇਅ ਫਿੰਗਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ 6000mAh ਦੀ ਬੈਟਰੀ ਨਾਲ ਆਉਂਦਾ ਹੈ ਅਤੇ ਇਸ ਵਿਚ 100W ਦੀ ਚਾਰਜਿੰਗ ਮਿਲਦੀ ਹੈ।
ਉਥੇ ਹੀ ਟੋਨ ਡਾਊਨ ਵਰਜ਼ਨ ਦੀ ਗੱਲ ਕਰੀਏ ਤਾਂ OnePlus 13R 'ਚ 6.78-ਇੰਚ ਦੀ AMOLED ਡਿਸਪਲੇ ਹੈ। ਸਕਰੀਨ ਸੁਰੱਖਿਆ ਲਈ ਗੋਰਿਲਾ ਗਲਾਸ ਵਿਕਟਸ 2 ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 15 'ਤੇ ਆਧਾਰਿਤ ਆਕਸੀਜਨ OS 'ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਬਦਲਣ ਵਾਲਾ ਹੈ ਤੁਹਾਡਾ ਐਂਡਰਾਇਡ ਫੋਨ, ਜਲਦ ਮਿਲੇਗਾ iPhone ਵਾਲਾ ਇਹ ਖਾਸ ਫੀਚਰ
ਫੋਨ Qualcomm Snapdragon 8 Gen 3 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਆਪਟਿਕਸ ਦੀ ਗੱਲ ਕਰੀਏ ਤਾਂ 50 MP ਦਾ ਮੇਨ ਲੈੱਨਜ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 50 MP ਦਾ ਟੈਲੀਫੋਟੋ ਲੈੱਨਜ਼ ਅਤੇ 8 MP ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਦਿੱਤਾ ਗਿਆ ਹੈ। ਉਥੇ ਹੀ ਫਰੰਟ 'ਚ 16 MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 6000mAh ਦੀ ਬੈਟਰੀ ਦਿੱਤੀ ਗੀ ਹੈ, ਜੋ 80W ਦੀ ਵਾਇਰਡ ਚਾਰਜਿੰਗ ਨਾਲ ਆਉਂਦੀ ਹੈ।
ਕੀਮਤ ਅਤੇ ਉਪਲੱਬਧਤਾ
OnePlus 13 ਨੂੰ ਭਾਰਤ 'ਚ 69,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਹ ਕੀਮਤ 12GB RAM + 256GB ਵੇਰੀਐਂਟ ਦੀ ਹੈ। ਇਸ 'ਤੇ 5000 ਰੁਪਏ ਦਾ ਡਿਸਕਾਊਂਟ ICICI ਬੈਂਕ ਕਾਰਡ 'ਤੇ ਮਿਲ ਰਿਹਾ ਹੈ। 16GB RAM + 512GB ਸਟੋਰੇਜ ਵੇਰੀਐਂਟ ਦੀ ਕੀਮਤ 76,999 ਰੁਪਏ ਅਤੇ 24GB RAM + 1TB ਸਟੋਰੇਜ ਦੀ ਕੀਮਤ 89,999 ਰੁਪਏ ਹੈ।
ਉਥੇ ਹੀ OnePlus 13R ਨੂੰ ਕੰਪਨੀ ਨੇ 42,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਇਹ ਕੀਮਤ 12GB RAM + 256GB ਸਟੋਰੇਜ ਵੇਰੀਐਂਟ ਦੀ ਹੈ। 16GB RAM + 512GB ਸਟੋਰੇਜ ਵੇਰੀਐਂਟ ਦੀ ਕੀਮਤ 49,999 ਰੁਪਏ ਹੈ। ਇਸ 'ਤੇ 3000 ਰੁਪਏ ਦਾ ਬੈਂਕ ਡਿਸਕਾਊਂਟ ਮਿਲ ਰਿਹਾ ਹੈ। ਇਸਦੀ ਸੇਲ 13 ਜਨਵਰੀ ਤੋਂ ਸ਼ੁਰੂ ਹੋਵੇਗੀ, ਜਦੋਂਕਿ OnePlus 13 ਦੀ ਸੇਲ 10 ਜਨਵਰੀ ਤੋਂ ਹੋਵੇਗੀ।
ਇਹ ਵੀ ਪੜ੍ਹੋ- ਸਿਗਰਟ ਪੀਣ ਦੀ ਆਦਤ ਤੋਂ ਹੁਣ Smartwatch ਦਿਵਾਏਗੀ ਛੁਟਕਾਰਾ!