2022 ''ਚ ਆਨਲਾਈਨ ਸਕੈਮ 211 ਫੀਸਦੀ ਵਧੇ, ਫੇਕ ਵੈੱਬਸਾਈਟਾਂ ''ਚ ਵੀ ਵਾਧਾ
Friday, Jul 14, 2023 - 04:29 PM (IST)

ਗੈਜੇਟ ਡੈਸਕ- ਘਪਲੇ ਸਾਈਬਰ ਅਪਰਾਥ ਦਾ ਸਭ ਤੋਂ ਆਮ ਰੂਪ ਬਣੇ ਹੋਏ ਹਨ। ਫਿਸ਼ਿੰਗ ਅਤੇ ਮਾਲਵੇਅਰ, ਰੈਨਸਮਵੇਅਰ ਅਤੇ ਡਿਨਾਇਲ-ਆਫ-ਸਰਵਿਸ (ਡੀ.ਡੀ.ਓ.ਐੱਸ.) ਹਮਲਿਆਂ ਵਰਗੇ ਹੋਰ ਸਾਈਬਰ ਖਤਿਆਂ ਤੋਂ ਆਨਲਾਈਨ ਸਕੈਮ ਯਾਨੀ ਘਪਲੇ ਅੱਗੇ ਨਿਕਲ ਗਏ ਹਨ। ਗਲੋਬਲ ਸਾਈਬਰ ਸਕਿਓਰਿਟੀ ਫਰਮ ਗਰੁੱਪ-ਆਈ.ਬੀ. ਦੀ ਡਿਜੀਟਲ ਰਿਸਕ ਟ੍ਰੈਂਡ ਰਿਪੋਰਟ-2023 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ, 2021 ਦੀ ਤੁਲਨਾ 'ਚ 2022 'ਚ ਬ੍ਰਾਂਡ ਰਿਸੋਰਸ ਨਾਲ ਜੁੜੇ ਆਨਲਾਈਨ ਸਕੈਮ 162 ਫੀਸਦੀ ਵਧਿਆ ਹੈ।
ਆਨਲਾਈਨ ਸਕੈਮ ਸਾਰੇ ਸੈਕਟਰ ਅਤੇ ਬ੍ਰਾਂਡ 'ਚ ਇਕ ਸਾਲ 'ਚ ਲਗਭਗ ਦੁੱਗਣਾ ਵਧਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਆਨਲਾਈਨ ਸਕੈਮਰ ਯਾਨੀ ਘਪਲੇਬਾਜ਼ ਏਸ਼ੀਆ-ਪ੍ਰਸ਼ਾਂਤ ਅਤੇ ਮੱਧ-ਪੂਰਬ ਅਤੇ ਅਫਰੀਕੀ ਦੇਸ਼ਾਂ ਦੇ ਬ੍ਰਾਂਡਾਂ 'ਚ ਜ਼ਿਆਦਾ ਰੁਚੀ ਰੱਖਦੇ ਹਨ। ਰਿਪੋਰਟ ਮੁਤਾਬਕ, ਘਪਲਿਆਂ ਕਾਰਨ 4.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਾ ਹੈ। ਘਪਲਿਆਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਮੀਡੀਆ ਹਮੇਸ਼ਾ ਘਪਲੇਬਾਜ਼ਾਂ ਅਤੇ ਪੀੜਤਾਂ 'ਚ ਸੰਪਰਕ ਦਾ ਪਹਿਲਾ ਬਿੰਦੁ ਹੁੰਦਾ ਹੈ। ਗਰੁੱਪ-ਆਈ.ਬੀ. ਨੇ ਪਾਇਆ ਕਿ 7 ਪ੍ਰਮੁੱਖ ਆਰਥਿਕ ਖੇਤਰਾਂ 'ਚ ਕੰਪਨੀਆਂ ਨੂੰ ਟਾਰਗੇਟ ਕਰਨ ਵਾਲੇ 58 ਫੀਸਦੀ ਘਪਲੇ ਦੇ ਸਰੋਤ ਸੋਸ਼ਲ ਮੀਡੀਆ 'ਤੇ ਬਣਾਏ ਗਏ ਸਨ। ਵਿੱਤੀ ਖੇਤਰ 'ਚ ਘਪਲੇਬਾਜ਼ਾਂ ਦੀ ਦਿਲਚਸਪੀ ਤੇਜੀ ਨਾਲ ਵਧੀ ਹੈ। 2022 'ਚ ਪ੍ਰਤੀ ਵਿੱਤੀ ਬ੍ਰਾਂਡ ਸਕੈਮ 'ਚ 186 ਫੀਸਦੀ ਦਾ ਵਾਧਾ ਹੋਇਆ। ਤੇਲ ਅਤੇ ਗੈਸ ਖੇਤਰ 'ਚ (112 ਫੀਸਦੀ) ਅਤੇ ਨਿਰਮਾਣ ਉਦਯੋਗ (55 ਫੀਸਦੀ) 'ਚ ਵੀ ਇਹ ਵਧਿਆ ਹੈ।