ਵਟਸਐਪ ਗਰੁੱਪ ਕਾਲ ਹੋਈ ਹੋਰ ਵੀ ਮਜ਼ੇਦਾਰ, ਹੁਣ 32 ਲੋਕ ਇਕੱਠੇ ਕਰ ਸਕਣਗੇ ਗੱਲ

Monday, Apr 25, 2022 - 02:03 PM (IST)

ਵਟਸਐਪ ਗਰੁੱਪ ਕਾਲ ਹੋਈ ਹੋਰ ਵੀ ਮਜ਼ੇਦਾਰ, ਹੁਣ 32 ਲੋਕ ਇਕੱਠੇ ਕਰ ਸਕਣਗੇ ਗੱਲ

ਗੈਜੇਟ ਡੈਸਕ– ਵਟਸਐਪ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ। ਹੁਣ ਮੇਟਾ ਦੀ ਮਲਕੀਅਤ ਵਾਲਾ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਲਈ ਗਰੁੱਪ ਵੌਇਸ ਕਾਲ ਨਾਲ ਜੁੜੀ ਨਵੀਂ ਅਪਡੇਟ ਲੈ ਕੇ ਆਇਆ ਹੈ। ਇਸ ਨਵੇਂ ਗਰੁੱਪ ਵੌਇਸ ਕਾਲ ਰਾਹੀਂ ਹੁਣ ਵਟਸਐਪ 32 ਲੋਕ ਇਕੱਠੇ ਗਰੁੱਪ ਕਾਲ ਕਰ ਸਕਣਗੇ। ਦਰਅਸਲ, ਵਟਸਐਪ ਦਾ ਇਹ ਫੀਚਰ ਕਮਿਊਨਿਟੀ ਫੀਚਰ ਦਾ ਹੀ ਵਿਸਤਾਰ ਹੈ।

ਵਟਸਐਪ ਨੇ ਇਸਤੋਂ ਪਹਿਲਾਂ 2022 ’ਚ ਗਰੁੱਪ ਕਾਲਿੰਗ ਦੀ ਗਿਣਤੀ ਨੂੰ 4 ਤੋਂ ਵਧਾਕੇ 8 ਕੀਤਾ ਸੀ। ਹੁਣ ਇਹ ਗਿਣਤੀ 32 ਹੋ ਗਈ ਹੈ। ਇਸ ਫੀਚਰ ਨੂੰ ਖਾਸਤੌਰ ’ਤੇ ਸਕੂਲ, ਧਾਰਮਿਕ ਗਰੁੱਪ ਅਤੇ ਬਿਜ਼ਨੈੱਸ ਲਈ ਲਿਆਇਆ ਗਿਆ ਹੈ। ਇਸ ਨਾਲ ਉਨ੍ਹਾਂ ਨੂੰ ਆਪਣੀ ਗੱਲਬਾਤ ਨੂੰ ਓਰਗਨਾਈਜ਼ ਅਤੇ ਮੈਨੇਜ ਕਰਨ ’ਚ ਮਦਦ ਮਿਲੇਗੀ। ਇਸ ਫੀਚਰ ਦੇ ਨਾਲ ਲੋਕਾਂ ਨੂੰ ਕਈ ਟੂਲ ਵੀ ਮਿਲਣਗੇ। ਇਸਤੋਂ ਇਲਾਵਾ ਵਟਸਐਪ ’ਚ ਸਟੀਕਰਜ਼ ਦੀ ਥਾਂ ਵੀ ਬਦਲ ਗਈਹੈ। ਨਵੀਂ ਅਪਡੇਟ ਦੇ ਨਾਲ ਗਾਇਬ ਹੋਣ ਵਾਲੇ ਮੈਸੇਜ ਨੂੰ ਵੀ ਸੇਵ ਕਰਨ ਦਾ ਆਪਸ਼ਨ ਮਿਲਿਆ ਹੈ।

ਫਿਲਹਾਲ ਵਟਸਐਪ ਦਾ ਇਹ ਨਵਾਂ ਸਟੇਬਲ v22.8.80 ਵਰਜ਼ਨ ਅਪਡੇਟ iOS ਲਈ ਹੀ ਰੋਲਆਊਟ ਕੀਤਾ ਗਿਆ ਹੈ। ਨਾਲ ਹੀ ਇਸਨੂੰ ਐਂਡਰਾਇਡ ਦੇ ਵਰਜ਼ਨ v2.22.9.73 ’ਤੇ ਵੇਖਿਆ ਜਾ ਸਕਦਾ ਹੈ। ਇਸ ਵਰਜ਼ਨ ਦੇ ਨਾਲ ਸਪੀਕਰ ਹਾਈ-ਲਾਈਟ, ਵੌਇਸ ਮੈਸੇਜ ਦਾ ਵਿਜ਼ੁਅਲਾਈਜੇਸ਼ਨ ਅਤੇ ਸਟੀਕਰ ਦਾ ਅਪਡੇਟ ਮਿਲੇਗਾ। ਇਸ ਫੀਚਰ ਨੂੰ ਚੁਣੀਆਂ ਹੋਈਆਂ ਥਾਵਾਂ ’ਤੇ ਹੀ ਰੋਲਆਊਟ ਕੀਤਾ ਗਿਆ ਹੈ। ਅਜਿਹੇ ’ਚ ਤੁਹਾਡੇ ਤਕ ਇਸ ਫੀਚਰ ਦੇ ਪਹੁੰਚਣ ’ਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਕਿ ਟੈਲੀਗ੍ਰਾਮ ’ਚ ਗਰੁੱਪ ਕਾਲ ਲਈ ਕੋਈ ਲਿਮਟ ਨਹੀਂ ਹੈ।

WABetaInfo ਨੇ ਦਿੱਤੀ ਜਾਣਕਾਰੀ
WABetaInfo ਨੇ ਆਪਣੇ ਟਵਿਟਰ ਹੈਂਡਲ ’ਤੇ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ ਵਿਚ ਇਨ੍ਹਾਂ ਸਾਰੇ ਨਵੇਂ ਫੀਚਰਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਸ਼ੇਅਰ ਕੀਤੇ ਗਏ ਸਕਰੀਨਸ਼ਾਟ ’ਚ ਇਸ ਫੀਚਰ ਦੀ ਡਿਟੇਲ ਵੇਖਣ ਨੂੰ ਮਿਲੀ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਆਪਣੀ ਫੋਟੋ ਦਾ ਇਸਤੇਮਾਲ ਵੀ ਸਟੀਕਰ ਲਈ ਕਰ ਸਕਦੇ ਹਨ।


author

Rakesh

Content Editor

Related News