ਭਾਰਤ ’ਚ ਵਿਕਰੀ ਲਈ ਉਪਲੱਬਧ ਹੋਇਆ Nokia ਦਾ ਨਵਾਂ G20 ਸਮਾਰਟਫੋਨ
Thursday, Jul 15, 2021 - 06:05 PM (IST)
ਗੈਜੇਟ ਡੈਸਕ– ਨੋਕੀਆ ਨੇ ਭਾਰਤ ’ਚ ਆਪਣੇ ਨਵੇਂ ਸਮਾਰਟਫੋਨ ਨੋਕੀਆ ਜੀ20 ਨੂੰ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਐਮੇਜ਼ਾਨ ਅਤੇ ਨੋਕੀਆ ਇੰਡੀਆ ਦੀ ਵੈੱਬਸਾਈਟ ਤੋਂ ਖਰੀਦ ਸਕਦੇ ਹਨ। ਦੋਵਾਂ ’ਤੇ ਹੀ ਗਾਹਕਾਂ ਨੂੰ 500 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
ਗਾਹਕਾਂ ਨੂੰ ਆਨਲਾਈਨ ਸ਼ਾਪਿੰਗ ਸਾਈਟ ਐਮੇਜ਼ੋਨ ’ਤੇ ਡਿਸਕਾਊਂਟ ਪਾਉਣ ਲਈ 500 ਰੁਪਏ ਦਾ ਕੂਪਨ ਸਿਲੈਕਟ ਕਰਨਾ ਹੋਵੇਗਾ। ਉਥੇ ਹੀ ਨੋਕੀਆ ਵੈੱਬਸਾਈਟ ’ਤੇ ਡਿਸਕਾਊਂਟ ਪਾਉਣ ਲਈ ਚੈੱਕਆਊਟ ਦੇ ਸਮੇਂ FLAT500 ਕੋਡ ਯੂਜ਼ ਕਰਨਾ ਹੋਵੇਗਾ।
Nokia G20 ਦੇ ਫੀਚਰਜ਼
ਡਿਸਪਲੇਅ - 6.5 ਇੰਚ ਦੀ ਐੱਚ.ਡੀ. ਪਲੱਸ
ਪ੍ਰੋਸੈਸਰ - ਮੀਡੀਆਟੈੱਕ ਹੀਲੀਓ ਜੀ35
ਰੈਮ - 4 ਜੀ.ਬੀ.
ਸਟੋਰੇਜ - 64 ਜੀ.ਬੀ./128 ਜੀ.ਬੀ.
ਓ.ਐੱਸ. - ਐਂਡਰਾਇਡ 11
ਰੀਅਰ ਕੈਮਰਾ - 48MP+5MP+2MP+5MP
ਫਰੰਟ ਕੈਮਰਾ - 8MP
ਬੈਟਰੀ - 5020mAh (10W ਫਾਸਟ ਚਾਰਜਿੰਗ ਦੀ ਸੁਪੋਰਟ)
ਕੁਨੈਕਟੀਵਿਟੀ - G VoLTE, Wi-Fi, ਬਲੂਟੁੱਥ, GPS/A-GPS, (IR), USB ਟਾਈਪ-ਸੀ ਅਤੇ 3.5mm ਦਾ ਹੈੱਡਫੋਨ ਜੈੱਕ