Asus ਦੇ ਇਸ ਸਮਾਰਟਫੋਨ ਲਈ ਜਾਰੀ ਕੀਤੀ Android Nougat ਦੀ ਅਪਡੇਟ

Wednesday, Apr 19, 2017 - 01:00 PM (IST)

Asus ਦੇ ਇਸ ਸਮਾਰਟਫੋਨ ਲਈ ਜਾਰੀ ਕੀਤੀ Android Nougat ਦੀ ਅਪਡੇਟ

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਅਸੁਸ ਨੇ ਭਾਰਤੀ ਬਾਜ਼ਾਰ ''ਚ ਪਿਛਲੇ ਸਾਲ ਜ਼ੈਨਫੋਨ 3 ਲੇਜ਼ਰ (Zenfone 3 Laser) ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਜੋ ਕਿ ਐਕਸਕਲੁਸਿਵਲੀ ਈ-ਕਾਮਰਸ ਸਾਈਟ ਫਲਿਪਕਾਰਟ ''ਤੇ 18,999 ਰੁਪਏ ਦੀ ਕੀਮਤ ਦੇ ਨਾਲ ਉਪਲੱਬਧ ਹੈ। ਇਸ ਸਮਾਰਟਫੋਨ ਨੂੰ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਪੇਸ਼ ਕੀਤਾ ਗਿਆ ਸੀ, ਪਰ ਹੁਣ ਕੰਪਨੀ ਨੇ ਇਸ ਦੇ ਲਈ ਐਂਡ੍ਰਾਇਡ 7.0 ਨੂਗਟ ਅਪਡੇਟ ਦਾ ਰੋਲ ਆਊਟ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਅਸੁਸ Zenfone 3 Laser ਸਮਾਰਟਫੋਨ ਯੂਜ਼ਰਸ ਨੂਗਟ ''ਚ ਮਿਲਣ ਵਾਲੇ ਨਵੇਂ ਫੀਚਰਸ ਦਾ ਫਾਇਦਾ ਲੈ ਸਕਣਗੇ।

 

ਐਂਡ੍ਰਾਇਡ ਨੂਗਟ ਅਪਡੇਟ ''ਚ ਕਈ ਖਾਸ ਫੀਚਰਸ ਦਿੱਤੇ ਗਏ ਹਨ। ਜਿਨ੍ਹਾਂ ''ਚ ਸਪਿਲਟ ਸਕ੍ਰੀਨ ਮਲਟੀ-ਟਾਸਕਿੰਗ, ਕਵਿੱਕ ਸੈਟਿੰਗ, ਬਿਹਤਰ ਗੂਗਲ ਕੀ-ਬੋਰਡ ਅਤੇ ਐਕਸੈਸਬਿਲਿਟੀ ਇਨਹਾਂਸਮੇਂਟ ਜਿਹੇ ਫੀਚਰਸ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ ''ਚ ਖਾਸ ਫੀਚਰ ਦੇ ਤੌਰ ''ਤੇ ਡੋਜ਼ ਦਿੱਤਾ ਗਿਆ ਹੈ ਹਾਲਾਂਕਿ ਡੋਜ਼ ਫੀਚਰ ਨੂੰ ਗੂਗਲ ਨੇ ਐਂਡ੍ਰਾਇਡ ਆਪਰੇਟਿੰਗ ਸਿਸਟਮ 6.0 ਮਾਰਸ਼ਮੈਲੋ ਦੇ ਨਾਲ ਪੇਸ਼ ਕੀਤਾ ਸੀ ਪਰ ਇਸ ਵਾਰ ਇਸ ''ਚ ਕੁੱਝ ਬਦਲਾਵ ਕੀਤੇ ਗਏ ਹਨ। ਪਹਿਲਾਂ ਇਹ ਸਿਰਫ ਆਇਡਲ ਮੋਡ ''ਤੇ ਹੀ ਕੰਮ ਕਰਦਾ ਸੀ ਜਦੋਂ ਫੋਨ ਕਿਤੇ ਵੀ ਰੱਖਿਆ ਹੁੰਦਾ ਸੀ। ਪਰ ਹੁਣ ਸਕ੍ਰੀਨ ਆਫ ਦੇ ਦੌਰਾਨ ਵੀ ਇਹ ਬੈਟਰੀ ਬਚਾਵੇਗਾ ਭਲੇ ਹੀ ਫੋਨ ਹੱਥ ''ਚ ਕਿਉਂ ਨਹੀਂ ਹੋ।


Related News