ਹੁਣ ਇਨਸਾਨ ਦੇ ਦਿਮਾਗ ਦੀ ਤਰ੍ਹਾਂ ਹੀ ਸੋਚੇਗਾ ਕੰਪਿਊਟਰ, ਇਹ ਚਿੱਪ ਕਰੇਗੀ ਕਮਾਲ
Friday, Nov 10, 2017 - 01:40 PM (IST)

ਜਲੰਧਰ- ਵਿਗਿਆਨੀਆਂ ਨੇ ਇਕ ਅਜਿਹੀ ਚਿੱਪ ਡਵੈਲਪਰ ਕਰਨ 'ਚ ਕਾਮਯਾਬੀ ਹਾਸਿਲ ਕਰ ਲਈ ਹੈ, ਜੋ ਇਨਸਾਨ ਦੇ ਅੰਦਰ ਪੈਦਾ ਹੋਣ ਵਾਲੇ ਗੁੱਸੇ ਜਾਂ ਸੰਬੰਧੀ ਭਾਵਨਾਵਾਂ ਦੀ ਤਰ੍ਹਾਂ ਸੋਚ ਸਕੇਗੀ। ਇਸ ਲਈ ਚਿੱਪ 'ਚ ਇਨਸਾਨ ਦੇ ਦਿਮਾਗ 'ਚ ਸਥਿਤ ਨਿਊਰਾਨ ਦੇ ਸਮਾਨ ਗਤੀਵਿਧੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਚਿੱਪ 'ਚ ਆਰਟੀਫਿਸ਼ੀਅਲ ਤਕਨੀਕ ਦਾ ਇਸਤੇਮਾਲ ਕੁਝ ਇਸ ਪ੍ਰਕਾਰ ਕੀਤਾ ਗਿਆ ਹੈ, ਜੋ ਰੋਬੋਟ ਜਾਂ ਕੰਪਿਊਟਰਾਂ 'ਚ ਸੁਰੱਖਿਆ ਤੰਤਰ ਅਤੇ ਜਾਂਚ ਦੇ ਕੰਮ ਨੂੰ ਹੋਰ ਜ਼ਿਆਦਾ ਸਟਿੱਕ ਬਣਾ ਦੇਵੇਗਾ।
ਮਸ਼ਹੂਰ ਟੈਕ ਜਰਨਲ 'ਸਾਇੰਸ ਐਂਡ ਟੈਕਨਾਲੋਜੀ ਡੇਲੀ' 'ਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਇਸ ਚਿੱਪ ਨੂੰ ਬੀਜਿੰਗ ਦੀ ਕੈਂਬ੍ਰਿਕਾਨ ਤਕਨੀਕੀ ਦੇ ਆਧਾਰ 'ਤੇ ਵਿਕਸਿਤ ਕੀਤਾ ਗਿਆ ਹੈ। ਰਿਪੋਰਟ ਦੇ ਮੁਤਾਬਕ ਇਹ ਕੈਂਬ੍ਰਿਕਾਨ ਚਿੱਪ ਵਪਾਰਕ ਰੂਪ ਤੋਂ ਬਾਜ਼ਾਰ 'ਚ ਬਹੁਤ ਜਲਦ ਹੀ ਉਪਲੱਬਧ ਨਹੀਂ ਹੋ ਸਕੇਗੀ ਪਰ ਇਸ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਉਦਯੋਗ 'ਚ ਵੱਡੀ ਕ੍ਰਾਂਤੀ ਆ ਜਾਵੇਗੀ। ਅਮਰੀਕਾ ਸਥਿਤ ਵਿਗਿਆਨ ਅਕੈਡਮੀ ਆਫ ਸਾਇੰਸਿਸ 'ਚ ਕੰਪਿਊਟਿੰਗ ਤਕਨੀਕੀ ਇੰਸਟੀਚਿਊਟ ਦੇ ਵਿਸ਼ੇਸ਼ ਚੈਨ ਤਿਆਸ਼ੀ ਨੇ ਦੱਸਿਆ ਹੈ ਕਿ ਇਸ ਚਿੱਪ ਦਾ ਇਸਤੇਮਾਲ ਗਲੋਬਲ ਪੱਧਰ 'ਤੇ ਇਕ ਅਰਬ ਤੋਂ ਜ਼ਿਆਦਾ ਸਮਾਰਟ ਯੂਜ਼ਰ ਆਸਾਨੀ ਨਾਲ ਕਰ ਸਕਣਗੇ।
ਵਿਸ਼ੇਸ਼ਕਾਂ ਨੇ ਦੱਸਿਆ ਹੈ ਕਿ ਚਿੱਪ 'ਚ ਸਮਾਰਟ ਡਿਵਾਈਸ ਨੂੰ ਠੀਕ ਉਸ ਤਰ੍ਹਾਂ ਹੀ ਸੋਚ ਦੇਵੇਗੀ ਜਿਸ ਤਰ੍ਹਾਂ ਕਿਸੇ ਇਨਸਾਨ ਦਾ ਦਿਮਾਗ ਸੋਚਦਾ ਹੈ। ਇਸ ਦਾ ਉਪਯੋਗ ਰੋਬੋਟ ਅਤੇ ਕੰਪਿਊਟਰ ਨਾਲ ਸੰਬੰਧਿਤ ਕਿਸੇ ਵੀ ਡਿਵਾਈਸ ਦੇ ਨਾਂ ਕਰਨ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਤੋਂ ਬਦਲ ਦਵੇਗਾ। ਇਸ ਚਿੱਪ 'ਚ ਇਨਸਾਨ ਦੇ ਦਿਮਾਗ 'ਚ ਮੌਜੂਦ ਨਿਊਰਾਨ ਦੇ ਸਮਾਨ ਗਤੀਵਿਧੀਆਂ ਸ਼ਾਮਿਲ ਹੋਣਗੀਆਂ, ਜੋ ਕਿਸੇ ਵੀ ਕੰਪਿਊਟਰ ਨੂੰ ਠੀਕ ਇਨਸਾਨੀ ਦਿਮਾਗ ਵਰਗੀਆਂ ਤਾਕਤ ਦੇਣ 'ਚ ਕਾਮਯਾਬ ਹੋ ਸਕਣਗੀਆਂ। ਇਸ ਚਿੱਪ ਦਾ ਕੰਪਿਊਟਰਾਂ ਜਾਂ ਰੋਬੋਟ 'ਚ ਇਸਤੇਮਾਲ ਹੋਣ 'ਤੇ ਉਨ੍ਹਾਂ 'ਚ ਠੀਕ ਉਸ ਤਰ੍ਹਾਂ ਦੀਆਂ ਹੀ ਗਤੀਵਿਧੀਆਂ ਵਿਕਸਿਤ ਹੋ ਸਕਣਗੀਆਂ, ਜੋ ਗੁੱਸਾ ਜਾਂ ਹੋਰ ਭਾਵਾਨਾਵਾਂ ਦੌਰਾਨ ਇਨਸਾਨ ਦੇ ਦਿਮਾਗ 'ਚ ਹੁੰਦੀਆਂ ਹਨ।
ਕੈਂਬ੍ਰਿਕਾਨ ਕੰਪਨੀ ਨੂੰ ਅਲੀਬਾਬਾ, ਲੇਨੋਵੋ ਅਤੇ ਵਾਈ-ਫਾਈ ਫਿਲਟੇਕ ਸਮੇਤ ਕਈ ਵੱਡੀਆਂ ਇੰਟਰਨੈਸ਼ਨਲ ਕੰਪਨੀਆਂ ਤੋਂ ਵਿੱਤੀ ਮਦਦ ਮਿਲਦੀ ਹੈ। ਕੰਪਨੀ ਨੂੰ ਉਮੀਦ ਹੈ ਕਿ ਉਹ ਆਉਣੀ ਵਾਲੇ 3 ਸਾਲਾਂ ਦੇ ਅੰਦਰ ਦੁਨੀਆਂ ਦੇ ਏ. ਆਈ. ਬਾਜ਼ਾਰ ਦਾ 30 ਫੀਸਦੀ ਹਿੱਸਾ ਕਵਰ ਕਰ ਲੇਵੇਗੀ। ਨਵੀਂ ਕੈਂਬ੍ਰਿਕਾਨ ਚਿੱਪ ਦਾ ਉਪਯੋਗ ਫੋਟੋ ਪਛਾਣ, ਸੁਰੱਖਿਆ ਜਾਂਚ, ਬੌਧਿਕ ਡ੍ਰਾਈਵਿੰਗ, ਡ੍ਰੋਨ ਦੇ ਉਪਯੋਗ ਅਤੇ ਆਵਾਜ਼ ਦੀ ਪਛਾਣ 'ਚ ਕੀਤਾ ਜਾ ਸਕੇਗਾ। ਕੰਪਿਊਟਰ ਦੀ ਦੁਨੀਆਂ 'ਚ ਇਹ ਸਾਰੇ ਅਜਿਹੇ ਖੇਤਰ ਹਨ, ਜਿੰਨ੍ਹਾਂ ਦਾ ਇਸਤੇਮਾਲ ਰੋਬੋਟ ਅਤੇ ਇਸ ਨਾਲ ਸੰਬੰਧਿਤ ਕੰਮਾਂ 'ਚ ਕੀਤਾ ਜਾਂਦਾ ਹੈ। ਇਸ ਕਾਰਨ ਇਸ ਨਵੀਂ ਚਿੱਪ ਕੰਪਿਊਟਿੰਗ ਅਤੇ ਰੋਬੋਟ ਦੀ ਤਕਨੀਕੀ 'ਚ ਵੱਡੇ ਬਲਦਾਵ ਲਿਆਵੇਗੀ। ਇਸ ਤੋਂ ਇਲਾਵਾ ਹੁਣ ਤੱਕ ਅਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕੀ ਵੱਲੋਂ ਸ਼ਤਰੰਜ ਵਰਗੇ ਦਿਮਾਗੀ ਖੇਡ-ਖੇਡਣ ਵਾਲੇ ਕੰਪਿਊਟਰ ਅਤੇ ਰੋਬੋਟ ਵਿਕਸਿਤ ਕੀਤੇ ਗਏ ਹਨ, ਜਿੰਨ੍ਹਾਂ 'ਚ ਹਰ ਚਾਲ ਦੀ ਕਾਟ ਅਤੇ ਅਗਲੀ ਚਾਲ ਸੋਚਣ ਦੀ ਸਮਰੱਥਾ ਹੁੰਦੀ ਹੈ ਪਰ ਇਹ ਚਿੱਪ ਇਨਸਾਨ ਦੇ ਗੁੱਸੇ ਅਤੇ ਪ੍ਰੇਮ ਦੌਰਾਨ ਪੈਦਾ ਹੋਣ ਵਾਲੀ ਮਨੋਸਥਿਤੀ ਨੂੰ ਵੀ ਸਮਝ ਸਕੇਗੀ। ਅਜਿਹਾ ਹੋਣ ਨਾਲ ਰੋਬੋਟ ਜਾਂ ਕੰਪਿਊਟਰ ਦੀ ਦੁਨੀਆ 'ਚ ਬੜੀ ਕ੍ਰਾਂਤੀ ਆ ਸਕਦੀ ਹੈ।