5 ਦਸੰਬਰ ਨੂੰ ਭਾਰਤ ''ਚ ਲਾਂਚ ਹੋਵੇਗਾ ਨੋਕੀਆ ਸਮਾਰਟ TV

11/29/2019 1:47:56 AM

ਗੈਜੇਟ ਡੈਸਕ—ਹਾਲ ਹੀ 'ਚ ਇਹ ਸਾਹਮਣੇ ਆਇਆ ਸੀ ਕਿ ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਆਪਣਾ ਸਮਾਰਟ ਟੀ.ਵੀ. ਲਿਆ ਰਹੀ ਹੈ। ਹੁਣ ਕੰਪਨੀ ਨੇ ਆਪਣੇ ਸਮਾਰਟ ਟੀ.ਵੀ. ਦੀ ਭਾਰਤ 'ਚ ਲਾਂਚਿੰਗ ਦੀ ਆਫੀਅਸ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਭਾਰਤ 'ਚ ਨੋਕੀਆ ਸਮਾਰਟ ਟੀ.ਵੀ. 5 ਦਸੰਬਰ ਨੂੰ ਲਾਂਚ ਹੋਵੇਗਾ। ਇਹ ਟੀ.ਵੀ. ਭਾਰਤ 'ਚ ਫਲਿੱਪਕਾਰਟ 'ਤੇ ਐਕਸਕਲੂਸੀਵ ਰੂਪ ਨਾਲ ਉਪਲੱਬਧ ਹੋਵੇਗਾ। ਨੋਕੀਆ ਦੇ ਸਮਾਰਟ ਟੀ.ਵੀ. ਦੀ ਇਮੇਜ ਹਾਲ ਹੀ 'ਚ ਲੀਕ ਹੋਈ ਸੀ। ਲੀਕ ਤਸਵੀਰ 'ਚ ਟੀ.ਵੀ. ਦਾ ਕਾਨਰ ਫਰੇਮ ਡਿਜ਼ਾਈਨ ਸਾਹਮਣੇ ਆਇਆ ਸੀ।

ਡਾਲਬੀ-ਟੂ ਸਰਾਊਂਡ ਆਡੀਓ
ਫਲਿੱਪਕਾਰਟ ਨੇ ਵੀ ਇਸ ਟੀ.ਵੀ. ਦੇ ਕੁਝ ਫੀਚਰਸ ਕਨਫਰਮ ਕੀਤੇ ਹਨ। ਫਲਿੱਪਕਾਰਟ ਮੁਤਾਬਕ ਇਸ ਟੀ.ਵੀ. 'ਚ ਮਿਨਿਮਲ ਹਾਰਮੋਨਿਕ ਡਿਸਟਾਰਸ਼ਨ ਅਤੇ ਬਿਹਤਰ ਸਾਊਂਡ ਲਈ ਕਲੀਅਰ ਵੋਕਲ ਟੋਨਸ ਹੋਣਗੀਆਂ। ਟੀ.ਵੀ. ਦੇ ਟਾਪ ਰਾਈਟ 'ਚ 'ਸਾਊਂਡ ਬਾਇ ਜੇ.ਬੀ.ਐੱਲ.' ਦੀ ਬ੍ਰੈਂਡਿੰਗ ਹੈ। ਟੀ.ਵੀ. 'ਚ ਹਾਈ ਕੁਆਲਟੀ ਆਡੀਓ ਪਲੇਬੈਕ ਲਈ ਫਰੰਟ ਸਪੀਕਰਸ 'ਚ DTS TruSurround ਅਤੇ ਡਾਲਬੀ ਆਡੀਓ ਦਿੱਤੀ ਗਈ ਹੈ। ਫਲਿੱਪਕਾਰਟ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਕਿਹਾ ਹੈ ਕਿ ਨੋਕੀਆ ਬ੍ਰੈਂਡ ਦਾ ਸਮਾਰਟ ਟੀ.ਵੀ. ਖਾਸ ਸਪੀਕਰਸ ਨਾਲ ਆਵੇਗਾ ਜੋ ਜੇ.ਬੀ.ਐੱਲ. ਸਾਊਂਡ ਪ੍ਰੋਗਰਾਮ 'ਤੇ ਕੰਮ ਕਰੇਗਾ। ਜੇ.ਬੀ.ਐੱਲ. ਬਾਇਰ ਹਰਮਨ ਨੂੰ ਇੰਡਸਟਰੀ 'ਚ ਬੈਸਟ ਆਡੀਓ ਪ੍ਰੋਡਕਟਸ ਬਣਾਉਣ ਲਈ ਜਾਣਿਆ ਜਾਂਦਾ ਹੈ।

55 ਇੰਚ ਡਿਸਪਲੇਅ
ਇਹ ਟੀ.ਵੀ. ਹਾਲ ਹੀ 'ਚ ਬਿਊਰੋ ਆਫ ਇੰਡੀਅਨ ਸਟੈਂਡਡਰਸ (BIS) 'ਤੇ ਵੀ ਨਜ਼ਰ ਆਇਆ ਸੀ। BIS ਦੇ ਡਾਟਾਬੇਸ ਤੋਂ ਇਹ ਕਨਫਰਮ ਹੁੰਦਾ ਹੈ ਕਿ ਟੀ.ਵੀ. 55ਇੰਚ ਦੀ ਡਿਸਪਲੇਅ ਨਾਲ ਆਵੇਗਾ ਜੋ 4ਕੇ ਅਲਟਰਾ ਐੱਚ.ਡੀ. ਸਪੋਰਟ ਨਾਲ ਆਉਂਦਾ ਹੈ।

ਇਨ੍ਹਾਂ ਸਮਾਰਟ ਟੀ.ਵੀ. ਨਾਲ ਹੋਵੇਗੀ ਟੱਕਰ
ਰਿਪੋਰਟਸ ਮੁਤਾਬਕ ਨੋਕੀਆ ਦਾ ਸਮਾਰਟ ਟੀ.ਵੀ. ਐਂਡ੍ਰਾਇਡ 9 ਪਾਈ 'ਤੇ ਬੈਸਟ ਪ੍ਰੋਪ੍ਰਾਈਟੇਰੀ ਆਪਰੇਟਿੰਗ ਸਿਸਟਮ 'ਤੇ ਚੱਲੇਗਾ। ਨਾਲ ਹੀ ਗੂਗਲ ਪਲੇਅ ਸਟੋਰ ਤਕ ਐਕਸੈੱਸ ਨਾਲ ਆਵੇਗਾ। ਇੰਡੀਅਨ ਮਾਰਕੀਟ 'ਚ ਨੋਕੀਆ ਦੇ ਸਮਾਰਟ ਟੀ.ਵੀ. ਦਾ ਮੁਕਾਬਲਾ ਸ਼ਾਓਮੀ ਦੇ Mi TV, OnePlus TV , ਅਤੇ ਹਾਲ ਹੀ 'ਚ ਲਾਂਚ ਹੋਏ Motorola TV ਨਾਲ ਹੋਵੇਗਾ। ਅਜੇ ਇਸ ਸਮਾਰਟ ਟੀ.ਵੀ. ਦੀ ਕੀਮਤ ਦੇ ਬਾਰੇ 'ਚ ਕੋਈ ਖੁਲਾਸਾ ਨਹੀਂ ਹੋਇਆ ਹੈ।


Karan Kumar

Content Editor

Related News