ਬਾਈਬਲ ਵਰਗੇ ਪਵਿਤਰ ਗ੍ਰੰਥ ਦੇ ਅੱਖਰਾਂ ਨੂੰ ਬਿਆਨ ਕਰਨਗੀਆਂ ਇਮੋਜੀਜ਼

Saturday, Jun 04, 2016 - 03:59 PM (IST)

ਬਾਈਬਲ ਵਰਗੇ ਪਵਿਤਰ ਗ੍ਰੰਥ ਦੇ ਅੱਖਰਾਂ ਨੂੰ ਬਿਆਨ ਕਰਨਗੀਆਂ ਇਮੋਜੀਜ਼
ਜਲੰਧਰ- ਹੁਣ ਤੱਕ ਤੁਸੀਂ ਕਈ ਤਰ੍ਹਾਂ ਦੀਆਂ ਇਮੋਜੀਜ਼ ਦੇਖੀਆਂ ਹੋਣਗੀਆਂ ਜੋ ਕਈ ਤਰ੍ਹਾਂ ਦੇ ਇਮੋਸ਼ਨਜ਼ ਨੂੰ ਜ਼ਾਹਿਰ ਕਰਦੀਆਂ ਹਨ। ਹਾਲ ਹੀ ''ਚ ਇਕ ਰਿਪੋਰਟ ਅਨੁਸਾਰ ਧਰਮ ਨਾਲ ਸੰਬੰਧਿਤ ਇਮੋਜੀਜ਼ ਨੂੰ ਪੇਸ਼ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਜੀ ਹਾਂ ਖਬਰ ਆ ਰਹੀ ਹੈ ਕਿ ਧਾਰਮਿਕ ਗ੍ਰੰਥ ਬਾਈਬਲ ਦੇ ਪਵਿਤਰ ਟੈਕ‍ਸਟ ਨੂੰ ਮਾਰਡਨ ਟੈਕਨਾਲੋਜੀ ਨਾਲ ਜੋੜਦੇ ਹੋਏ ਉਸ ਦਾ ਨਵਾਂ ਇਮੋਜੀਜ਼ ਟ੍ਰਾਂਸਲੇਟਿਡ ਵਰਜਨ ਪੇਸ਼ ਕੀਤਾ ਗਿਆ ਹੈ ।ਜਵਾਨਾਂ ਨੂੰ ਇਸ ਪਵਿਤੱਰ ਗ੍ਰੰਥ ਨਾਲ ਜੋੜਣ ਦੀ ਕੋਸ਼ਿਸ਼ ਨਾਲ ਇਸ ਪਵਿਤਰ ਗ੍ਰੰਥ ਦਾ Bible Emoji : Scripture 4 Millenials ਨਾਂ ਨਾਲ ਬਾਈਬਲ ਦਾ ਇਮੋਜੀਜ਼ ਸੰਸ‍ਕਰਣ ਤਿਆਰ ਕੀਤਾ ਜਾ ਰਿਹਾ ਹੈ ।  
 
ਆਪਣੇ ਈਬੁੱਕ ਸੰਸ‍ਕਰਣ ''ਚ ਬਾਈਬਲ ਇਮੋਜੀਜ਼ ਸਾਈਟ ਨੇ ਯੂਜ਼ਰਜ਼ ਤੋਂ ਵੀ ਉਨ੍ਹਾਂ ਦੇ ਆਈਡੀਆਜ਼ ਦੀ ਮੰਗ ਕੀਤੀ ਹੈ। ਟੈਕ‍ਸ‍ਟ  ਦੇ ਨਾਲ ਭੇਜੋ ਇਮੋਜੀ ਸਾਈਟ ''ਤੇ ਕਿਹਾ ਗਿਆ ਹੈ ਕਿ ਉਹ ਦਿੱਤੇ ਗਏ ਬਾਕ‍ਸ ''ਚ ਬਾਈਬਲ ਦਾ ਕੋਈ ਟੈਕ‍ਸ‍ਟ ਲਿਖ ਕੇ ਉਸ ਦੇ ਮੁਤਾਬਿਕ ਆਪਣਾ ਈਮੋਜੀ ਤਿਆਰ ਕਰ ਕੇ ਭੇਜਣ। ਵੈੱਬ ਸਾਈਟ ਨੇ ਇਸ ਇਮੋਜੀਜ਼ ਟ੍ਰਾਂਸਲੇਟਰ ਦੀ ਅਸਲੀ ਪਹਿਚਾਣ ਦੀ ਕੋਈ ਸਾਫ਼ ਜਾਣਕਾਰੀ ਨਹੀਂ ਦਿੱਤੀ ਹੈ। ਉਸ ਨੂੰ ਸਿਰਫ ਕਾਲਾ ਚਸ਼‍ਮਾ ਲਗਾਏ ਇਕ ਵਿਅਕਤੀ ਦੇ ਤੌਰ ''ਤੇ ਦੱਸਿਆ ਗਿਆ ਹੈ ।  ਇਹ ਵੀ ਨਹੀਂ ਪਤਾ ਕਿ ਉਹ ਆਦਮੀ ਹੈ ਜਾਂ ਔਰਤ ।

Related News