Ola ਨੇ ਪੇਸ਼ ਕੀਤਾ ਅਪਡੇਟਿਡ S1 ਅਤੇ S1 ਏਅਰ, ਕੀਮਤ 84,999 ਰੁਪਏ ਤੋਂ ਸ਼ੁਰੂ
Saturday, Feb 11, 2023 - 05:52 PM (IST)
ਆਟੋ ਡੈਸਕ- ਬੇਂਗਲੁਰੂ ਬੇਸਡ ਈ.ਵੀ. ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਨੇ ਦੇਸ਼ 'ਚ ਓਲਾ S1 ਅਤੇ S1 ਏਅਰ ਦੇ ਨਵੇਂ ਵੇਰੀਐਂਟ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 84,999 ਰੁਪਏ ਦੱਸੀ ਗਈ ਹੈ। ਕੰਪਨੀ ਨੇ ਨਵੇਂ ਐੱਸ 1 ਲਈ ਬੁਕਿੰਗ ਵਿੰਡੋ ਖੋਲ੍ਹ ਦਿੱਤੀ ਹੈ ਅਤੇ ਇਸਦੀ ਡਿਲਿਵਰੀ ਮਾਰਚ 2023 ਤੋਂ ਸ਼ੁਰੂ ਕੀਤੀ ਜਾਵੇਗੀ।
Ola S1
ਨਵੇਂ ਓਲਾ ਐੱਸ 1 ਵੇਰੀਐਂਟ 'ਚ 2KW ਬੈਟਰੀ ਪੈਕ ਅਤੇ 8.5 ਕਿਲੋਵਾਟ ਦੀ ਮੋਟਰ ਦਿੱਤੀ ਗਈ ਹੈ। ਇਸ ਨਵੇਂ ਵੇਰੀਐਂਟ ਨਾਲ 91 ਕਿਲੋਮੀਟਰ ਦੀ ਰੇਂਜ ਪ੍ਰਪਤ ਕੀਤੀ ਜਾ ਸਕਦੀ ਹੈ ਅਤੇ ਇਸਦੀ ਟਾਪ ਸਪੀਡ 141 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। ਇਹ ਨਵਾਂ ਵੇਰੀਐਂਟ 11 ਰੰਗਾਂ 'ਚ ਉਪਲੱਬਧ ਹੋਵੇਗਾ।
Ola S1 Air
ਓਲਾ ਐੱਸ 1 ਏਅਰ 'ਚ ਨਵਾਂ 2.5 ਕਿਲੋਵਾਟ ਬੈਟਰੀ ਪੈਕ ਦਿੱਤਾ ਗਿਆ ਹੈ, ਜੋ 101 ਕਿਲੋਮੀਟਰ ਦੀ ਰੇਂਜ ਦੇਵੇਗਾ। ਇਸ ਤੋਂ ਇਲਾਵਾ ਇਹ 3 ਵੇਰੀਐਂਟਸ 'ਚ ਉਪਲੱਬਧ ਹੈ, ਜਿਨ੍ਹਾਂ 'ਚ 2 KW, 3 KW ਅਤੇ 4 KW ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਇਨ੍ਹਾਂ ਤਿੰਨਾਂ ਬੈਟਰੀ ਬੈਕ ਨਾਲ 85 km, 125 ਅਤੇ 165 km ਦੀ ਰੇਂਜ ਮਿਲੇਗੀ।