5000mAh ਦੀ ਬੈਟਰੀ ਤੇ 48MP ਕੈਮਰੇ ਨਾਲ ਲਾਂਚ ਹੋਇਆ Nokia G50

Thursday, Sep 23, 2021 - 01:51 PM (IST)

5000mAh ਦੀ ਬੈਟਰੀ ਤੇ 48MP ਕੈਮਰੇ ਨਾਲ ਲਾਂਚ ਹੋਇਆ Nokia G50

ਗੈਜੇਟ ਡੈਸਕ– ਨੋਕੀਆ ਜੀ50 ਸਮਾਰਟਫੋਨ ਨੂੰ ਗਲੋਬਲੀ ਲਾਂਚ ਕਰ ਦਿੱਤਾ ਗਿਆ ਹੈ। ਇਹ ਕੰਪਨੀ ਦਾ ਕਿਫਾਇਤੀ ਸਮਾਰਟਫੋਨ ਹੈ। Nokia G50 ਸਮਾਰਟਫੋਨ ਸਿੰਗਲ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਆਪਸ਼ਨ ’ਚ ਆਉਂਦਾ ਹੈ। ਫੋਨ ਦੀ ਕੀਮਤ 230 ਯੂਰੋ (ਕਰੀਬ 19,900 ਰੁਪਏ) ਹੈ। ਫੋਨ ਦੋ ਰੰਗਾਂ- ਓਸ਼ੀਅਨ ਬਲਿਊ ਅਤੇ ਮਿਡ-ਨਾਈਟ ਸਨ ’ਚ ਆਉਂਦਾ ਹੈ। ਫੋਨ ਦੀ ਪਹਿਲੀ ਸੇਲ ਯੂ.ਕੇ. ’ਚ ਹੋਵੇਗੀ। ਇਸ ਤੋਂ ਬਾਅਦ ਫੋਨ ਨੂੰ ਯੂਰਪ ’ਚ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਉਥੇ ਹੀ Nokia G50 ਸਮਾਰਟਫੋਨ ਭਾਰਤ ’ਚ ਕਦੋਂ ਲਾਂਚ ਹੋਵੇਗਾ, ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋਇਆ। 

Nokia G50 ਦੇ ਫੀਚਰਜ਼
ਫੋਨ ਐਂਡਰਾਇਡ 11 ਆਊਟ ਆਫ ਦਿ ਬਾਕਸ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। Nokia G50 ਸਮਾਰਟਫੋਨ ’ਚ ਦੋ ਸਾਲ ਦਾ ਐਂਡਰਾਇਡ ਅਪਡੇਟ ਅਤੇ ਤਿੰਨ ਸਾਲ ਮੰਥਲੀ ਸਕਿਓਰਿਟੀ ਅਪਡੇਟ ਮਿਲੇਗਾ। ਫੋਨ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 480 ਪ੍ਰੋਸੈਸਰ ਸਪੋਰਟ ਨਾਲ ਲੈਸ ਹੈ। ਫੋਨ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਮਿਲੇਗੀ। ਨਾਲ ਹੀ ਮੈਮਰੀ ਕਾਰਡ ਦੀ ਮਦਦ ਨਾਲ ਫੋਨ ਦੀ ਸਟੋਰੇਜ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 5 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲੇਗਾ। ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਉਥੇ ਹੀ ਪਾਵਰ ਬੈਕਅਪ ਲਈ ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਨੂੰ 18 ਵਾਟ ਫਾਸਟ ਚਾਰਜਿੰਗ ਸਪੋਰਟ ਦਿੱਤਾ ਗਿਆ ਹੈ। 


author

Rakesh

Content Editor

Related News