ਹੁਣ ਹੋਂਡਾ ਦੇ ਸ਼ੋਅਰੂਮ ''ਚ ਮਿਲਣਗੀਆਂ ਪੁਰਾਣੀਆਂ ਬਾਈਕਸ

Sunday, Jul 31, 2016 - 01:19 PM (IST)

ਹੁਣ ਹੋਂਡਾ ਦੇ ਸ਼ੋਅਰੂਮ ''ਚ ਮਿਲਣਗੀਆਂ ਪੁਰਾਣੀਆਂ ਬਾਈਕਸ
ਜਲੰਧਰ-ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੋਂਡਾ ਨੇ ਭਾਰਤ ''ਚ ਆਪਣੀ 100 ਵੀਂ ਬੈਸਟ ਡੀਲ ਸੈਕਿੰਡਹੈਂਡ ( pre - owned )  ਮੋਟਰਸਾਇਕਿਲ ਡੀਲਰਸ਼ਿਪ ਦਾ ਉਦਘਾਟਨ ਮੁੰਬਈ ''ਚ ਕੀਤਾ ਹੈ।ਇਸ ਨਵੀਂ ਸਰਵਿਸ ''ਚ ਕੰਪਨੀ ਸੈਕਿੰਡਹੈਂਡ ਵਾਲੇ ਹੋਂਡਾ ਮੋਟਰਸਾਇਕਲ ਅਤੇ ਸਕੂਟਰ ਵੇਚੇਗੀ। ਲਾਂਚ ਦੇ ਮੌਕੇ ''ਤੇ HMSI (ਹੋਂਡਾ ਮੋਟਰਸਾਇਕਲ ਐਂਡ ਸਕੂਟਰ ਇੰਡੀਆ) ਦੇ ਸੇਲਜ਼ ਐਂਡ ਮਾਰਕੀਟਿੰਗ ਸੀਨੀਅਰ ਵਾਇਸ ਪ੍ਰੈਜ਼ਿਡੈਂਟ ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਹੈ ਕਿ ਬੈਸਟ ਡੀਲ ਆਉਟਲੈਟਸ ਸਾਨੂੰ ਗਾਹਕਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦੇਣਗੀਆਂ ਕਿਉਂਕਿ ਅਜੋਕੇ ਸਮੇਂ ''ਚ ਸਬਸਕ੍ਰਾਇਬਰਜ਼ 7 ਤੋਂ 8 ਸਾਲ ਤੱਕ ਵ੍ਹੀਕਲ ਚਲਾਉਣ ਦੀ ਬਜਾਏ ਉਸ ਨੂੰ 3 ਤੋਂ 5 ਸਾਲ ''ਚ ਹੀ ਵੇਚ ਦਿੰਦੇ ਹਨ, ਪਰ ਹੁਣ ਅਸੀਂ ਇਸ ਆਉਟਲੈਟਸ ਦੇ ਜ਼ਰੀਏ ਸੈਕਿੰਡਹੈਂਡ ਵ੍ਹੀਕਲ ''ਤੇ ਰਿਪਲੇਸਮੈਂਟ ਦੇਣਗੇ।
 
ਕੰਪਨੀ ਦਾ ਕਹਿਣਾ ਹੈ ਕਿ ਇਸ ਆਉਟਲੈਟਸ ਦੀ ਗਿਣਤੀ ਅਗਲੇ ਦੋ ਸਾਲਾਂ ਤੱਕ 200 ਤੱਕ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਆਉਟਲੈਟਸ ''ਚ ਯੂਜ਼ਰ ਕਿਸੇ ਵੀ ਬ੍ਰੈਂਡ ਦੇ ਵ੍ਹੀਕਲ ਨੂੰ ਹੋਂਡਾ ਦੇ ਨਵੇਂ ਵ੍ਹੀਕਲ ਦੇ ਨਾਲ ਬਦਲ ਸਕਦੇ ਹਨ ਅਤੇ ਜੋ ਲੋਕ ਪ੍ਰੀ-ਓਂਡ ਵ੍ਹੀਕਲ ਹੀ ਖਰੀਦਣਾ ਚਾਹੁੰਦੇ ਹਨ ਉਨ੍ਹਾਂ ਨੂੰ ਇੱਥੇ ਕਾਫੀ ਆਪਸ਼ੰਜ਼ ਮਿਲਣਗੀਆਂ। ਇਸ ਵ੍ਹੀਕਲਜ਼ ਦੇ ਨਾਲ ਕੰਪਨੀ 2 ਸਾਲਾਂ ਦੀ ਸਰਵਿਸਿਜ਼ ਅਤੇ 6 ਮਹੀਨਿਆਂ ਦੀ ਵਾਰੰਟੀ ਅਤੇ ਆਫਟਰ-ਸੇਲਜ਼ ਸਪੋਰਟ ਦਵੇਗੀ ।

Related News