ਇਕ ਵਾਰ ਫਿਰ ਕੱਲ ਸੇਲ ਲਈ ਉਪਲੱਬਧ ਹੋਵੇਗਾ Yu Yureka Black

Sunday, Jun 18, 2017 - 10:56 PM (IST)

ਇਕ ਵਾਰ ਫਿਰ ਕੱਲ ਸੇਲ ਲਈ ਉਪਲੱਬਧ ਹੋਵੇਗਾ Yu Yureka Black

ਜਲੰਧਰ—Micromax ਦੇ ਸਬ-ਬ੍ਰਾਂਡ ਯੂ ਨੇ ਆਪਣੇ ਨਵੇਂ ਸਮਾਰਟਫੋਨ Yu Yureka Black  ਨੂੰ ਹਾਲ 'ਚ ਹੀ ਭਾਰਤ 'ਚ ਲਾਂਚ ਕੀਤਾ ਹੈ। Yu Yureka Black ਸਮਾਰਟਫੋਨ ਨੂੰ ਕੰਪਨੀ ਨੇ 8,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ। ਇਕ ਵਾਰ ਫਿਰ ਕੰਪਨੀ ਇਸ ਸਮਾਰਟਫੋਨ ਨੂੰ ਫਲਿੱਪਕਾਰਟ 'ਤੇ ਸੇਲ ਲਈ 19 ਜੂਨ ਜਾਨੀ ਕੱਲ 12 ਵੱਜੇ ਉਪਲੱਬਧ ਕਰਵਾਉਣ ਵਾਲੀ ਹੈ। ਕੱਲ ਹੋਣ ਵਾਲੀ ਸੇਲ 'ਚ ਇਸ ਫੋਨ ਨੂੰ ਮੈਟ ਬਲੈਕ ਅਤੇ ਕਰੋਮ ਬਲੈਕ ਆਪਸ਼ਨ 'ਚ ਸੇਲ ਲਈ ਪੇਸ਼ ਕੀਤਾ ਜਾਵੇਗਾ। Yu Yureka Black ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਮੇਟਲ ਯੂਨੀਬਾਡੀ ਤੋਂ ਨਿਰਮਿਤ ਹੈ। ਉੱਥੇ ਸਮਾਰਟਫੋਨ ਦੇ ਫਰੰਟ ਪੈਨਲ 'ਚ ਫਿਜਿਕਲ ਹੋਮ ਬਟਨਾ ਦਿੱਤਾ ਗਿਆ ਹੈ, ਜਿਸ ਨੂੰ ਡਬਲ ਕਲਿਕ ਕਰਕੇ ਫਿੰਗਪ੍ਰਿੰਟ ਸੈਂਸਰ ਐਕਟਿਵ ਕੀਤਾ ਜਾ ਸਕਦਾ ਹੈ। ਜੇਕਰ ਗੱਲ ਕਰੀਏ Yu Yureka Black ਦੀ ਸਪੈਸਿਫਿਕੇਸ਼ਨਜ਼ ਦੀ ਤਾਂ ਇਸ 'ਚ 2.5 ਕਵਰਡ ਦੇ ਨਾਲ 5 ਇੰਚ ਦੀ ਫੁੱਲ HD ਡਿਸਪਲੇ ਦਿੱਤੀ ਗਈ ਹੈ। ਜਿਸ ਦਾ Resolution (1080*1920) ਪਿਕਸਲ ਹੈ। ਇਸ ਦੇ ਨਾਲ ਹੀ ਸੁਰੱਖਿਆ ਲਿਹਾਜ ਤੋਂ ਕਾਰਨਿੰਗ ਗੋਰਿੱਲਾ ਗਲਾਸ 3 ਦਿੱਤਾ ਗਿਆ ਹੈ। ਇਹ ਸਮਾਰਟਫੋਨ ਕਵਾਲਕੋਮ ਦੇ ਸਨੈਪਡਰੈਗਨ 430 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਡਿਵਾਇਸ 'ਚ 4 ਜੀ.ਬੀ ਰੈਮ ਅਤੇ 32ਜੀ.ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਨਾਲ Microsd ਕਾਰਡ ਜਰੀਏ ਇਸ ਦੀ ਮੈਮਰੀ ਨੂੰ 64 ਜੀ.ਬੀ ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ yu yureka black 'ਚ Sony IMX  258 Senband ਨਾਲ 13 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਦੋਵੇਂ ਵੀ ਕੈਮਰਿਆਂ 'ਚ ਫਲੈਸ਼ ਦੀ ਸੁਵਿਧਾ ਦਿੱਤੀ ਗਈ ਹੈ।yu yureka black ਸਮਾਰਟਫੋਨ andriod 6.0 ਮਾਰਸ਼ਮੈਲੋ 'ਤੇ ਆਧਾਰਿਤ ਹੈ। ਉੱਥੇ ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,000  mAh ਦੀ ਬੈਟਰੀ ਦਿੱਤੀ ਗਈ ਹੈ। ਕੁਨੇਕਟਿਵਿਟੀ ਲਈ yu yureka 4G ਅਤੇ Volte,Bluetooth, Wifi ਅਤੇ Usb ਸਪੋਰਟ ਕਰੇਗਾ। 


Related News