Nokia ਦਾ ਸਸਤਾ ਸਮਾਰਟਫੋਨ ਭਾਰਤ ''ਚ ਲਾਂਚ, ਕੀਮਤ 6,000 ਰੁਪਏ ਤੋਂ ਵੀ ਘੱਟ

03/13/2023 4:12:55 PM

ਗੈਜੇਟ ਡੈਸਕ- HMD ਗਲੋਬਲ ਨੇ ਭਾਰਤ 'ਚ ਆਪਣੇ ਨਵੇਂ ਫੋਨ Nokia C12 ਨੂੰ ਲਾਂਚ ਕਰ ਦਿੱਤਾ ਹੈ। Nokia C12 ਐਂਟਰੀ ਲੈਵਲ ਸਮਾਰਟਫੋਨ ਹੈ ਅਤੇ ਨੋਕੀਆ ਦੀ ਸੀ-ਸੀਰੀਜ਼ ਦਾ ਨਵਾਂ ਮੈਂਬਰ ਹੈ। Nokia C12 ਦੇ ਨਾਲ ਵਰਚੁਅਲ ਰੈਮ ਵੀ ਦਿੱਤੀ ਗਈ ਹੈ। ਇਸ ਫੋਨ ਨੂੰ ਉਨ੍ਹਾਂ ਲੋਕਾਂ ਲਈ ਪੇਸ਼ ਕੀਤਾ ਗਿਆ ਹੈ ਜੋ ਘੱਟ ਕੀਮਤ 'ਚ ਇਕ ਬਿਹਤਰ ਲੁੱਕ ਅਤੇ ਸਟਾਕ ਐਂਡਰਾਇਡ ਵਾਲਾ ਫੋਨ ਚਾਹੁੰਦੇ ਹਨ। Nokia C12 'ਚ ਸਿੰਗਲ ਰੀਅਰ ਅਤੇ ਸਿੰਗਲ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 7 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਨੋਕੀਆ ਸੀ12 'ਚ 6.3 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਨੋਕੀਆ ਦੇ ਇਸ ਫੋਨ 'ਚ ਐਂਡਰਾਇਡ ਟੀ.ਐੱਮ. 12 (ਗੋ ਐਡੀਸ਼ਨ) ਹੈ ਜਿਸਨੂੰ ਲੈ ਕੇ 20 ਫੀਸਦੀ ਜ਼ਿਆਦਾ ਫ੍ਰੀ ਸਟੋਰੇਜ ਦਾ ਦਾਅਵਾ ਹੈ। ਇਸਦੇ ਨਾਲ 2 ਜੀ.ਬੀ. ਵਰਚੁਅਲ ਰੈਮ ਵੀ ਮਿਲਦੀ ਹੈ। ਨੋਕੀਆ ਦੇ ਇਸ ਫੋਨ 'ਚ Unisoc 9863A1 ਆਕਟਾ ਕੋਰ ਪ੍ਰੋਸੈਸਰ ਹੈ।

ਕੁਨੈਕਟੀਵਿਟੀ ਲਈ ਨੋਕੀਆ ਦੇ ਇਸ ਫੋਨ 'ਚ ਬਲੂਟੁੱਥ 5.2, 3.5mm ਹੈੱਡਫੋਨ ਜੈੱਕ, ਮਾਈਕ੍ਰੋ ਯੂ.ਐੱਸ.ਬੀ., WiFi:802.11 b/g/n, ਵਾਇਰਲੈੱਸ ਰੇ਼ੀਓ ਅਤੇ ਵਾਇਰ ਰੇਡੀਓ ਦੋਵੇਂ ਦਾ ਸਪੋਰਟ ਹੈ। ਫੋਨ 'ਚ 3000mAh ਦੀ ਬੈਟਰੀ ਹੈ ਜਿਸਨੂੰ ਫੋਨ 'ਚੋਂ ਕੱਢਿਆ ਵੀ ਜਾ ਸਕਦਾ ਹੈ। 

ਨੋਕੀਆ ਸੀ12 ਦੀ ਵਿਕਰੀ ਭਾਰਤ 'ਚ ਸ਼ੁਰੂ ਹੋ ਗਈ ਹੈ। ਫੋਨ ਦੇ 2 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 5,999 ਰੁਪਏ ਰੱਖੀ ਗਈ ਹੈ ਅਤੇ ਫੋਨ ਨੂੰ ਡਾਰਕ ਸ਼ੀਆਨ ਅਤੇ ਲਾਈਟ ਮਿੰਟ ਰੰਗ 'ਚ ਖਰੀਦਿਆ ਜਾ ਸਕਦਾ ਹੈ। ਇਸ ਕੀਮਤ 'ਤੇ ਫੋਨ ਨੂੰ 17 ਮਾਰਚ ਤਕ ਹੀ ਖਰੀਦਿਆ ਜਾ ਸਕਦਾ ਹੈ ਯਾਨੀ ਇਹ ਲਾਂਚਿੰਗ ਕੀਮਤ ਹੈ।


Rakesh

Content Editor

Related News