ਹੁਣ ਤੁਸੀਂ ਵੀ ਘਰ ''ਚ ਆਸਾਨੀ ਨਾਲ ਤਿਆਰ ਕਰ ਸਕਦੇ ਹੋ ਸਸਤਾ ਰਿਕਾਡਿੰਗ ਕਾਲਰ ਮਾਈਕ

05/01/2017 12:16:12 PM

ਜਲੰਧਰ-ਜੇਕਰ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ, ਕੋਈ ਗਾਣਾ ਸੁਣ ਰਹੇ ਹੋ ਜਾਂ ਫਿਰ ਕੋਈ ਸ਼ੋਅ ਹੋਸਟ ਕਰ ਰਹੇ ਹੈ ਅਤੇ ਅਜਿਹੇ ''ਚ ਤੁਹਾਨੂੰ ਬਾਹਰੀ ਸ਼ੋਰ ਦੇ ਕਾਰਣ ਆਵਾਜ਼ ਸਾਫ ਸੁਣਾਈ ਨਹੀਂ ਦਿੰਦੀ ਹੈ। ਤੁਸੀਂ ਇਸ ਸਮੇ ਸੋਚਦੇ ਹੈ ਕਿ ਤੁਹਾਡੇ ਕੋਲ ਵੀ ਅਜਿਹਾ ਮਾਈਕ ਹੁੰਦਾ ਜਿਸਦੇ ਪ੍ਰਯੋਗ ਨਾਲ ਤੁਸੀਂ ਆਪਣੇ ਕੰਮ ਨੂੰ ਬਿਨ੍ਹਾਂ ਕਿਸੇ ਰੋਕ ਦੇ ਆਸਾਨੀ ਨਾਲ ਕਰ ਸਕਦੇ। ਅਜਿਹੇ ''ਚ ਤੁਸੀਂ ਕਾਲਰ ਮਾਈਕ ਦਾ ਪ੍ਰਯੋਗ ਕਰ ਸਕਦੇ ਹੈ। ਬਜ਼ਾਰ ''ਚ ਇਹ ਕਾਲਰ ਮਾਈਕ 300 ਤੋਂ 500 ਰੁਪਏ ਤੱਕ ਦੀ ਕੀਮਤ ''ਚ ਮੌਜ਼ੂਦ ਹੈ। ਅੱਜ ਅਸੀਂ ਕੁਝ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਘਰ ਬੈਠ ਕੇ ਸਿਰਫ 40 ਰੁਪਏ ''ਚ ਕਾਲਰ ਮਾਈਕ ਤਿਆਰ ਕਰ ਸਕਦੇ ਹੈ। ਸਭ ਤੋਂ ਪਹਿਲਾਂ ਤੁਹਾਡੇ ਕੋਲ ਸੋਲਡਰਿੰਗ ਮਸ਼ੀਨ ਦਾ ਹੋਣਾ ਜ਼ਰੂਰੀ ਹੈ ਜੇਕਰ ਮਸ਼ੀਨ ਨਹੀਂ ਹੈ ਤਾਂ ਤੁਹਾਨੂੰ ਇਸ ਦੇ ਲਈ ਪਹਿਲਾਂ 150 ਰੁਪਏ ਐਕਸਟਰਾਂ ਖਰਚ ਕਰਨੇ ਹੋਣਗੇ। ਇਸ ਦੇ ਇਲਾਵਾ ਤੁਹਾਨੂੰ ਨਿਮਨਲਿਖਿਤ ਚੀਜ਼ਾਂ  ਦੀ ਜ਼ਰੂਰਤ ਹੈ।

 

ਜਰੂਰੀ ਸਾਮਾਨ:

ਪਹਿਲੀ ਚੀਜ਼ ਆਡੀਓ ਕੇਬਲ ਪਿੰਨ ਜੋ 20 ਰੁਪਏ ''ਚ ਮਿਲ ਜਾਵੇਗੀ। ਦੂਜੀ ਬਟਨ ਮਾਈਕ ਜਿਸ ਦੀ ਕੀਮਤ 15 ਰੁਪਏ ਹੈ। ਤੀਜੀ ਟੇਪ ਜੋ 5 ਰੁਪਏ ''ਚ ਮਿਲ ਜਾਵੇਗਾ। ਚੌਥਾ ਰੀਲ ਦਾ ਖੋਖਾ ਜੋ ਕਿ ਘਰ ''ਚ ਉਪਲੱਬਧ ਹੁੰਦਾ ਹੈ। ਇਸ ਦੇ ਬਾਅਦ ਵੈਲਵਟ ਦੇ ਕੱਪੜੇ ਦਾ ਛੋਟੋ ਟੁਕੜਾ ਚਾਹੀਦਾ। ਸੋਲਡਰਿੰਗ ਮਸ਼ੀਨ ਦੀ ਵੀ ਤੁਹਾਨੂੰ ਜ਼ਰੂਰਤ ਹੋਵੇਗੀ। ਇਸ ਦੇ ਬਾਅਦ ਕਟਰ ਦੀ ਜ਼ਰੂਰਤ ਹੋਵੇਗੀ।

 

ਕਿਵੇਂ ਬਣੇਗਾ ਕਾਲਰ ਮਾਈਕ?

1. ਇਸ ਦੇ ਲਈ ਰੀਲ ਦੇ ਟੁਕੜੇ ਨੂੰ ਉੱਪਰ ਤੋਂ ਕੱਟੋ ਅਤੇ ਉਸ ''ਚ ਮਾਈਕ ਨੂੰ ਫਿਟ ਕਰਕੇ ਦੇਖ ਲਵੋ।

2. ਹੁਣ ਦੂਜੇ ਸਟੈਪ ''ਚ ਆਡੀਓ ਕੇਬਲ ਨੂੰ ਕੱਟ ਲਵੋ। ਆਡੀਓ ਕੇਬਲ ਤੋਂ ਨਿਕਲਣ ਵਾਲੀ ਤਿੰਨ ਵਾਈਰ ''ਚ ਲਾਲ (Red) ਵਾਈਰ ਨੂੰ ਨਿਗੇਟਿਵ ਪੁਆਇੰਟ ਦੇ ਉੱਪਰ ਜੋੜ ਦਿਓ ਇਸਦੇ ਲਈ ਤੁਹਾਨੂੰ ਸੋਲਡਰਿੰਗ ਮਸ਼ੀਨ ਦਾ ਪ੍ਰਯੋਗ ਕਰਨਾ ਹੋਵੇਗਾ।

3. ਹੁਣ ਨਿਗੇਟਿਵ ਪੋਲ ''ਤੇ ਤਿੰਨ ਨਿਸ਼ਾਨ ਬਣਾ ਲਵੋ।

4. ਹੁਣ ਹਰੇ (Green) ਅਤੇ ਨੀਲੇ (Blue) ਵਾਇਰ ਨੂੰ ਮਾਈਕ ਦੇ ਦੂਜੇ ਪੋਲ ''ਤੇ ਜੋੜ ਦਿਓ। ਇਸ ਨੂੰ ਪੋਜੀਟਿਵ ਪੋਲ ਕਿਹਾ ਜਾਂਦਾ ਹੈ। ਹੁਣ ਡੁਹਾਡਾ ਮਾਈਕ ਤਿਆਰ ਹੋ ਗਿਆ ਹੈ।

5. ਹੁਣ ਤੁਹਾਡੇ ਦੁਆਰਾ ਬਣਾਏ ਹੋਏ ਮਾਈਕ ਨੂੰ ਫੋਨ ''ਚ ਲਾ ਕੇ ਚੈੱਕ ਕਰ ਲਵੋ। ਇਸ ਨੂੰ ਲਗਾਉਣ ਤੋਂ ਬਾਅਦ ਤੁਹਾਨੂੰ ਫੋਨ ''ਚ ਰਿਕਾਡਿੰਗ ਹੁੰਦੀ ਦਿਖਾਈ ਦੇਵੇਗੀ।

6. ਆਉ ਹੁਣ ਤੁਹਾਨੂੰ ਇਸ ਦੇ ਅਗਲੇ ਸਟੈਪ ਦੱਸਦੇ ਹੈ। ਹੁਣ ਬਣੇ ਹੋਏ ਮਾਈਕ ਨੂੰ ਪੈਕ ਕਰ ਲਵੋ। ਇਸ ਦੇ ਲਈ ਜਿਵੇਂ ਪਹਿਲਾਂ ਇਸ ਨੂੰ ਰੀਲ ਦੇ ਖੋਖੇ ''ਚ ਫਿਕਸ ਕਰ ਲਵੋ। ਇਸ ਦਾ 90 ਪ੍ਰਤੀਸ਼ਤ ਹਿੱਸਾ ਅੰਦਰ  ਰੱਖੋ।

7. ਹੁਣ ਮਾਈਕ ਦੇ ਅੰਦਰ ਰੱਖੇ ਹਿੱਸੇ ਨੂੰ ਸੈਲੋ ਟੇਪ ਨਾਲ ਲਪੇਟ ਦਿਓ ਅਤੇ ਉਸ ਦੇ ਉੱਪਰ ਤੁਹਾਡੇ ਕੋਲ ਪਹਿਲਾਂ ਤੋਂ ਰੱਖੇ ਵੈਲਵਟ ਦੇ ਟੁਕੜੇ ਨਾਲ ਲਪੇਟ ਕੇ ਧਾਗੇ ਨਾਲ ਬੰਨ੍ਹ ਦਿਓ। ਵੈਲਵਟ ਫੰਬਲ ਰੋਕਣ ''ਚ ਮਦਦ ਕਰਦੇ ਹੈ। 

8.ਹੁਣ ਮਾਈਕ ਦੇ ਦੁਆਲੇ ਤੋਂ ਐਕਸਟਰਾਂ ਵੈਲਵਟ ਦੇ ਟੁਕੜੇ ਨੂੰ ਕੱਟ ਦਿਓ। ਇਸ ਦੇ ਬਾਅਦ ਕਲਿੱਪ ਨੂੰ ਜੋੜ ਦਿਓ । ਜਿਸ ਦੇ ਬਾਅਦ ਤੁਹਾਡੇ ਕੋਲ ਸਸਤਾ ਕਾਲਰ ਮਾਈਕ ਤਿਆਰ ਹੋ ਜਾਵੇਗਾ।

9. ਫੋਨ ''ਚ ਕੁਨੈਕਟ ਕਰਨ ਦੇ ਬਾਅਦ ਇਸ ਮਾਈਕ ''ਚ ਰਿਕਾਰਡਿੰਗ ਵੀ ਕਰ ਸਕਦੇ ਹੈ। 


Related News