ਲਾਂਚ ਤੋਂ ਪਹਿਲਾਂ Nokia 9 PureView ਦੀ ਤਸਵੀਰ ਲੀਕ, ਜਾਣੋ ਕੀ ਹੋਵੇਗਾ ਖਾਸ

02/11/2019 1:08:40 PM

ਗੈਜੇਟ ਡੈਸਕ– HMD Global 24 ਫਰਵਰੀ ਨੂੰ ਬਾਰਸੀਲੋਨਾ ’ਚ MWC 2019 ਦੌਰਾਨ Nokia 9 PureView ਸਮਾਰਟਫੋਨ ਲਾਂਚ ਕਰ ਸਕਦੀ ਹੈ। ਉਥੇ ਹੀ ਲਾਂਚ ਤੋਂ ਪਹਿਲਾਂ ਇਸ ਸਮਾਰਟਫੋਨ ਦੀਆਂ ਤਸਵੀਰਾਂ ਲੀਕ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ ’ਚ ਫੋਨ ਦਾ ਫਰੰਟ ਅਤੇ ਬੈਕ ਪੈਨਲ ਦਿਖਾਇਆ ਗਿਆ ਹੈ। Nokia 9 PureView ਦੇ ਬੈਕ ਪੈਨਲ ’ਤੇ ਪੈਂਟਾ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਤਸਵੀਰ ’ਚ ਗਲੈਕਸੀ ਬੈਕ ਪੈਨਲ ਅਤੇ ਐੱਲ.ਈ.ਡੀ. ਫਲੈਸ਼ ਦੇ ਨਾਲ ਪੈਂਟਾ-ਲੈਂਜ਼ ਕੈਮਰਾ ਸੈੱਟਅਪ ਦੀ ਝਲਕ ਮਿਲ ਰਹੀ ਹੈ। ਉਥੇ ਹੀ ਫੋਨ ਦੇ ਫਰੰਟ ਪੈਨਲ ’ਤੇ ਨੌਚ ਤਾਂ ਨਹੀਂ ਹੈ ਪਰ ਇਸ ਦੇ ਕਿਨਾਰੇ ਘੁਮਾਓਦਾਰ ਹਨ। ਫੋਨ ਦੇ ਉਪਰਲੇ ਅਤੇ ਹੇਠਲੇ ਹਿੱਸੇ ’ਚ ਬਾਰਡਰ ਥੋੜ੍ਹਾ ਜ਼ਿਆਦਾ ਹੈ। 

PunjabKesari

ਡਿਸਪਲੇਅ ਦੇ ਉਪਰ ਸੈਲਫੀ ਸੈਂਸਰ, ਈਅਰਪੀਸ ਅਤੇ ਹੋਰ ਸੈਂਸਰ ਨੂੰ ਥਾਂ ਮਿਲੀ ਹੈ। ਨੋਕੀਆ 9 ਪਿਓਰਵਿਊ ’ਚ ਜਾਇਸ-ਬ੍ਰਾਂਡ ਦਾ ਪੈਂਟਾ-ਲੈਂਜ਼ ਰੀਅਰ ਕੈਮਰਾ ਸੈੱਟਅਪ ਹੋਵੇਗਾ। ਇਸ ਫੋਨ ਦੇ ਬੈਕ ਪੈਨਲ ’ਤੇ Zeiss ਬ੍ਰਾਂਡਿੰਗ ਨਜ਼ਰ ਆ ਰਹੀ ਹੈ ਜੋ ਅਸੀਂ ਪਹਿਲਾਂ ਵੀ ਨੋਕੀਆ ਦੇ ਸਮਾਰਟਫੋਨਜ਼ ’ਤੇ ਦੇਖੀ ਹੈ। ਇਸ ਤੋਂ ਇਲਾਵਾ Nokia 9 PureView ’ਚ ਐਂਡਰਾਇਡ ਵਨ ਦੀ ਬ੍ਰਾਂਡਿੰਗ ਮੌਜੂਦ ਹੈ। ਇਸ ਦੇ ਫਰੰਟ ਪੈਨਲ ਦੀ ਗੱਲ ਕਰੀਏ ਤਾਂ ਇਸ ਵਿਚ ਟਾਪ ਅਤੇ ਬਾਟਮ ਬੇਜ਼ਲਸ ਦਿੱਤੇ ਗਏ ਹਨ। ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੋਵੇਗਾ। Nokia 9 Pureview ਕੰਪਨੀ ਦਾ ਪਹਿਲਾ ਫੋਨ ਹੋਵੇਗਾ ਜਿਸ ਵਿਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ ਜੋ ਕਿ ਹੁਣ ਜ਼ਿਆਦਾਤਰ ਫਲੈਗਸ਼ਿਪ ਫੋਨਜ਼ ’ਚ ਦਿੱਤਾ ਜਾਣ ਲੱਗਾ ਹੈ। 

PunjabKesari

ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਆਧਾਰ ’ਤੇ ਰੀਅਰ ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਵੀ ਦਿੱਤੀ ਜਾਵੇਗੀ। ਇਹ ਫੋਨ ਸਟੈਂਡਰਡ ਲੈਂਜ਼ ਦੇ ਨਾਲ ਜ਼ੂਮ ਲੈਂਜ਼ ਹੋਵੇਗਾ। ਇਸ ਵਿਚ ਡੈੱਪਥ ਸੈਂਸਿੰਗ ਲਈ ਵੀ ਲੈਂਜ਼ ਮੌਜੂਦ ਹੋਵੇਗਾ। ਇਸ ਦੇ ਨਾਲ ਹੀ ਫੋਨ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ। 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਇਹ ਫੋਨ ਐਂਡਰਾਇਡ 9 ਪਾਈ ਦੇ ਨਾਲ ਲਾਂਚ ਕੀਤਾ ਜਾਵੇਗਾ। 


Related News