HD ਕਾਲਿੰਗ ਨਾਲ ਭਾਰਤ ’ਚ ਲਾਂਚ ਹੋਇਆ Nokia 110 4G

Friday, Jul 23, 2021 - 04:40 PM (IST)

HD ਕਾਲਿੰਗ ਨਾਲ ਭਾਰਤ ’ਚ ਲਾਂਚ ਹੋਇਆ Nokia 110 4G

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ 4ਜੀ ਫੀਚਰ ਫੋਨ 110 4ਜੀ ਨੂੰ ਲਾਂਚ ਕਰ ਦਿੱਤਾਹੈ। ਨੋਕੀਆ 110 4ਜੀ ਨੂੰ ਪਿਛਲੇ ਮਹੀਨੇ ਗਲੋਬਲੀ ਲਾਂਚ ਕੀਤਾ ਗਿਆ ਹੈ। ਨੋਕੀਆ 110 4ਜੀ ਬੇਹੱਦ ਪਤਲਾ ਅਤੇ ਸ਼ਾਨਦਾਰ ਡਿਜ਼ਾਇਨ ਨਾਲ ਆਇਆ ਹੈ। ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਨੋਕੀਆ 110 ’ਚ 4ਜੀ ਦੀ ਸੁਪੋਰਟ ਹੈ ਅਤੇ ਬਿਹਤਰ ਕਾਲਿੰਗ ਲਈ ਇਸ ਵਿਚ ਐੱਚ.ਡੀ. ਵੌਇਸ ਕਾਲਿੰਗ ਦੀ ਸੁਪੋਰਟ ਦਿੱਤੀ ਗਈ ਹੈ। ਇਸ ਵਿਚ ਵਾਇਰਲੈੱਸ ਐੱਫ.ਐੱਮ. ਰੇਡੀਓ ਦੀ ਵੀ ਸੁਪੋਰਟ ਹੈ। ਇਸ ਦੀ ਬੈਟਰੀ ਨੂੰ ਲੈ ਕੇ 13 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

ਨੋਕੀਆ 110 4ਜੀ ਦੀ ਕੀਮਤ
ਨੋਕੀਆ 110 4ਜੀ ਦੀ ਕੀਮਤ 2,799 ਰੁਪਏ ਹੈ। ਇਸ ਨੂੰ ਪੀਲੇ, ਐਕਵਾ ਅਤੇ ਕਾਲੇ ਰੰਗ ’ਚ ਖਰੀਦਿਆ ਜਾ ਸਕੇਗਾ। ਫੋਨ ਦੀ ਵਿਕਰੀ 24 ਜੁਲਾਈ ਤੋਂ ਨੋਕੀਆ ਦੇ ਆਨਲਾਈਨ ਸਟੋਰ ਅਤੇ ਐਮੇਜ਼ਾਨ ’ਤੇ ਹੋਵੇਗੀ। ਨੋਕੀਆ ਦੇ ਇਸ ਫੋਨ ਦਾ ਮੁਕਾਬਲਾ ਜੀਓ ਫੋਨ ਅਤੇ ਜੀਓ ਫੋਨ 2 ਨਾਲ ਹੋਵੇਗਾ। 

ਨੋਕੀਆ 110 4ਜੀ ਦੇ ਫੀਚਰਜ਼
ਨੋਕੀਆ 110 4ਜੀ ’ਚ 4ਜੀ ਕੁਨੈਕਟੀਵਿਟੀ ਅਤੇ ਐੱਚ.ਡੀ. ਵੌਇਸ ਕਾਲਿੰਗ ਦੀ ਸੁਪੋਰਟ ਹੈ। ਇਸ ਵਿਚ 1.8 ਇੰਚ ਦੀ QVGA ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 120x160 ਪਿਕਸਲ ਹੈ। ਫੋਨ ’ਚ Unisoc T107 ਪ੍ਰੋਸੈਸਰ, 128MB ਰੈਮ ਅਤੇ 48MB ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32 ਜੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ ’ਚ 0.8 ਮੈਗਾਪਿਕਸਲ ਦੀ QVGA ਰੀਅਰ ਕੈਮਰਾ ਹੈ। 

ਫੋਨ ’ਚ 1020mAh ਦੀ ਬੈਟਰੀ ਹੈ ਜਿਸ ਨੂੰ ਬਾਹਰ ਵੀ ਕੱਢਿਆ ਜਾ ਸਕਦਾ ਹੈ। ਇਸ ਦੇ ਬੈਕਅਪ ਨੂੰ ਲੈ ਕੇ 13 ਦਿਨਾਂ ਦਾ ਦਾਅਵਾ ਕੀਤਾ ਗਿਆ ਹੈ। ਮਿਊਜ਼ਿਕ ਪਲੇਬੈਕ ਟਾਈਮ ਨੂੰ ਲੈ ਕੇ 16 ਘੰਟਿਆਂ ਦਾ ਦਾਅਵਾ ਕੀਤਾ ਗਿਆ ਹੈ। ਬਿਨਾਂ ਹੈੱਡਫੋਨ ਦੇ ਵੀ ਤੁਸੀਂ ਇਸ ਵਿਚ ਐੱਫ.ਐੱਮ. ਰੇਡੀਓ ਚਲਾ ਸਕਦੇ ਹੋ। ਫੋਨ ’ਚ ਵੀਡੀਓ ਪਲੇਅਰ, ਐੱਮ.ਪੀ.3 ਪਲੇਅਰ ਅਤੇ 3 ਇਨ 1 ਸਪੀਕਰ ਵੀ ਹੈ। ਫੋਨ ’ਚ ਸੱਪ ਵਾਲੀ ਗੇਮ ਵੀ ਮਿਲੇਗੀ। ਚਾਰਜਿੰਗ ਲਈ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਹੈ। 


author

Rakesh

Content Editor

Related News