Nokia 3 ਸਮਾਰਟਫੋਨ ਨੂੰ ਅਗਸਤ 'ਚ ਮਿਲੇਗਾ ਐਂਡਰਾਇਡ 7.1.1 ਨੂਗਟ ਅਪਡੇਟ
Monday, Jul 31, 2017 - 06:34 PM (IST)
ਜਲੰਧਰ-Nokia 3 ਸਮਾਰਟਫੋਨ ਨੂੰ ਲਾਂਚ ਕਰਨ ਸਮੇਂ ਐੱਚ.ਐੱਮ.ਡੀ ਗਲੋਬਲ ਨੇ ਗਾਹਕਾਂ ਨੂੰ ਵਿਸ਼ਵਾਸ ਕਰਵਾਇਆ ਸੀ, ਇਸ ਫੋਨ ਨੂੰ ਭਵਿੱਖ 'ਚ ਐਂਡਰਾਇਡ 7.1.1 ਨੂਗਟ ਦਾ ਅਪਡੇਟ ਮਿਲੇਗਾ। ਹੁਣ ਕੰਪਨੀ ਨੇ ਗਾਹਕਾਂ ਦੀ ਸਹੂਲਤ ਲਈ ਤਾਰੀਖ ਦਾ ਐਲਾਨ ਵੀ ਕਰ ਦਿੱਤਾ ਹੈ। ਨੋਕੀਆ ਬ੍ਰਾਂਡ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਦੇ ਮੁੱਖ ਪ੍ਰੋਡਕਟ ਅਧਿਕਾਰੀ Joho sarvikas ਨੇ ਦੱਸਿਆ ਹੈ ਕਿ ਨੋਕੀਆ 3 ਨੂੰ ਅਗਸਤ ਮਹੀਨੇ ਦੇ ਅੰਤ ਤੱਕ ਐਂਡਰਾਇਡ 7.1.1 ਨੂਗਟ ਦਾ ਅਪਡੇਟ ਮਿਲੇਗਾ।
ਨੋਕੀਆ 3 ਨੂੰ ਪਿਛਲੇ ਮਹੀਨੇ ਹੀ ਭਾਰਤ 'ਚ ਲਾਂਚ ਕੀਤਾ ਗਿਆ ਸੀ। ਇਹ ਨੋਕੀਆ ਬ੍ਰਾਂਡ ਦੇ ਹੋਰ ਐਂਡਰਾਇਡ ਸਮਾਰਟਫੋਨ ਨੋਕੀਆ 5 ਅਤੇ ਨੋਕੀਆ 6 ਤੋਂ ਜਿਆਦਾ ਸਸਤਾ ਹੈ। ਬਾਕੀ ਦੋ ਐਂਡਰਾਇਡ ਸਮਾਰਟਫੋਨ ਹੁਣ ਮਾਰਕੀਟ 'ਚ ਨਹੀਂ ਉਪਲੱਬਧ ਕਰਵਾਏ ਗਏ ਹਨ। ਲਾਂਚ ਈਵੈਂਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਨੋਕੀਆ 5 ਅਤੇ ਨੋਕੀਆ 6 ਐਂਡਰਾਇਡ 7.1.1 ਨੂਗਟ ਦੇ ਨਾਲ ਆਏਗਾ। ਹਾਲਾਂਕਿ ਨੋਕੀਆ 3 ਨੂੰ ਅਪਡੇਟ ਆਫ ਬਾਕਸ ਐਂਡਰਾਇਡ 7.0 'ਤੇ ਚੱਲਦਾ ਹੈ। ਹੁਣ ਕੰਪਨੀ ਇਸ ਨੂੰ ਵੀ ਲੇਟੈਸਟ ਐਂਡਰਾਇਡ ਅਪਡੇਟ ਦੇਣ ਦਾ ਵਾਅਦਾ ਕਰ ਦਿੱਤਾ ਹੈ।
ਨੋਕੀਆ 3 ਦਾ ਰਿਵਿਊ-
ਇਹ ਸਮਾਰਟਫੋਨ 9,499 ਰੁਪਏ 'ਚ ਵਿਕਿਆ ਹੈ। ਇਸ ਸਮਾਰਟਫੋਨ ਦਾ ਰਿਵਿਊ ਕਰਨ 'ਤੇ ਪਤਾ ਲੱਗਦਾ ਹੈ ਕਿ ਇਹ ਇਕ ਵਧੀਆ ਹੈਂਡਸੈੱਟ ਹੈ ਅਤੇ ਤੁਹਾਨੂੰ 4G ਨਾਲ VoLTE ਸੁਪੋਰਟ ਮਿਲੇਗਾ। ਇਕ ਹੋਰ ਚੰਗੀ ਗੱਲ ਇਹ ਹੈ ਕਿ ਕੰਪਨੀ ਆਉਣ ਵਾਲੇ ਸਮੇਂ ਐਂਡਰਾਇਡ ਅਪਡੇਟ ਦਾ ਵਾਅਦਾ ਕੀਤਾ ਹੈ ਮਤਲਬ ਕਿ ਐਂਡਰਾਇਡ `O` ਵੀ ਅਪਡੇਟ ਮਿਲਣ ਦਾ ਸੰਭਵਨਾ ਹੈ। ਹਰ ਡਿਪਾਰਟਮੈਂਟ ਇਸਦੀ ਪ੍ਰਫੋਰਮਸ ਅਤੇ ਕੈਮਰਾ ਇਸ ਦੇ ਪੱਖ 'ਚ ਨਹੀਂ ਆਉਂਦੇ ਹਨ।
ਨੋਕੀਆ 3 ਦੇ ਸਪੈਸੀਫਿਕੇਸ਼ਨ-
ਨੋਕੀਆ 3 'ਚ ਪੌਲੀਕਾਰਬੋਨੇਟ ਬਾਡੀ ਹੈ ਅਤੇ ਇਸ 'ਤੇ ਕਾਰਨਿੰਗ ਗੋਰਿਲਾ ਲੈਮੀਨੇਸ਼ਨ ਮੌਜ਼ੂਦ ਹੈ। ਇਹ ਸਿਲਵਰ ਵਾਇਟ, ਮੈਟੇ ਬਲੈਕ, ਬਲੂ ਅਤੇ ਕਾਪਰ ਵਾਇਟ ਰੰਗ 'ਚ ਮਿਲੇਗਾ। ਇਸ 'ਚ 5 ਇੰਚ ਦਾ HD (720*1280 ਪਿਕਸਲ ) IPS ਡਿਸਪਲੇ ਦਿੱਤਾ ਹੈ। ਇਸ 'ਚ 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੇਕ MT6737 ਪ੍ਰੋਸੈਸਰ ਦਿੱਤਾ ਹੈ ਅਤੇ ਨਾਲ ਹੀ ਇਸ 'ਚ 2GB ਰੈਮ ਮੌਜ਼ੂਦ ਹਨ। ਇੰਨਬਿਲਟ ਸਟੋਰੇਜ 16GB ਹੈ ਅਤੇ ਫੋਨ 'ਚ 128GB ਤੱਕ ਮਾਈਕ੍ਰੋ-ਐੱਸਡੀ ਕਾਰਡ ਲਈ ਸੁਪੋਰਟ ਦਿੱਤੀ ਗਈ ਹੈ। ਨੋਕੀਆ 3 'ਚ 8 ਮੈਗਾਪਿਕਸਲ ਰਿਅਰ ਅਤੇ ਫ੍ਰੰਟ ਕੈਮਰਾ ਹੈ। ਦੋਵੇ ਹੀ ਕੈਮਰੇ ਆਟੋਫੋਕਸ ਨਾਲ ਲੈਸ ਹਨ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਬਿਹਤਰ ਸੈਲਫੀ ਲਈ ਨੋਕੀਆ 3 'ਚ ਡਿਸਪਲੇ ਫਲੈਸ ਹੋਵੇਗਾ। ਨੋਕੀਆ 3 'ਚ 2650 ਐੱਮ.ਏ.ਐੱਚ ਬੈਟਰੀ ਹੈ। ਇਸਦਾ ਡਾਈਮੇਸ਼ਨ 143.4x71.4x8.4 ਮਿਲੀਮੀਟਰ ਹੈ ਅਤੇ ਇਹ 4G LTE ਨੂੰ ਸੁਪੋਰਟ ਕਰਦਾ ਹੈ।
