ਇੰਸਟਾਗ੍ਰਾਮ ''ਚ ਆਈ ਸ਼ਾਨਦਾਰ ਅਪਡੇਟ, ਹੁਣ ਮੈਸੇਜ ਭੇਜਣ ਤੋਂ ਬਾਅਦ ਵੀ ਕਰ ਸਕੋਗੇ ਐਡਿਟ
Tuesday, Mar 05, 2024 - 05:02 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਨੇ ਇਕ ਨਵਾਂ ਅਤੇ ਬੇਹੱਦ ਕੰਮ ਦਾ ਫੀਚਰ ਲਾਂਚ ਕੀਤਾ ਹੈ। ਹੁਣ ਤੁਸੀਂ ਇੰਸਟਾਗ੍ਰਾਮ ਦੇ ਮੈਸੇਜ ਨੂੰ ਐਡਿਟ ਕਰ ਸਕੋਗੇ, ਹਾਲਾਂਕਿ, ਇਸ ਲਈ ਇਕ ਸਮਾਂ ਮਿਆਦ ਹੋਵੇਗੀ। ਮੈਟਾ ਨੇ ਕਿਹਾ ਹੈ ਕਿ ਨਵਾਂ ਫੀਚਰ ਟਾਈਪੋ ਦੀ ਗਲਤੀ ਤੋਂ ਯੂਜ਼ਰਜ਼ ਨੂੰ ਬਚਾਏਗਾ।
ਇੰਸਟਾਗ੍ਰਾਮ ਦੀ ਨਵੀਂ ਅਪਡੇਟ ਤੋਂ ਬਾਅਦ, ਡਾਇਰੈਕਟ ਮੈਸੇਜ (DM) ਵਿੱਚ ਭੇਜੇ ਗਏ ਮੈਸੇਜ ਨੂੰ 15 ਮਿੰਟ ਤੱਕ ਐਡਿਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਮੈਸੇਜ ਨੂੰ 15 ਮਿੰਟ ਤੱਕ ਐਡਿਟ ਨਹੀਂ ਕਰਦੇ ਤਾਂ ਤੁਸੀਂ ਉਸ ਤੋਂ ਬਾਅਦ ਇਸਨੂੰ ਐਡਿਟ ਨਹੀਂ ਕਰ ਸਕੋਗੇ। ਇਸ ਫੀਚਰ ਦੇ ਸ਼ੁਰੂ ਹੋਣ ਤੋਂ ਪਹਿਲਾਂ, ਗਲਤੀ ਨਾਲ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦਾ ਵਿਕਲਪ ਸੀ।
ਇੰਸਟਾਗ੍ਰਾਮ 'ਤੇ ਭੇਜੇ ਗਏ ਮੈਸੇਜ ਨੂੰ ਐਡਿਟ ਕਰਨ ਦਾ ਤਰੀਕਾ
- ਇਸ ਫੀਚਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇੰਸਟਾਗ੍ਰਾਮ ਐਪ ਨੂੰ ਅਪਡੇਟ ਕਰੋ।
- ਜਿਸ ਮੈਸੇਜ ਨੂੰ ਐਡਿਟ ਕਰਨਾ ਚਾਹੁੰਦੇ ਹੋ, ਉਸ ਮੈਸੇਜ ਨੂੰ ਥੋੜ੍ਹੀ ਦੇਰ ਦਬਾਅ ਕੇ ਰੱਖੋ। ਉਸਤੋਂ ਬਾਅਦ ਤੁਹਾਨੂੰ ਐਡਿਟ ਦਾ ਆਪਸ਼ਨ ਦਿਸੇਗਾ, ਉਸ 'ਤੇ ਕਲਿੱਕ ਕਰੋ ਅਤੇ ਮੈਸੇਜ ਨੂੰ ਐਡਿਟ ਕਰੋ।
ਦੱਸ ਦੇਈਏ ਕਿ ਵਟਸਐਪ, ਐਕਸ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਹਿਲਾਂ ਤੋਂ ਹੀ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ ਹੈ।