Nokia 6.1 Plus ਨੂੰ ਕੰਪਨੀ ਸਤੰਬਰ ਤੱਕ ਕਰ ਸਕਦੀ ਹੈ ਲਾਂਚ

07/18/2018 4:20:32 PM

ਜਲੰਧਰ- Nokia X6 ਕੰਪਨੀ ਦਾ ਪਹਿਲਾ ਸਮਾਰਟਫੋਨ ਸੀ ਜੋ ਕਿ notch ਡਿਸਪਲੇਅ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਸ ਡਿਵਾਇਸ ਨੂੰ ਕੰਪਨੀ ਨੇ ਇਸ ਸਾਲ ਮਈ 'ਚ ਚੀਨ ਦੀ ਮਾਰਕੀਟ 'ਚ ਲਾਂਚ ਕੀਤਾ ਸੀ। ਉਥੇ ਹੀ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ Nokia X6 ਦੇ ਗਲੋਬਲ ਵੇਰੀਐਂਟ ਨੂੰ Nokia 6.1 Plus  ਦੇ ਨਾਂ ਨਾਲ ਚੀਨ ਦੇ ਬਾਹਰ ਪੇਸ਼ ਕੀਤਾ ਜਾਵੇਗਾ। ਇਸ ਡਿਵਾਈਸ ਨੂੰ 19 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਉਥੇ ਹੀ ਜੇਕਰ ਗੱਲ ਕਰੀਏ Nokia 6.1 Plus ਨੂੰ ਤਾਂ ਇਸ ਨੂੰ ਭਾਰਤ 'ਚ ਅਗਸਤ 'ਚ ਲਾਂਚ ਕੀਤਾ ਜਾ ਸਕਦਾ ਹੈ। 

NokiaPowerUser ਦੀ ਰਿਪੋਰਟ ਮੁਤਾਬਕ Nokia X6 ਨੂੰ ਛੇਤੀ ਮਾਰਕੀਟ 'ਚ ਪੇਸ਼ ਕੀਤਾ ਜਾ ਸਕਦਾ ਹੈ ਪਰ ਡੇਟ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਸੋਰਸ ਨੇ ਇਸ ਗੱਲ ਦੀ ਪੁੱਸ਼ਟੀ ਕਰ ਦਿੱਤੀ ਹੈ ਕਿ Nokia 6.1 Plus ਅਗਸਤ ਤੋਂ ਪਹਿਲਾਂ ਭਾਰਤ 'ਚ ਨਹੀਂ ਆਵੇਗਾ। ਚੀਨ 'ਚ X6 ਨੂੰ ਕੰਪਨੀ ਨੇ 1,299 Yuan (ਲਗਭਗ 13,300 ਰੁਪਏ) 'ਚ ਲÎਚ ਕੀਤਾ ਸੀ। ਭਾਰਤ 'ਚ ਲਾਂਚ ਹੋਣ 'ਤੇ ਇਸ ਦੀ ਕੀਮਤ ਵੀ ਇਸ ਰੇਂਜ ਦੇ ਕਰੀਬ ਹੋਣ ਦੀ ਸੰਭਾਵਨਾ ਹੈ।PunjabKesari

ਸਪੈਸੀਫਿਕੇਸ਼ਨ
ਇਸ 'ਚ 5.8-ਇੰਚ ਆਈ. ਪੀ. ਐੱਸ ਐੱਲ. ਸੀ. ਡੀ. ਸਕ੍ਰੀਨ ਦਿੱਤੀ ਗਈ ਹੈ। ਇਸ ਦੀ ਸਕ੍ਰੀਨ ਰੈਜ਼ੋਲਿਊਸ਼ਨ (2280x1080) ਪਿਕਸਲ ਅਤੇ ਆਸਪੈਕਟ ਰੇਸ਼ਿਓ 19:9 ਹੈ। ਦੱਸ ਦਈਏ ਕਿ ਇਹ ਸਮਾਰਟਫੋਨ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ ਜਿਸ 'ਚ ਡਿਸਪਲੇਅ ਦੇ ਟਾਪ 'ਤੇ ਇਕ ਨੌਚ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 636 SoCCਪ੍ਰੋਸੈਸਰ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ Adreno 509 GPU ਹੈ । ਇਸ 'ਚ 4 ਜੀ. ਬੀ ਰੈਮ/32 ਜੀ. ਬੀ ਸਟੋਰੇਜ਼ ਅਤੇ 6 ਜੀ. ਬੀ ਰੈਮ/64 ਜੀ. ਬੀ ਸਟੋਰੇਜ ਹੈ।

ਫੋਟੋਗਰਾਫੀ ਦੀ ਗੱਲ ਕਰੀਏ ਤਾਂ ਨੋਕੀਆ ਸਮਾਰਟਫੋਨ ਇੱਕ ਡਿਊਲ ਕੈਮਰਾ ਸੈੱਟਅਪ ਨਾਲ ਲੈਸ ਹੈ ਜਿਸ 'ਚ 16 ਮੈਗਾਪਿਕਸਲ ਤੇ 5 ਮੈਗਾਪਿਕਸਲ ਦੇ ਸੈਂਸਰਸ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ 'ਚ ਇਕ 16 ਮੈਗਾਪਿਕਸਲ ਫਰੰਟ ਕੈਮਰਾ ਸੈਂਸਰ ਸ਼ਾਮਿਲ ਹੈ।

ਬੈਟਰੀ ਦੀ ਗੱਲ ਕਰੀਏ ਤਾਂ ਇਸ 'ਚ 3,060 ਐੈੱਮ. ਏ. ਐੱਚ ਬੈਟਰੀ ਦਿੱਤੀ ਗਈ ਹੈ। ਡਿਵਾਈਸ 'ਚ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।


Related News