Nokia 5310 ਦੀ ਹੋਈ ਵਾਪਸੀ, ਵੀਡੀਓ ’ਚ ਦੇਖੋ ਫੋਨ ਦੀ ਨਵੀਂ ਲੁਕ

03/20/2020 3:42:32 PM

ਗੈਜੇਟ ਡੈਸਕ– ਨੋਕੀਆ ਨੇ ਸਾਲ 2007 ’ਚ ਆਪਣੇ ਕੈਂਡੀਬਾਰ ਹੈਂਡਸੈੱਟ ਨੋਕੀਆ 5310 ਐਕਸਪ੍ਰੈੱਸ ਮਿਊਜ਼ਿਕ ਨੂੰ ਬਾਜ਼ਾਰ ’ਚ ਉਤਾਰਿਆ ਸੀ, ਜਿਸ ਨੂੰ ਉਸ ਸਮੇਂ ਕਾਫੀ ਪੰਸਦ ਵੀ ਕੀਤਾ ਗਿਆ ਸੀ। ਇਸ ਹੈਂਡਸੈੱਟ ’ਚ ਨਵੇਂ ਫੀਚਰਜ਼ ਨੂੰ ਸ਼ਾਮਲ ਕਰਕੇ ਕੰਪਨੀ ਨੇ ਇਕ ਵਾਰ ਫਿਰ ਤੋਂ ਇਕ ਆਨਲਾਈਨ ਈਵੈਂਟ ਦੌਰਾਨ ਪੇਸ਼ ਕਰ ਦਿੱਤਾ ਹੈ। ਫਿਲਹਾਲ ਕੰਪਨੀ ਨੇ ਇਸ ਆਈਕਾਨਿਕ ਫੋਨ ਦੀ ਕੀਮਤ 39 ਯੂਰੋ (ਕਰੀਬ 3,000 ਰੁਪਏ) ਦੱਸੀ ਹੈ। ਹਾਲਾਂਕਿ, ਇਸ ਨੂੰ ਜਦੋਂ ਭਾਰਤ ’ਚ ਲਿਆਇਆ ਜਾਵੇਗਾ ਤਾਂ ਇਸ ਦੀ ਕੀਮਤ ’ਚ ਥੋੜ੍ਹਾ ਬਦਲਾਅ ਹੋ ਸਕਦਾ ਹੈ। ਇਸ ਡਿਊਲ ਬੈਂਡ 2ਜੀ ਫੋਨ ਨੂੰ ਕੰਪਨੀ ਦੋ ਰੰਗਾਂ- ਵਾਈਟ/ਰੈੱਡ ਅਤੇ ਬਲੈਕ/ਰੈੱਡ ’ਚ ਉਪਲੱਬਧ ਕਰੇਗੀ। 

 

ਫੋਨ ਦੇ ਫੀਚਰਜ਼
- 2.4 ਇੰਚ ਦੀ QVGA ਸਕਰੀਨ ਅਤੇ ਅਲਫਾਨਿਮੈਰਿਕ ਕੀਪੈਡ ਇਸ ਵਿਚ ਦਿੱਤਾ ਗਿਆ ਹੈ। 
- ਮਿਊਜ਼ਿਕ ਪਲੇਅਰ ਚਲਾਉਣ ਲਈ ਫੋਨ ਦੇ ਸਾਈਡ ’ਚ ਖਾਸ ਬਟਨ ਮਿਲੇਗਾ।
- ਰੀਅਰ ’ਚ ਫਲੈਸ਼ ਦੇ ਨਾਲ ਇਕ VGA ਕੈਮਰਾ ਦਿੱਤਾ ਗਿਆ ਹੈ। 
- ਫੋਨ ’ਚ 16 ਐੱਮ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ 32 ਜੀਬੀ. ਤਕ ਵਧਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਸਾਲ 2007 ’ਚ ਲਿਆਇਆ ਗਿਆ ਨੋਕੀਆ 5310 4 ਜੀ.ਬੀ. ਤਕ ਮਾਈਕ੍ਰੋ-ਐੱਸ.ਡੀ. ਸਟੋਰੇਜ ਨਾਲ ਲੈਸ ਸੀ।
- ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ 8,000 MP3 ਗਾਣੇ ਸਟੋਰ ਕੀਤੇ ਜਾ ਸਕਦੇ ਹਨ। 
- MP3 ਪਲੇਅਰ ਦੇ ਨਾਲ ਫੋਨ ’ਚ ਫਰੰਟ ਫੇਸਿੰਗ ਸਟੀਰੀਓ ਸਪੀਕਰਜ਼ ਲੱਗੇ ਹਨ। 
- ਇਹ ਫੋਨ 3.5mm ਦੇ ਆਡੀਓ ਜੈੱਕ ਅਤੇ ਬਲੂਟੁੱਥ 3.9 ਨੂੰ ਸੁਪੋਰਟ ਕਰਦਾ ਹੈ। 
- ਫੋਨ ’ਚ ਇਸ ਵਾਰ 1,200mAh ਦੀ ਬੈਟਰੀ ਲੱਗੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 7.5 ਘੰਟੇ ਦਾ ਟਾਕਟਾਈਮ ਦੇਵੇਗੀ।ਟ
- ਇਹ ਫੋਨ Series 30+ ਆਪਰੇਟਿੰਗ ਸਿਸਟਮ ’ਤੇਕੰਮ ਕਰਦਾ ਹੈ। 


Rakesh

Content Editor

Related News