Nokia 6 (2017) ਨੂੰ ਐਂਡਰਾਇਡ ਪਾਈ ਅਪਡੇਟ ਮਿਲਣੀ ਸ਼ੁਰੂ

Thursday, Feb 21, 2019 - 10:56 AM (IST)

Nokia 6 (2017) ਨੂੰ ਐਂਡਰਾਇਡ ਪਾਈ ਅਪਡੇਟ ਮਿਲਣੀ ਸ਼ੁਰੂ

ਗੈਜੇਟ ਡੈਸਕ– ਨੋਕੀਆ 6 ਐੱਚ.ਐੱਮ.ਡੀ. ਗਲੋਬਲ ਦੁਆਰਾ ਭਾਰਤ ’ਚ ਲਾਂਚ ਕੀਤੇ ਗਏ ਨੋਕੀਆ ਬ੍ਰਾਂਡ ਦੇ ਸ਼ੁਰੂਆਤੀ ਹੈਂਡਸੈੱਟ ’ਚੋਂ ਇਕ ਸੀ। ਇਸ ਨੂੰ 2017 ’ਚ ਨੋਕੀਆ 3 ਅਤੇ ਨੋਕੀਆ5 ਦੇ ਨਾਲ ਲਾਂਚ ਕੀਤਾ ਗਿਆ। ਉਸ ਸਮੇਂ ਤਕ ਐੱਚ.ਐੱਮ.ਡੀ. ਗਲੋਬਲ ਨੇ ਐਂਡਰਾਇਡ ਵਨ ਪ੍ਰੋਗਰਾਮ ਦਾ ਪੱਲਾ ਨਹੀਂ ਫੜਿਆ ਸੀ ਪਰ ਕੰਪਨੀ ਆਪਣੇ ਸਮਾਰਟਫੋਨ ਨੂੰ ਨਿਯਮਿਤ ਤੌਰ ’ਤੇ ਸਾਫਟਵੇਅਰ ਅਪਡੇਟ ਦੇਣ ਲਈ ਵਚਨਬੱਧ ਸੀ। ਯਾਦ ਰਹੇ ਕਿ ਨੋਕੀਆ 6 ਨੂੰ ਭਾਰਤ ’ਚ ਜੂਨ 2017 ’ਚ ਲਾਂਚ ਕੀਤ ਗਿਆ ਸੀ। 

 

ਇਹ ਸਮਾਰਟਫੋਨ ਬੇਹੱਦ ਹੀ ਲੋਕਪ੍ਰਿਅ ਸਾਬਤ ਹੋਇਆ। ਯੂਜ਼ਰ ਨੂੰ ਇਸ ਵਿਚ ਮਿਲਣ ਵਾਲਾ ਸਟਾਕ ਐਂਡਰਾਇਡ ਅਨੁਭਵ ਪਸੰਦ ਆਇਆ। ਚੰਗੀ ਖਬਰ ਇਹ ਹੈ ਕਿ ਐੱਚ.ਐੱਮ.ਡੀ. ਗਲੋਬਲ ਨੇ ਨੋਕੀਆ 6 ਨੂੰ ਐਂਡਰਾਇਡ ਪਾਈ ਅਪਡੇਟ ਦੇਣ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਦੇ ਚੀਫ ਪ੍ਰੋਡਕਟ ਆਫੀਸਰ ਜੂਹੋ ਸਰਵਿਕਾਸ ਨੇ ਦੱਸਿਆ ਕਿ ਇਸ ਡਿਵਾਈਸ ਲਈ ਐਂਡਰਾਇਡ ਪਾਈ ਅਪਡੇਟ ਰੋਲ ਆਊਟ ਕਰ ਦਿੱਤਾ ਗਿਆ ਹੈ।

ਨੋਕੀਆ 6 ਆਊਟ ਆਫ ਬਾਕਸ ਐਂਡਰਾਇਡ ਨੂਗਾ ਦੇ ਨਾਲ ਲਾਂਚ ਹੋਇਆ ਸੀ। ਇਸ ਤੋਂ ਬਾਅਦ ਇਹ ਐਂਡਰਾਇਡ 8.0 ਓਰੀਓ ਬੀਟਾ ਪ੍ਰੋਗਰਾਮ ਦਾ ਹਿੱਸਾ ਬਣਿਆ। ਨੋਕੀਆ 6 ਯੂਜ਼ਰਜ਼ ਲਈ ਮਾਰਚ 2018 ’ਚ ਐਂਡਰਾਇਡ 8.1 ਓਰੀਓ ’ਤੇ ਸਟੇਬਲ ਵਰਜਨ ਰਿਲੀਜ਼ ਕੀਤਾ ਗਿਆ। ਗੌਰ ਕਰਨ ਵਾਲੀ ਗੱਲ ਹੈ ਕਿ ਬੀਤੇ ਸਾਲ ਮਈ ਮਹੀਨੇ ’ਚ ਹੀ ਜੂਹੋ ਸਰਵਿਕਾਸ ਨੇ ਸਾਫ ਕਰ ਦਿੱਤਾ ਸੀ ਕਿ ਨੋਕੀਆ 5 ਅਤੇ ਨੋਕੀਆ 6 ਨੂੰ ਐਂਡਰਾਇਡ 9.0 ਪਾਈ ਅਪਡੇਟ ਮਿਲੇਗਾ। ਗੌਰ ਕਰਨ ਵਾਲੀ ਗੱਲ ਹੈ ਕਿ ਨੋਕੀਆ ਸ਼ੁਰੂ ਤੋਂਹੀ ਅਪਡੇਟ ਡਿਵਾਈਸ ਨੂੰ ਦੋ ਸਾਲ ਤਕ ਸਾਫਟਵੇਅਰ ਦੇਣ ਦੀ ਗੱਲ ਕਰਦੀ ਆਈ ਹੈ। 


Related News