ਹੁਣ ਆਫਲਾਈਨ ਵੀ ਮਿਲੇਗਾ Redmi 8A

10/18/2019 1:56:56 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਕੰਪਨੀ ਸ਼ਾਓਮੀ ਦਾ ਸਮਾਰਟਫੋਨ ਰੈੱਡਮੀ 8ਏ ਹੁਣ ਆਫਲਾਈਨ ਵੀ ਉਪਲੱਬਧ ਹੋਵੇਗਾ। ਇਸ ਤੋਂ ਪਹਿਲਾਂ ਇਹ ਫੋਨ ਸਿਰਫ ਫਲਿੱਪਕਾਰਟ ਅਤੇ Mi.com 'ਤੇ ਉਪਲੱਬਧ ਸੀ। ਇਸ ਫੋਨ ਦੀ ਕੀਮਤ 6,499 ਰੁਪਏ ਹੈ। ਇਹ ਕੀਮਤ ਫੋਨ ਦੇ 2GB RAM + 32GB ਵੇਰੀਐਂਟ ਦੀ ਹੈ। ਉੱਥੇ 3ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 6,999 ਰੁਪਏ ਹੈ। ਇਕ ਰਿਪੋਰਟ ਮੁਤਾਬਕ ਫੋਨ ਦੀਵਾਲੀ ਤੋਂ ਬਾਅਦ ਆਫਲਾਈਨ ਕੀਮਤ 'ਚ 300 ਰੁਪਏ ਦਾ ਵਾਧਾ ਕੀਤਾ ਜਾਵੇਗਾ। ਮੌਜੂਦਾ ਸਮੇਂ 'ਚ ਦੋਵਾਂ ਪਲੇਟਫਾਰਮਸ 'ਤੇ ਸਮਾਰਟਫੋਨ ਦੀ ਕੀਮਤ ਬਰਾਬਰ ਹੈ।

PunjabKesari

ਇਸ 'ਚ 6.22 ਇੰਚ ਦੀ ਨੌਚ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਕਾਰਨਿੰਗ ਗੋਰਿੱਲਾ ਗਲਾਸ 5 ਦਿੱਤਾ ਗਿਆ ਹੈ। ਰੈੱਡਮੀ 8ਏ ਸਮਾਰਟਫੋਨ 'ਚ  Aura Wave ਗ੍ਰਿਪ ਡਿਜ਼ਾਈਨ ਦਿੱਤਾ ਗਿਆ ਹੈ। ਇਹ ਸਮਾਰਟਫੋਨ AI ਫੇਸ ਅਨਲਾਕ ਨਾਲ ਆਇਆ ਹੈ। ਸਮਾਰਟਫੋਨ 'ਚ ਵਾਇਰਲੈੱਸ  FM ਰੇਡੀਓ ਵੀ ਦਿੱਤਾ ਗਿਆ ਹੈ। ਸ਼ਾਓਮੀ ਆਪਣੇ ਰੈੱਡਮੀ 8ਏ ਨੂੰ ਸਮਾਰਟ ਦੇਸ਼ ਦਾ ਦਮਦਾਰ ਸਮਾਰਟਫੋਨ ਦੱਸ ਰਹੀ ਹੈ।

PunjabKesari

18W ਫਾਸਟ ਚਾਰਜਿੰਗ
ਰੈੱਡਮੀ 8ਏ 'ਚ 18W ਫਾਸਟ ਚਾਰਜਿੰਗ ਨਾਲ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਸ਼ਾਓਮੀ ਦੇ ਇਸ ਸਮਾਰਟਫੋਨ 'ਚ ਡਿਊਲ ਸਿਮ ਅਤੇ ਡੈਡੀਕੇਟੇਡ ਮਾਈਕ੍ਰੋ ਐੱਸ.ਡੀ. ਕਾਰਡ ਦਿੱਤਾ ਗਿਆ ਹੈ। ਮਾਈਕ੍ਰੋ ਐੱਸ.ਡੀ. ਰਾਹੀਂ ਤੁਸੀਂ ਫੋਨ ਦੀ ਸਟੋਰੇਜ਼ ਨੂੰ 512 ਜੀ.ਬੀ. ਤਕ ਵਧਾ ਸਕਦੇ ਹੋ। ਸ਼ਾਓਮੀ ਦੇ ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 439 ਪ੍ਰੋਸੈਸਰ ਦਿੱਤਾ ਗਿਆ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਉੱਥੇ, ਫੋਨ ਦੇ ਬੈਕ 'ਚ 12 ਮੈਗਾਪਿਕਸਲ ਦਾ Sony IMX 363 ਸੈਂਸਰ ਦਿੱਤਾ ਗਿਆ ਹੈ। ਇਸ 'ਚ AI  ਪੋਟਰੇਟ ਮੋਡ ਵੀ ਦਿੱਤਾ ਗਿਆ ਹੈ।


Karan Kumar

Content Editor

Related News