ਸੈਮਸੰਗ ਨੇ S7 ਤੇ S7 Edge ਲਈ ਜਾਰੀ ਕੀਤਾ ਸਕਿਓਰਿਟੀ ਅਪਡੇਟ

Wednesday, Oct 19, 2016 - 01:53 PM (IST)

ਸੈਮਸੰਗ ਨੇ S7 ਤੇ S7 Edge ਲਈ ਜਾਰੀ ਕੀਤਾ ਸਕਿਓਰਿਟੀ ਅਪਡੇਟ
ਜਲੰਧਰ- ਸੈਮਸੰਗ ਨੇ ਗਲੈਕਸੀ ਐੱਸ7 ਅਤੇ ਐੱਸ7 ਐੱਜ ਸਮਾਰਟਫੋਨਜ਼ ਲਈ ਨਵਾਂ ਅਪਡੇਟ ਪੇਸ਼ ਕੀਤਾ ਹੈ। ਇਹ ਅਪਡੇਟ ਕੁਝ ਯੂਰਪੀ ਦੇਸ਼ਾਂ ''ਚ ਪੇਸ਼ ਕੀਤਾ ਗਿਆ ਹੈ ਜਿਸ ਦਾ ਫਰਮਵੇਅਰ ਵਰਜ਼ਨ XXS1BPJ1 ਹੈ ਅਤੇ ਇਸ ਅਪਡੇਟ ''ਚ ਅਕਤੂਬਰ ਮਹੀਨੇ ਦੇ ਐਂਡ੍ਰਾਇਡ ਸਕਿਓਰਿਟੀ ਅਪਡੇਟ ਨੂੰ ਐਡ ਕੀਤਾ ਗਿਆ ਹੈ। 
ਜੇਕਰ ਤੁਹਾਡੇ ਕੋਲ ਗਲੈਕਸੀ ਐੱਸ7 ਅਤੇ ਐੱਸ7 ਐੱਜ ਸਮਾਰਟਫੋਨ ਹੈ ਅਤੇ ਤੁਸੀਂ ਫੋਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ''ਚ ਰਹਿੰਦੇ ਹੋ ਤਾਂ ਆਪਣੇ ਫੋਨ ਨੂੰ ਅਪਡੇਟ ਕਰ ਲਓ। ਓ.ਟੀ.ਏ. ਰਾਹੀਂ ਇਸ ਅਪਡੇਟ ਨੂੰ ਜਾਰੀ ਕੀਤਾ ਗਿਆ ਹੈ। ਹਾਲਾਂਕਿ ਫੋਨ ਦੀ ਸੈਟਿੰਗਸ ''ਚ ਜਾ ਕੇ ਸਾਫਟਵੇਅਰ ਅਪਡੇਟ ''ਚ ਤੁਸੀਂ ਇਸ ਅਪਡੇਟ ਨੂੰ ਚੈੱਕ ਕਰ ਸਕਦੇ ਹੋ।

Related News