ਲਾਂਚ ਤੋਂ ਪਹਿਲਾਂ ਲੀਕ ਹੋਈ ਨਵੇਂ Nokia 3310 ਦੀ ਕੀਮਤ

Saturday, Feb 25, 2017 - 04:12 PM (IST)

ਲਾਂਚ ਤੋਂ ਪਹਿਲਾਂ ਲੀਕ ਹੋਈ ਨਵੇਂ Nokia 3310 ਦੀ ਕੀਮਤ
ਜਲੰਧਰ- ਅੱਜ-ਕਲ ਬਾਰਸੀਲੋਨਾ ''ਚ ਹੋਣ ਵਾਲੀ ਮੋਬਾਇਲ ਵਰਲਡ ਕਾਂਗਰੇਸ (MW32017) ਇਲੈਕਟ੍ਰਾਨਿਕ ਕੰਪਨੀਆਂ ''ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਦੇ ਅਨੁਸਾਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਐੱਚ. ਐੱਮ. ਡੀ. ਗਲੋਬਲ ਨੋਕੀਆ ਦੇ ਤਿੰਨ ਫੋਨ ਲਾਂਚ ਕਰ ਸਕਦੀ ਹੈ। ਨਵੀਂ ਨੋਕੀਆ 3310 ਜੇ ਡਿਜ਼ਾਈਨ ਅਤੇ ਫੀਚਰਸ ਦੇ ਬਾਰੇ ''ਚ ਹੁਣ ਕੱਲ ਹੀ ਕੁਝ ਜਾਣਕਾਰੀ ਸਾਹਮਣੇ ਆਈ ਸੀ, ਜਿਸ ਤੋਂ ਸਾਨੂੰ ਇਸ ਫੋਨ ਦੇ ਬਾਰੇ ''ਚ ਕੁਝ ਜਾਣਕਾਰੀ ਮਿਲੀ ਸੀ। ਨੋਕੀਆ 3310 ਦੀ ਕੀਮਤ 59 ਯੂਰੋ (ਲਗਭਗ 4,189 ਰੁਪਏ) ਹੋਵੇਗੀ ਅਤੇ ਇਹ ਮਈ ਤੱਕ ਲਾਂਚ ਹੋ ਸਕਦਾ ਹੈ।
ਹੁਣ ਇਸ ਲੀਕ ਇਮੇਜ਼ ਤੋਂ ਪਤਾ ਚੱਲਦਾ ਹੈ ਕਿ ਇਸ ਫੋਨ ''ਚ ਕਲਰ ਡਿਸਪਲੇ ਮੌਜੂਦ ਹੋਵੇਗੀ, ਜਦ ਕਿ ਇਹ ਇਕ ਵੱਡੀ ਡਿਸਪਲੇ ਹੋਵੇਗੀ। ਨਾਲ ਹੀ ਨਵੀਂ ਨੋਕੀਆ 3310 ਦਾ ਡਿਜ਼ਾਈਨ ਹੁਣ ਕਾਫੀ ਪਤਲਾ ਹੋਵੇਗਾ। ਨਾਲ ਹੀ ਇਹ ਹਲਕਾ ਵੀ ਹੋਵੇਗਾ, ਜਦ ਕਿ ਨਵਾਂ ਨੋਕੀਆ 3310 ਇਕ ਫੀਚਰ ਫੋਨ ਹੀ  ਹੋਵੇਗਾ। ਪਹਿਲਾਂ ਸਾਹਮਣੇ ਆਈ ਕੁਝ ਰਿਪੋਰਟਸ ''ਚ ਦੱਸਿਆ ਗਿਆ ਸੀ ਕਿ ਓਪਰੇਟਿੰਗ ਸਿਸਟਮ ''ਤੇ ਕੰਮ ਕਰਨ ਵਾਲਾ ਨੋਕੀਆ 3310 ''ਚ ਫਿਜ਼ੀਕਲ ਕੀਬੋਰਡ ਮੌਜੂਦ ਹੋਵੇਗਾ। ਨਾਲ ਹੀ ਹੁਣ ਇਹ ਨਵਾਂ ਫੋਨ ਕਾਫੀ ਸਾਰੇ ਰੰਗ ''ਚ ਉਪਲੱਬਧ ਹੋਵੇਗਾ।

Related News