ਹੁਣ ਆਪਣੀ ਆਵਾਜ਼ ਨਾਲ ਹੀ ਬਦਲ ਸਕੋਗੇ ਟੀ.ਵੀ. ਚੈਨਲਜ਼

Saturday, Jul 16, 2016 - 07:41 PM (IST)

ਹੁਣ ਆਪਣੀ ਆਵਾਜ਼ ਨਾਲ ਹੀ ਬਦਲ ਸਕੋਗੇ ਟੀ.ਵੀ. ਚੈਨਲਜ਼
ਜਲੰਧਰ-ਡਿਸ਼ ਦੇ ਵਾਇਸ ਰਿਮੋਟ ਦੀ ਸ਼ਿਪਿੰਗ ਫਰਵਰੀ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਇਸ ਦੇ 30 ਡਾਲਰ ਵਾਲੇ ਕੰਪੈਟੀਬਲ ਵਾਇਸ ਰਿਮੋਟ ਦੀ ਸ਼ਿਪਿੰਗ ਨੂੰ ਹਾਲ ਹੀ ''ਚ ਸ਼ੁਰੂ ਕੀਤਾ ਗਿਆ ਹੈ। ਹੋਪਰ 3 ਅਤੇ 4ਕੇ ਜੋਏ ਦੇ ਗਾਹਕਾਂ ਲਈ ਸਿਰਫ 30 ਡਾਲਰ ਦਾ ਇਹ ਰਿਮੋਟ ਨਾਲ ਯੂਜ਼ਰਜ਼ ਵਾਇਸ ਕਮਾਂਡ ਦੀ ਵਰਤੋਂ ਕਰ ਕੇ ਨੈਵੀਗੇਟ, ਸਰਚ ਅਤੇ ਕਿਸੇ ਪ੍ਰੋਗਰਾਮ ਨੂੰ ਸਲੈਕਟ ਕਰ ਸਕਦੇ ਹਨ। ਇਨਾਂ ਹੀ ਨਹੀਂ ਤੁਸੀਂ ਆਪਣੀ ਆਵਾਜ਼ ਦੀ ਵਰਤੋਂ ਕਰ ਕੇ ਚੈਨਲ ਬਦਲ ਸਕਦੇ ਹੋ ਅਤੇ ਕਿਸੇ ਟੀ.ਵੀ. ਸ਼ੋਅ ਨੂੰ ਰਿਕਾਰਡ ਵੀ ਕਰ ਸਕਦੇ ਹੋ। ਇਹ ਬਿਲਕੁਲ ਐਮੇਜ਼ਨ ਫਾਇਰ ਟੀ.ਵੀ. ਅਤੇ ਐਪਲ ਟੀ.ਵੀ. ਦੇ ਵਾਇਸ ਰਿਮੋਟ ਦੀ ਤਰ੍ਹਾਂ ਹੀ ਹੈ। 
 
ਇਸ ਰਿਮੋਟ ਦੀ ਖਾਸ ਗੱਲ ਇਹ ਹੈ ਕਿ ਇਹ ਇਕ ਯੂਨੀਵਰਸਲ ਰਿਮੋਟ ਹੈ ਜਿਸ ''ਚ ਕਲਿੱਕ ਕਰਨ  ਲਈ ਇਕ ਟੱਚਪੈਡ ਦੇ ਨਾਲ-ਨਾਲ ਇਕ ਇਲੂਮਿਨੇਟਿਡ ਨੁਮੈਰਿਕ ਮੋਡ ਅਤੇ ਬੈਕ ਲਾਈਟਿੰਗ ਸ਼ਾਮਿਲ ਹਨ। ਇਹ ਵਾਇਸ ਰਿਮੋਟ ਦੋ ਆਈ.ਆਰ. ਡਿਵਾਈਸਿਜ਼ (ਟੀਵੀ/ਏ.ਯੂ.ਐਕਸ ਮਾਡਲਜ਼) ਨੂੰ ਕੰਟਰੋਲ ਕਰ ਸਕਦਾ ਹੈ। ਨਵੇਂ ਹੋਪਰ 3 ਅਤੇ 4ਕੇ ਜੋਏ ਗਾਹਕ ਇਸ ਵਾਇਸ ਰਿਮੋਟ ਨੂੰ 1-800-333-49S8 ''ਤੇ ਕਾਲ ਕਰ ਕੇ ਜਾਂ ਡਿਸ਼ ਡਾਟ ਕਾਮ ਸਾਈਟ ''ਤੇ ਜਾ ਕੇ ਖਰੀਦ ਸਕਦੇ ਹਨ।

Related News