ਕੈਮਰਾ ਵਪਾਰ ’ਚੋਂ ਬਾਹਰ ਹੋ ਰਹੀ Olympus, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

6/24/2020 4:18:15 PM

ਗੈਜੇਟ ਡੈਸਕ– ਜਪਾਨ ਦੀ ਕੈਮਰਾ ਨਿਰਮਾਤਾ ਕੰਪਨੀ Olympus ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਹੁਣ ਕੰਪਨੀ ਆਪਣੇ ਕੈਮਰਾ ਵਪਾਰ ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਵੇਗੀ। Olympus ਆਪਣੀ ਇਮੇਜਿੰਗ ਡਿਵਿਜ਼ਨ ਨੂੰ ਜਪਾਨ ਇੰਡਸਟਰੀਅਲ ਭਾਗੀਦਾਰਾਂ ਨੂੰ ਵੇਚ ਦੇਵੇਗੀ। ਇਹ ਉਹੀ ਕੰਪਨੀ ਹੈ ਜਿਸ ਨੇ ਸੋਨੀ VAIO ਕੰਪਿਊਟਰ ਵਪਾਰ ਨੂੰ ਸੋਨੀ ਕੰਪਨੀ ਤੋਂ ਖਰੀਦਿਆ ਸੀ। ਅਜਿਹੇ ’ਚ Olympus ਆਪਣੇ ਇਮੇਜਿੰਗ ਡਿਵਿਜ਼ਨ ਦੇ ਸਾਰੇ ਸ਼ੇਅਰ ਇਸੇ ਕੰਪਨੀ ਨੂੰ ਟ੍ਰਾਂਸਫਰ ਕਰਨ ਵਾਲੀ ਹੈ। 

ਇਸ ਕਾਰਨ ਬੰਦ ਕਰਨਾ ਪਿਆ ਇਮੇਜਿੰਗ ਡਿਵਿਜ਼ਨ
Olympus ਇਮੇਜਿੰਗ ਡਿਵਿਜ਼ਨ ਪਿਛਲੇ 3 ਸਾਲਾਂ ਤੋਂ ਮਿਰਰਲੈੱਸ ਕੈਮਰੇ ਤਿਆਰ ਕਰ ਰਹੀ ਹੈ ਪਰ ਇਸ ਵਿਚ ਪੈਸਿਆਂ ਦੀ ਬਰਬਾਦੀ ਹੋ ਰਹੀ ਹੈ। Olympus ਅਤੇ JIP ਸਤੰਬਰ ਦੇ ਅਖੀਰ ਤਕ ਇਕ ਸਮਝੌਤੇ ’ਤੇ ਦਸਤਖਤ ਕਰਨ ਦੀ ਯੋਜਨਾ ਬਣਾ ਰਹੇ ਹਨ। ਐਕਵਾਇਰ ਦੀਆਂ ਵਿੱਤੀ ਸ਼ਰਤਾਂ ਨੂੰ ਅਜੇ ਤਕ ਜਨਤਕ ਨਹੀਂ ਕੀਤਾ ਗਿਆ। 

ਹੁਣ ਕੀ ਕਰਨ ਵਾਲੀ ਹੈ Olympus
Olympus ਦੇ ਵਪਾਰ ’ਚ ਇਮੇਜਿੰਗ ਡਿਵਿਜ਼ਨ ਇਕ ਛੋਟਾ ਜਿਹਾ ਹਿੱਸਾ ਸੀ ਅਤੇ ਹੁਣ ਕੰਪਨੀ ਮੈਡੀਕਲ ਇਕਵਿਪਮੈਂਟ ਜਿਵੇਂ ਕਿ ਐਂਡੋਸਕੋਪੀ ’ਚ ਜ਼ਿਆਦਾ ਧਿਆਨ ਕੇਂਦਰਿਤ ਕਰੇਗੀ। Olympus ਦਾ ਕਹਿਣਾ ਹੈ ਕਿ ਸਮਾਰਟਫੋਨ ’ਚ ਤੇਜ਼ੀ ਨਾਲ ਵਿਕਾਸ ਹੋਣ ਕਾਰਨ ਡਿਜੀਟਲ ਕੈਮਰਾ ਵਪਾਰ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਅਸੀਂ Olympus ਬ੍ਰਾਂਡ ਤਹਿਤ OM-D ਅਤੇ Zuiko ਵਰਗੇ ਬ੍ਰਾਂਡਸ ਬਾਜ਼ਾਰ ’ਚ ਉਤਾਰਣਗੇ। 


Rakesh

Content Editor Rakesh