ਹੁਣ IPhone  'ਤੇ ਨਹੀਂ ਚੱਲੇਗਾ Youtube ! ਇਨ੍ਹਾਂ ਮਾਡਲਾਂ 'ਤੇ ਆਵੇਗੀ ਇਹ ਵੱਡੀ ਸਮੱਸਿਆ

Thursday, Jun 05, 2025 - 12:20 PM (IST)

ਹੁਣ IPhone  'ਤੇ ਨਹੀਂ ਚੱਲੇਗਾ Youtube ! ਇਨ੍ਹਾਂ ਮਾਡਲਾਂ 'ਤੇ ਆਵੇਗੀ ਇਹ ਵੱਡੀ ਸਮੱਸਿਆ

ਟੈਕ ਡੈਸਕ: ਯੂਟਿਊਬ ਨੇ ਆਪਣਾ ਨਵਾਂ ਵਰਜਨ (20.22.1) ਰੋਲਆਉਟ ਕਰ ਦਿੱਤਾ ਹੈ ਜੋ ਕਿ ਹੁਣ ਸਿਰਫ਼ iOS 16 ਜਾਂ ਇਸ ਤੋਂ ਉੱਪਰ ਦੇ ਵਰਜਨਾਂ ਵਾਲੇ ਡਿਵਾਈਸਾਂ 'ਤੇ ਹੀ ਚਲੇਗਾ। ਇਸ ਅੱਪਡੇਟ ਕਾਰਨ ਹੁਣ iOS 15 ਜਾਂ ਉਸ ਤੋਂ ਨੀਵਾਂ ਵਰਜਨ ਚਲਾਉਣ ਵਾਲੇ ਆਈਫੋਨ ਅਤੇ ਆਈਪੈਡ ’ਚ YouTube ਐਪ ਨਹੀਂ ਚਲਾਇਆ ਜਾ ਸਕੇਗਾ।

ਜਿਨ੍ਹਾਂ ਮਾਡਲਾਂ 'ਚ ਹੁਣ YouTube ਐਪ ਨਹੀਂ ਚਲੇਗਾ, ਉਹ ਹਨ:

iPhone 6s ਅਤੇ 6s Plus

iPhone 7 ਅਤੇ 7 Plus

iPhone SE (ਪਹਿਲੀ ਪੀੜ੍ਹੀ)

iPod Touch (7ਵੀਂ ਪੀੜ੍ਹੀ)

iPad Mini 4

iPad Air 2

ਬ੍ਰਾਉਜ਼ਰ ਰਾਹੀਂ YouTube ਵਰਤ ਸਕਣਗੇ ਯੂਜਰਜ਼

ਹਾਲਾਂਕਿ ਐਪ ਨਹੀਂ ਚੱਲੇਗਾ ਪਰ ਉਪਭੋਗਤਾ ਆਪਣੇ ਬ੍ਰਾਉਜ਼ਰ ਰਾਹੀਂ YouTube ਵਰਤ ਸਕਣਗੇ ਪਰ ਬ੍ਰਾਉਜ਼ਰ 'ਚ ਉਨ੍ਹਾਂ ਨੂੰ ਐਪ ਵਰਗੀ ਸਮੂਥ ਨੈਵੀਗੇਸ਼ਨ, ਆਫਲਾਈਨ ਵੀਡੀਓਜ਼ ਜਾਂ ਹੋਰ ਐਡਵਾਂਸਡ ਸਟ੍ਰੀਮਿੰਗ ਫੀਚਰ ਨਹੀਂ ਮਿਲਣਗੇ। ਇਹ ਪਹਿਲੀ ਵਾਰ ਨਹੀਂ ਹੋਇਆ, ਕਈ ਹੋਰ ਐਪਾਂ ਵੀ ਪੁਰਾਣੀਆਂ ਡਿਵਾਈਸਾਂ ਲਈ ਸਪੋਰਟ ਹਟਾ ਚੁੱਕੀਆਂ ਹਨ। ਵਟਸਐਪ ਵੀ ਕਈ ਵਾਰ ਅਜਿਹਾ ਕਰਦਾ ਹੈ। ਇਹ ਦੱਸਦਾ ਹੈ ਕਿ ਡਿਵੈਲਪਰ ਹੁਣ ਨਵੇਂ, ਤੇਜ਼ ਤੇ ਆਧੁਨਿਕ ਡਿਵਾਈਸਾਂ ’ਤੇ ਜ਼ਿਆਦਾ ਧਿਆਨ ਦੇ ਰਹੇ ਹਨ। YouTube ਦੇ ਇਸ ਅਪਡੇਟ ਤੋਂ ਬਾਅਦ ਇਹ ਸਿਧਾ ਸੰਕੇਤ ਹੈ ਕਿ ਜੇ ਤੁਸੀਂ YouTube ਐਪ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਆਈਫੋਨ ਜਾਂ ਆਈਪੈਡ ਅਪਗਰੇਡ ਕਰਨਾ ਪਵੇਗਾ, ਜੋ iOS 16 ਜਾਂ ਇਸ ਤੋਂ ਉੱਪਰ ਦੇ ਵਰਜਨ ’ਤੇ ਚਲਦਾ ਹੋਵੇ।
 

 


author

Shubam Kumar

Content Editor

Related News