ਹੁਣ ਗੇਮਜ਼ ਰਾਹੀ ਪੜ੍ਹਾਇਆ ਜਾਵੇਗਾ ਸੜਕ ਸੁਰੱਖਿਆ ਦਾ ਪਾਠ

02/28/2017 4:57:16 PM

ਜਲੰਧਰ- ਦਿੱਲੀ ਦੀਆਂ ਸੜਕਾਂ ''ਤੇ ਗੱਡੀ ਚਲਾਉਣਾ ਭਲੇ ਹੀ ਆਸਾਨ ਨਾ ਹੋਵੇ ਪਰ ਸ਼ਹਿਰ ''ਚ ਸੜਕ ਸੁਰੱਖਿਆ ਮੁਹਿੰਮ ਜਲਦੀ ਹੀ ਮਜ਼ੇਦਾਰ ਹੋ ਸਕਦੀ ਹੈ। ਦਿੱਲੀ ਆਵਾਜਾਈ ਪੁਲਸ ਨੇ ਤਕਨੀਕ ਦੀ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਦੁਆਰਾ ਵਿਕਸਿਤ ਗੇਮਜ਼ ਰਾਹੀ ਸੜਕ ਸੁਰੱਖਿਆ ਦਾ ਪਾਠ ਪੜਾਉਣ ਦਾ ਫੈਸਲਾ ਕੀਤਾ ਹੈ। 
ਸੜਕ ਸੁਰੱਖਿਆ ਦੇ ਪਾਠ ਨੂੰ ਜ਼ਿਆਦਾ ਰੌਚਕ ਬਣਾਉਣ ਲਈ ਆਵਾਜਾਈ ਪੁਲਸ ਤਕਨੀਕੀ ਗਰੈਜੂਏਟਸ ਵਿਚਾਲੇ ਇਕ ਮੁਕਾਬਲੇਬਾਜ਼ੀ ਕਰਾਉਣ ਦੀ ਯੋਜਨਾ ਬਣਾ ਰਹੀ ਹੈ ਜੋ ਸੜਕ ਸੁਰੱਖਿਆ ਅਤੇ ਸੜਕ ਨਿਯਮਾਂ ''ਤੇ ਗੇਮ ਬਣਾਉਣਗੇ। ਇਸ ਨੂੰ ਇਕ ਦਿਲਚਸਪ ਪ੍ਰਾਜੈੱਕਟ ਦੱਸਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੇ ਕਈ ਮਾਮਲੇ ਆਉਂਦੇ ਹਨ ਜਿਨ੍ਹਾਂ ''ਚ ਅਪਰਾਧੀ ਚੋਰੀ ਜਾਂ ਹੋਰ ਅਪਰਾਧ ਕਰਨ ਲਈ ਗੇਮਜ਼ ਤੋਂ ਪ੍ਰੇਰਿਤ ਹੁੰਦੇ ਹਨ ਪਰ ਇਥੇ ਗੇਮਜ਼ ਦੀ ਵਰਤੋਂ ਆਵਾਜਾਈ ਦੇ ਨਿਯਮਾਂ ਨੂੰ ਲੈ ਕੇ ਲੋਕਾਂ ਨੂੰ ਟਰੇਨ ਕਰਨ ਲਈ ਕੀਤੀ ਜਾਵੇਗੀ।

Related News