ਫ੍ਰੀ ਜੀਮੇਲ ਅਕਾਊਂਟਸ ’ਤੇ ਵੀ ਹੁਣ ਇਸਤੇਮਾਲ ਕਰ ਸਕੋਗੇ ਗੂਗਲ ਦੀ ਚੈਟ ਟੈਬਸ ਸੇਵਾ, ਇੰਝ ਕਰੋ ਐਕਟਿਵ
Wednesday, Apr 07, 2021 - 12:17 PM (IST)
ਗੈਜੇਟ ਡੈਸਕ– ਗੂਗਲ ਨੇ ਜੀਮੇਲ ਲਈ ਬਣਾਏ ਗਏ ਖਾਸ ਚੈਟ ਅਤੇ ਰੂਮਸ ਫੀਚਰ ਨੂੰ ਸਾਰੇ ਉਪਭੋਗਤਾਵਾਂ ਲਈ ਮੁਹੱਈਆ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਫੀਚਰ ਦੀ ਵਰਤੋਂ ਸਿਰਫ ਐਂਟਰਪ੍ਰਾਈਜ਼ ਉਪਭੋਗਤਾ ਹੀ ਕਰ ਸਕਦੇ ਸਨ ਪਰ ਹੁਣ ਫ੍ਰੀ ’ਚ ਜੀਮੇਲ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਵੀ ਇਸ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ। ਗੂਗਲ ਦਾ ਕਹਿਣਾ ਹੈ ਕਿ ਉਪਭੋਗਤਾਵਾਂ ਨੂੰ ਸੇਵਾ ਦੀ ਵਰਤੋਂ ਕਰਨ ਲਈ ਮਲਟੀਪਲ ਟੈਬਸ ’ਚ ਸਵਿੱਚ ਕਰਨ ’ਚ ਪਰੇਸ਼ਾਨੀ ਹੋ ਰਹੀ ਸੀ ਇਸੇ ਲਈ ਹੁਣ ਜੀਮੇਲ ’ਚ ਚਾਰ ਟੈਬਸ ਦਿੱਤੀਆਂ ਜਾਣਗੀਆਂ। ਇਨ੍ਹਾਂ ਦੀ ਮਦਦ ਨਾਲ ਉਪਭੋਗਤਾ ਸਾਰੇ ਕੰਮ ਆਸਾਨੀ ਨਾਲ ਕਰ ਸਕਣਗੇ। ਫਿਲਹਾਲ ਐਂਡਰਾਇਡ ਅਤੇ ਵੈੱਬ ਉਪਭੋਗਤਾ ਇਸ ਦੀ ਵਰਤੋਂ ਕਰ ਸਕਦੇ ਹਨ। ਆਈ.ਓ.ਐੱਸ. ਉਪਭੋਗਤਾਵਾਂ ਲਈ ਇਸ ਨੂੰ ਅਜੇ ਮੁਹੱਈਆ ਨਹੀਂ ਕੀਤਾ ਗਿਆ ਅਤੇ ਅਜੇ ਇਹ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਆਈ.ਓ.ਐੱਸ. ਉਪਭੋਗਤਾਵਾਂ ਨੂੰ ਇਹ ਫੀਚਰ ਕਦੋਂ ਤਕ ਮਿਲੇਗਾ।
ਐਂਡਰਾਇਡ ਲਈ ਇੰਝ ਕਰੋ ਐਕਟਿਵ
- ਆਪਣੇ ਫੋਨ ਦੀ ਸੈਟਿੰਗਸ ’ਚ ਜਾਓ।
- ਹੁਣ ਪਰਸਨਲ ਜੀਮੇਲ ਅਕਾਊਂਟ ’ਤੇ ਟੈਪ ਕਰੋ।
- ਜਨਰਲ ਸੈਟਿੰਗਸ ’ਤੇ ਕਲਿੱਕ ਕਰੋ। ਇਥੋ ਤੁਹਾਨੂੰ Chat (Early Access) ਨੂੰ ਸਿਲੈਕਟ ਕਰਨਾ ਹੈ।
- ਹੁਣ ਟਰਾਈ ਇਟ ਦਾ ਆਪਸ਼ਨ ਵਿਖਾਈ ਦੇਵੇਗਾ, ਇਸ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਜੀਮੇਲ ਐਪ ਰੀਲਾਂਚ ਹੋਵੇਗੀ।
ਵੈੱਬ ਯੂਜ਼ਰਸ ਲਈ
- ਵੈੱਬਪੇਜ ਲਈ ਤੁਹਾਨੂੰ ਪਹਿਲਾਂ mail.google.com/mail/u/0/#settings/chat
- ਇਸ ਤੋਂ ਬਾਅਦ Google Chat (Early Access) ’ਤੇ ਟੈਪ ਕਰੋ।
- ਫਿਰ ਸੇਵ ਚੈਂਜਿਸ ’ਤੇ ਕਲਿੱਕ ਕਰਕੇ ਸੈਟਿੰਗ ਨੂੰ ਸੇਵ ਕਰ ਲਓ।