ਹੁਣ ਤੁਹਾਡੇ ਮਹਿੰਗੇ ਕੈਮਰਿਆਂ ਨੂੰ ਮਿਲੇਗੀ ਸੁਰੱਖਿਆ

Tuesday, May 22, 2018 - 10:37 AM (IST)

ਹੁਣ ਤੁਹਾਡੇ ਮਹਿੰਗੇ ਕੈਮਰਿਆਂ ਨੂੰ ਮਿਲੇਗੀ ਸੁਰੱਖਿਆ

- ਫੋਟੋਗ੍ਰਾਫਰਾਂ ਲਈ ਬਣਾਇਆ ਗਿਆ ਖਾਸ ਗਿੰਬਲ
- ਕੈਮਰੇ ਦੇ ਹਿੱਲਣ 'ਤੇ ਵੀਡੀਓ 'ਤੇ ਨਹੀਂ ਪੈਣ ਦੇਵੇਗਾ ਅਸਰ
ਜਲੰਧਰ—
ਘਰੋਂ ਬਾਹਰ ਬਿਹਤਰੀਨ ਫੋਟੋਗ੍ਰਾਫੀ ਤੇ ਲਾਜਵਾਬ ਵੀਡੀਓ ਬਣਾਉਣ ਲਈ ਅਜਿਹੀ ਕੈਮਰਾ ਐਕਸੈਸਰੀ ਬਣਾਈ ਗਈ ਹੈ, ਜੋ ਕੈਮਰੇ ਨੂੰ ਸੁਰੱਖਿਆ ਦੇਣ ਦੇ ਨਾਲ ਹੀ ਬਿਨਾਂ ਹਿੱਲੇ ਵੀਡੀਓ ਬਣਾਉਣ ਵਿਚ ਵੀ ਮਦਦ ਕਰੇਗੀ। ਇਸ ਨੂੰ ਨਿਊਜ਼ੀਲੈਂਡ ਦੇ ਰਹਿਣ ਵਾਲੇ 2 ਭਰਾਵਾਂ ਜਿਓਫਰੀ ਤੇ ਜਿੰਮੀ ਦੇਸ਼ਬੋਰਗ ਨੇ ਮਿਲ ਕੇ ਬਣਾਇਆ ਹੈ। Arculus Onyx ਨਾਂ ਦੇ ਇਸ ਡਿਵਾਈਸ ਦਾ ਡਿਜ਼ਾਈਨ ਕਾਰਬਨ ਫਾਈਬਰ ਟਿਊਬ ਨਾਲ ਬਣਾਇਆ ਗਿਆ ਹੈ। ਇਸ ਦੇ ਸ਼ੈੱਲ ਅੰਦਰ ਬਰੱਸ਼ਲੈੱਸ ਮੋਟਰਾਂ ਲੱਗੀਆਂ ਹਨ, ਜੋ DSLR ਨਾਲ ਵੀਡੀਓ ਰਿਕਾਰਡ ਕਰਨ ਵੇਲੇ ਕਿਸੇ ਵੀ ਤਰ੍ਹਾਂ ਦਾ ਝਟਕਾ ਲੱਗਣ 'ਤੇ ਉਸ ਦਾ ਅਸਰ ਵੀਡੀਓ ਵਿਚ ਅੰਦਰ ਆਉਣ ਤੋਂ ਰੋਕਦੀਆਂ ਹਨ, ਜਿਸ ਨਾਲ ਕਾਫੀ ਵਧੀਆ ਵੀਡੀਓ ਰਿਜ਼ਲਟ ਮਿਲਦੇ ਹਨ।
 

PunjabKesari

ਇਸ 1280 ਗ੍ਰਾਮ ਭਾਰੇ ਖਾਸ ਗਿੰਬਲ ਵਿਚ ਵੱਧ ਤੋਂ ਵੱਧ 2 ਕਿਲੋ ਭਾਰ ਵਾਲੇ ਕੈਮਰੇ ਨੂੰ ਅਟੈਚ ਕਰਨ ਦੀ ਸਹੂਲਤ ਦਿੱਤੀ ਗਈ ਹੈ। 32 ਬਿਟ ਦੇ ਕੰਟਰੋਲ ਬੋਰਡ ਨੂੰ ਇਸ ਵਿਚ ਲੱਗੀਆਂ 4 ਰਿਮੂਵੇਬਲ ਬੈਟਰੀਆਂ ਨਾਲ ਜੋੜਿਆ ਗਿਆ ਹੈ, ਜਿਨ੍ਹਾਂ ਨੂੰ ਇਕ ਵਾਰ ਫੁਲ ਚਾਰਜ ਕਰ ਕੇ ਗਿੰਬਲ ਦੀ 8 ਘੰਟੇ ਤਕ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਨ ਲਈ ਕੰਪਨੀ ਨੇ ਖਾਸ ਸਮਾਰਟਫੋਨ ਐਪ ਬਣਾਈ ਹੈ, ਜੋ ਬਲੂਟੁੱਥ ਰਾਹੀਂ ਸਮਾਰਟਫੋਨ ਨਾਲ ਇਸ ਨੂੰ ਕੁਨੈਕਟ ਕਰਨ ਵਿਚ ਮਦਦ ਕਰਦੀ ਹੈ ਅਤੇ ਮੋਡਸ ਨੂੰ ਸੈੱਟ ਕਰਨ ਦੀ ਸਹੂਲਤ ਦਿੰਦੀ ਹੈ। ਆਸ ਹੈ ਕਿ Arculus Onyx ਨਾਂ ਦਾ ਇਹ ਡਿਵਾਈਸ 2,560 ਡਾਲਰ (ਲਗਭਗ 1.74 ਲੱਖ ਰੁਪਏ) ਵਿਚ ਮੁਹੱਈਆ ਕਰਵਾਇਆ ਜਾਵੇਗਾ।


Related News