ਨੋਕੀਆ ਨੇ ਲਾਂਚ ਕੀਤੇ 2 ਨਵੇਂ ਫੀਚਰ ਫੋਨ, ਜਾਣੋ ਕੀਮਤ

Saturday, Jun 06, 2020 - 01:31 AM (IST)

ਨੋਕੀਆ ਨੇ ਲਾਂਚ ਕੀਤੇ 2 ਨਵੇਂ ਫੀਚਰ ਫੋਨ, ਜਾਣੋ ਕੀਮਤ

ਗੈਜੇਟ ਡੈਸਕ—ਅਪ੍ਰੈਲ ਮਹੀਨੇ 'ਚ ਐੱਚ.ਐੱਮ.ਡੀ. ਗਲੋਬਲ ਵੱਲੋਂ ਨੋਕੀਆ 125 ਅਤੇ ਨੋਕੀਆ 150 ਪਹਿਲੀ ਵਾਰ ਲੀਕ ਹੋਏ ਸਨ। ਇਨ੍ਹਾਂ ਫੀਚਰਸ ਫੋਨਸ ਨੂੰ ਆਫੀਸ਼ਲੀ ਮਈ ਮਹੀਨੇ 'ਚ ਅਨਾਊਂਸ ਕੀਤਾ ਗਿਆ ਸੀ। ਹੁਣ ਕੰਪਨੀ ਵੱਲੋਂ ਇਨ੍ਹਾਂ ਫੀਚਰਸ ਫੋਨਸ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਦੋਵਾਂ ਡਿਵਾਈਸੇਸ ਦੀ ਕੀਮਤ ਸਿਰਫ 26 ਡਾਲਰ (ਕਰੀਬ 2,000 ਰੁਪਏ) ਅਤੇ 32 ਡਾਲਰ (ਕਰੀਬ 2,400 ਰੁਪਏ) ਰੱਖੀ ਗਈ ਹੈ।

ਨੋਕੀਆ 125 ਅਤੇ ਨੋਕੀਆ 150 ਦੋਵਾਂ 'ਚ ਹੀ 2.4 ਇੰਚ ਦੀ QVGA (240x320 ਪਿਕਸਲ) TFT LCD ਕਲਰ ਸਕਰੀਨ ਦਿੱਤੀ ਗਈ ਹੈ। ਇਹ ਡਿਵਾਈਸੇਜ ਪਾਲੀਕਾਰਬੋਨੇਟ ਬਾਡੀ ਨਾਲ ਆਉਂਦੇ ਹਨ। ਹਾਲਾਂਕਿ, ਇਨ੍ਹਾਂ 'ਚ ਸਿਰਫ 2 ਜੀ ਕੁਨੈਕਟੀਵਿਟੀ ਹੀ ਦਿੱਤੀ ਗਈ ਹੈ ਅਤੇ ਇਨ੍ਹਾਂ 'ਚ ਡਿਊਲ ਸਿਮ ਸਟੈਂਡਬਾਈ ਦਾ ਆਪਸ਼ਨ ਯੂਜ਼ਰਸ ਨੂੰ ਮਿਲ ਜਾਂਦਾ ਹੈ। ਦੋਵੇਂ ਹੀ ਫੀਚਰ ਫੋਨ ਸਟੈਂਡਰਡ ਫੀਚਰ ਫੋਨ ਪਰਫਾਰਮੈਂਸ ਯੂਜ਼ਰਸ ਨੂੰ ਦੇਣਗੇ।

ਡਿਵਾਈਸੇਜ 'ਚ ਇਕ ਅਨਾਮ MediaTek ਪ੍ਰੋਸੈਸਰ ਨਾਲ 4 ਐੱਮ.ਬੀ. ਰੈਮ ਅਤੇ 4 ਐੱਮ.ਬੀ. ਰੋਮ ਦਿੱਤੀ ਗਈ ਹੈ ਅਤੇ 1,020 ਐੱਮ.ਏ.ਐੱਚ. ਦੀ ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। ਚਾਰਜਿੰਗ ਕੁਨੈਕਟੀਵਿਟੀ ਲਈ ਇਸ ਸਮਾਰਟਫੋਨ 'ਚ ਮਾਈਕ੍ਰੋ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ, ਜੋ ਇਸ ਕੀਮਤ 'ਤੇ ਡਿਵਾਈਸੇਜ 'ਚ ਮਿਲਣਾ ਆਮ ਗੱਲ ਹੈ। ਨੋਕੀਆ 150 'ਚ ਬਿਹਤਰ ਪਾਲੀਸ਼ਡ ਕੀ-ਪੈਡ ਡਿਜ਼ਾਈਨ ਦਿੱਤਾ ਗਿਆ ਹੈ।

ਮਿਲਣਗੇ ਕਈ ਕਲਰ ਆਪਸ਼ੰਸ
ਸਸਤਾ ਹੋਣ ਦੇ ਚੱਲਦੇ ਨੋਕੀਆ 125 'ਚ ਉਹ ਵੀ.ਜੀ.ਏ. ਕੈਮਰਾ ਨਹੀਂ ਦਿੱਤਾ ਗਿਆ ਹੈ, ਜੋ ਨੋਕੀਆ 150 'ਚ ਮਿਲਦਾ ਹੈ। ਹਾਲਾਂਕਿ, ਦੋਵਾਂ 'ਚ ਹੀ ਐੱਲ.ਈ.ਡੀ. ਫਲੈਸ਼ ਅਤੇ ਵਾਇਰਲੈਸ ਐੱਫ.ਐੱਮ. ਰੇਡੀਓ ਦਾ ਸਪੋਰਟ ਦਿੱਤਾ ਗਿਆ ਹੈ। ਕਲਰ ਆਪਸ਼ੰਸ ਦੀ ਗੱਲ ਕਰੀਏ ਤਾਂ ਨੋਕੀਆ 125 ਨੂੰ ਵ੍ਹਾਈਟ ਅਤੇ ਬਲੈਕ ਕਲਰ ਆਪਸ਼ੰਸ 'ਚ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ ਨੋਕੀਆ 150 ਨੂੰ ਬਲੂ, ਰੈੱਡ ਅਤੇ ਬਲੈਕ ਕਲਰ 'ਚ ਖਰੀਦਿਆ ਜਾ ਸਕੇਗਾ।


author

Karan Kumar

Content Editor

Related News