ਹੁਣ ਨਹੀਂ ਹੋਵੇਗਾ ਓਲਾ ਇਲੈਕਟ੍ਰਿਕ ਸਕੂਟਰਾਂ ਦੇ ਫਰੰਟ ਸਸਪੈਂਸ਼ਨ ਟੁੱਟਣ ਦਾ ਡਰ, ਕੰਪਨੀ ਕਰਨ ਜਾ ਰਹੀ ਹੈ ਵੱਡਾ ਬਦਲਾਅ
Thursday, Mar 16, 2023 - 06:58 PM (IST)

ਆਟੋ ਡੈਸਕ- ਓਲਾ ਇਲੈਕਟ੍ਰਿਕ ਦੇ ਸਕੂਟਰ ਭਾਰਤੀ ਬਾਜ਼ਾਰ 'ਚ ਕਾਫੀ ਮਸ਼ਹੂਰ ਹਨ। ਕੰਪਨੀ ਨੇ ਹੁਣ ਇਨ੍ਹਾਂ ਸਕੂਟਰਾਂ ਨੂੰ ਲੈ ਕੇ ਨਵਾਂ ਐਲਾਨ ਕੀਤਾ ਹੈ। ਦਰਅਸਲ, ਓਲਾ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਮੌਜੂਦਾ ਗਾਹਕਾਂ ਨੂੰ ਇਲੈਕਟ੍ਰਿਕ ਸਕੂਟਰਾਂ ਦੇ ਫਰੰਟ ਫੋਰਕ ਡਿਜ਼ਾਈਨ ਨੂੰ ਅਪਗ੍ਰੇਡ ਕਰਨ ਦਾ ਆਪਸ਼ਨ ਦੇ ਰਹੀ ਹੈ। ਇਸ ਲਈ ਅਪੁਆਇੰਟਮੈਂਟ ਵਿੰਡੋ 22 ਮਾਰਚ ਤੋਂ ਖੋਲ੍ਹੀ ਜਾਵੇਗੀ। ਪਿਛਲੇ ਕਾਫੀ ਸਮੇਂ ਤੋਂ ਓਲਾ ਇਲੈਕਟ੍ਰਿਕ ਦੇ ਫਰੰਟ ਸਸਪੈਂਸ਼ਨ ਟੁੱਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸਨੂੰ ਦੇਖਦੇ ਹੋਏ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਉੱਥੇ ਹੀ ਓਲਾ ਨੇ ਆਪਣੇ ਟਵਿਟਰ ਹੈਂਡਲ 'ਤੇ ਆਪਣੇ ਗਾਹਕਾਂ ਲਈ ਇਕ ਲੈਟਰ ਸ਼ੇਅਰ ਕੀਤਾ ਕਰਦੇ ਹੋਏ ਲਿਖਿਆ ਕਿ ਇਸ ਮਿਸ਼ਨ ਇਲੈਕਟ੍ਰਿਕ ਦਾ ਹਿੱਸਾ ਬਣਨ ਲਈ ਤੁਹਾਡਾ ਸਭ ਦਾ ਧੰਨਵਾਦ। ਇਕ ਸਾਲ ਦੇ ਅੰਦਰ ਭਾਰਤ 'ਚ 2 ਲੱਖ ਤੋਂ ਵੱਧ ਮੈਂਬਰ ਓਲਾ ਐੱਸ 1 ਕਮਿਊਨਿਟੀ ਦੇ ਨਾਲ ਜੁੜੇ ਹਨ। ਇਸਤੋਂ ਇਲਾਵਾ ਕੰਪਨੀ ਨੂੰ ਗਾਹਕਾਂ ਦੀ ਸਸਪੈਂਸ਼ਨ ਨੂੰ ਲੈ ਕੇ ਚਿੰਤਾ ਹੈ ਜਿਸਨੂੰ ਧਿਆਨ 'ਚ ਰੱਖਦੇ ਹੋਏ ਇਹ ਅਪਡੇਟ ਦੇਣ ਦਾ ਫੈਸਲਾ ਕੀਤਾ ਗਿਆ ਹੈ।