Nothing Phone 1 ਲਈ ਜਾਰੀ ਹੋਈ ਵੱਡੀ ਅਪਡੇਟ, ਮਿਲਣਗੇ ਇਹ ਖ਼ਾਸ ਫੀਚਰਜ਼

11/28/2022 1:46:24 PM

ਗੈਜੇਟ ਡੈਸਕ– ਨਥਿੰਗ ਨੇ ਆਪਣੇ ਫੋਨ Nothing Phone 1 ਲਈ Nothing OS 1.1.7 ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ AirPods ਦੀ ਬੈਟਰੀ ਪਰਸੈਂਟੇਜ ਵੀ ਦਿਸੇਗੀ, ਹਾਲਾਂਕਿ ਇਸ ਫੀਚਰ ਦੀ ਫਿਲਹਾਲ ਟੈਸਟਿੰਗ ਹੀ ਹੋ ਰਹੀ ਹੈ ਤਾਂ ਅਜਿਹੇ ’ਚ ਤੁਹਾਨੂੰ ਇਹ ਫੀਚਰ ਅਜੇ ਨਹੀਂ ਮਿਲਿਆ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਜਲਦ ਹੀ ਇਹ ਫੀਚਰ ਤੁਹਾਨੂੰ ਮਿਲ ਜਾਵੇਗਾ। ਇਸ ਤੋਂ ਇਲਾਵਾ ਨਵੀਂ ਅਪਡੇਟ ਦੇ ਨਾਲ Nothing Phone 1 ਦੇ ਕਈ ਬਗ ਫਿਕਸ ਕੀਤੇ ਗਏ ਹਨ। ਇਸ ਅਪਡੇਟ ਦੇ ਨਾਲ ਨਵੰਬਰ ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਹੈ। 

ਨਵੀਂ ਅਪਡੇਟ ਨੂੰ ਲੈ ਕੇ ਨਥਿੰਗ ਨੇ ਬਿਹਤਰ ਆਪਟੀਮਾਈਜੇਸ਼ਨ ਅਤੇ ਪਰਫਾਰਮੈਂਸ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਨਵੀਂ ਅਪਡੇਟ ਤੋਂ ਬਾਅਦ ਵੀਡੀਓ ਰਿਕਾਰਡਿੰਗ ’ਚ ਆਡੀਓ ਕੁਆਲਿਟੀ ਪਹਿਲਾਂ ਦੇ ਮੁਕਾਬਲੇ ਬਿਹਤਰ ਹੋਵੇਗੀ। ਨਥਿੰਗ ਨੇ ਨਵੀਂ ਅਪਡੇਟ ਨੂੰ ਲੈ ਕੇ ਇਹ ਵੀ ਕਿਹਾ ਹੈ ਕਿ ਬੈਟਰੀ ਪਰਸੈਂਟੇਜ ਇੰਡੀਕੇਟਰ ’ਚ ਹੁਣ ਬੈਟਰੀ ਲਾਈਫ ਦੀ ਜਾਣਕਾਰੀ ਸਹੀ ਮਿਲੇਗੀ। ਦੱਸ ਦੇਈਏ ਕਿ ਪਹਿਲਾਂ ਬੈਟਰੀ ਇੰਡੀਕੇਟਰ ਨੂੰ ਲੈ ਕੇ ਕਈ ਯੂਜ਼ਰਜ਼ ਨੇ ਸ਼ਿਕਾਇਤਾਂ ਕੀਤੀਆਂ ਹਨ। 

ਨਥਿੰਗ ਓ.ਐੱਸ. ਅਪਡੇਟ ਦੇ ਨਾਲ  ਲਾਕ ਸਕਰੀਨ ’ਚ ਵਟਸਐਪ ਦੇ ਨੋਟੀਫਿਕੇਸ਼ਨ ਵਾਲੇ ਬਗ ਨੂੰ ਵੀ ਫਿਕਸ ਕੀਤਾ ਗਿਆ ਹੈ। ਨਵੀਂ ਅਪਡੇਚ ਦੇ ਨਾਲ ਫੋਨ ਦੇ ਗਰਮ ਹੋਣ ਦੀ ਵੀ ਸ਼ਿਕਾਇਤ ਦੂਰ ਹੋ ਸਕਦੀ ਹੈ। ਇਸ ਅਪਡੇਟ ਦਾ ਸਾਈਜ਼ 79.72MB ਹੈ। ਇਸਨੂੰ ਤੁਸੀਂ Settings > System > System updates ਨੂੰ ਫਾਲੋ ਕਰਕੇ ਵੀ ਅਪਡੇਟ ਕਰ ਸਕਦੇ ਹੋ।


Rakesh

Content Editor

Related News