ਭਾਰਤ ’ਚ ਜਲਦ ਲਾਂਚ ਹੋਵੇਗਾ ਨੋਕੀਆ ਦਾ  PureBook X14 ਲੈਪਟਾਪ

12/14/2020 2:43:24 PM

ਗੈਜੇਟ ਡੈਸਕ– ਨੋਕੀਆ ਜਲਦ ਆਪਣੇ PureBook X14 ਲੈਪਟਾਪ ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਫਲਿਪਕਾਰਟ ’ਤੇ ਮੌਜੂਦ ਨਵੀਂ ਮਾਈਕ੍ਰੋ ਸਾਈਟ ਰਾਹੀਂ ਦਿੱਤੀ ਹੈ। ਇਥੇ ਇਸ ਨਵੇਂ ਲੈਪਟਾਪ ਨੂੰ ਤਸਵੀਰ ਨਾਲ ਵਿਖਾਇਆ ਗਿਆ  ਹੈ ਅਤੇ ਕੁਝ ਫੀਚਰਜ਼ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਤਸਵੀਰ ਤੋਂ ਪਤਾ ਚਲਦਾ ਹੈ ਕਿ ਇਹ ਲੈਪਟਾਪ ਫੁਲ ਸਾਈਜ਼ ਕੀਬੋਰਡ ਨਾਲ ਆਏਗਾ ਅਤੇ ਇਸ ਵਿਚ ਵੱਡਾ ਟੱਚਪੈਡ ਮਿਲੇਗਾ। 

ਕਾਲੇ ਰੰਗ ਨਾਲ ਆਉਣ ਵਾਲੇ ਇਸ ਲੈਪਟਾਪ ’ਚ ਇੰਟੈਲ ਕੋਰ ਆਈ5 ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਡਾਲਬੀ ਆਟੋਮਸ ਅਤੇ ਡਾਲਬੀ ਵਿਜ਼ਨ ਦੀ ਸੁਪੋਰਟ ਵੀ ਇਸ ਵਿਚ ਮਿਲੇਗੀ। ਇਸ ਲੈਪਟਾਪ ’ਚ ਯੂ.ਐੱਸ.ਬੀ. 3.0 ਐੱਚ.ਡੀ.ਐੱਮ.ਆਈ. ਪੋਰਟ ਵੀ ਸਾਫ ਨਜ਼ਰ ਆ ਰਹੇ ਹਨ। ਫਿਲਹਾਲ ਕੰਪਨੀ ਨੇ ਇਸ ਦੀ ਲਾਂਚਿੰਗ ਅਤੇ ਉਪਲੱਬਧਤਾ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਇਸ ’ਤੇ ਕਮਿੰਗ ਸੂਨ ਦਾ ਟੈਗ ਜ਼ਰੂਰ ਲੱਗਾ ਹੈ। ਅਜਿਹੇ ’ਚ ਇਹ ਸਾਫ ਕਿਹਾ ਜਾ ਸਕਦਾ ਹੈ ਕਿ ਕੰਪਨੀ ਜਲਦ ਇਸ ਨੂੰ ਭਾਰਤ ’ਚ ਲਾਂਚ ਕਰ ਸਕਦੀ ਹੈ।


Rakesh

Content Editor

Related News