Airtel ਨੇ ਜੀਓ ਖਿਲਾਫ਼ ਸੀ.ਸੀ.ਆਈ. ''ਚ ਕੀਤੀ ਸ਼ਿਕਾਇਤ
Tuesday, Feb 07, 2017 - 12:43 PM (IST)

ਜਲੰਧਰ- ਰਿਲਾਇੰਸ ਜੀਓ ਖਿਲਾਫ਼ ਆਪਣੀ ਲੜਾਈ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਏਅਰਟੈੱਲ ਮੁਕਾਬਲਾ ਕਮੀਸ਼ਨ ਦਾ ਦਰਵਾਜ਼ਾ ਖੜਕਾਇਆ ਹੈ। ਏਅਰਟੈੱਲ ਨੇ ਜੀਓ ''ਤੇ ਦੋਸ਼ ਲਗਾਇਆ ਹੈ ਕਿ ਉਹ ਦੂਰਸੰਚਾਰ ਬਜ਼ਾਰ ''ਚ ਮੁਕਾਬਲੇਬਾਜ਼ੀ ਖ਼ਤਮ ਕਰਨ ਲਈ ਮੁਫ਼ਤ ਸੇਵਾਵਾਂ ਨਾਲ '' ਬਜ਼ਾਰ ਵਿਗਾੜਨ ਵਾਲੇ ਖਰਚਿਆਂ'' ਦੀ ਪੇਸ਼ਕਸ਼ ਕਰ ਰਹੀ ਹੈ। ਬਜ਼ਾਰ ਹਿੱਸੇਦਾਰੀ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਰਿਲਾਇੰਸ ਜੀਓ ''ਤੇ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਦਾ ਦੋਸ਼ ਵੀ ਲਗਾਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਰਿਲਾਇੰਸ ਜੀਓ ਨੇ ਮੌਜੂਦਾ ਦੂਰਸੰਚਾਰ ਕੰਪਨੀਆਂ ''ਤੇ ਕਥਿਤ ਤੌਰ ''ਕੇ ਗੈਰ ਮੁਕਾਬਲੇਬਾਜ਼ੀ ਦਾ ਦੋਸ਼ ਲਗਾਉਂਦੇ ਹੋਏ ਸੀ. ਸੀ. ਆਈ. ''ਚ ਸ਼ਿਕਾਇਤ ਕੀਤੀ ਸੀ। ਉੱਥੇ ਰਿਲਾਇੰਸ ਜੀਓ ਨੇ ਪਲਟਵਾਰ ਕਰਦੇ ਹੋਏ ਇੱਕ ਬਿਆਨ ''ਚ ਕਿਹਾ ਕਿ ਉਸ ਦੀ ਫੀਸ ਦਰ ਯੋਜਨਾਵਾਂ ਨੂੰ ਟੈਲੀਕਾਮ ਰੈਗੂਲੇਟਰੀ ਵੱਲੋਂ '' ਸਹੀ ਠਹਿਰਾਇਆ ਜਾ ਚੁੱਕਾ ਹੈ। ਇਸ ਲਈ ਇਨ੍ਹਾਂ ਨੂੰ ਬਜ਼ਾਰ ਵਿਗਾੜਨ ਵਾਲਾ ਨਹੀਂ ਕਿਹਾ ਜਾ ਸਕਦਾ।''
ਜੀਓ ਦਾ ਦੋਸ਼ ਹੈ ਕਿ ਏਅਰਟੈੱਲ ਆਪਣੇ ਵੱਲੋਂ ਲਾਈਸੈਂਸ ਸ਼ਰਤਾਂ ਦੇ ਉਲੰਘਣ ਦੇ ਮੁੱਦੇ ਤੋਂ ਧਿਆਨ ਹੱਟਾਉਣ ਲਈ ਇਸ ਤਰ੍ਹਾਂ ਦੇ ਦੋਸ਼ ਲਗਾ ਰਹੀ ਹੈ। ਸੀ. ਸੀ. ਆਈ. ਪਹਿਲਾਂ ਦੋਸ਼ਾਂ ਦੀ ਤਰਜੀਹ ਤੈਅ ਕਰਦਾ ਹੈ ਅਤੇ ਪਹਿਲੇ ਨਜ਼ਰੀਏ ਨਾਲ ਮੁਕਾਬਲੇ ਵਾਲੇ ਨਿਯਮਾਂ ਦਾ ਉਲੰਘਣ ਕੀਤੇ ਜਾਣ ''ਤੇ ਹੀ ਵਿਸਥਾਰ ਜਾਂਚ ਦਾ ਹੁਕਮ ਦਿੱਤਾ ਜਾਂਦਾ ਹੈ।