Nokia 1 ਐਂਡਰਾਇਡ ਗੋ ਫੋਨ ਮਾਰਚ ''ਚ ਹੋ ਸਕਦਾ ਹੈ ਲਾਂਚ
Thursday, Dec 28, 2017 - 12:53 PM (IST)

ਜਲੰਧਰ-ਰਿਪੋਰਟ ਅਨੁਸਾਰ ਇਹ ਖਬਰ ਸਾਹਮਣੇ ਆਈ ਹੈ ਕਿ ਨੋਕੀਆ 1 ਸ਼ੁਰੂਆਤੀ ਐਂਡਰਾਇਡ ਗੋ ਫੋਨ 'ਚ ਇਕ ਹੋਵੇਗਾ। ਨਵੇਂ ਨੋਕੀਆ ਸਮਾਰਟਫੋਨ ਨੂੰ ਉਭਰਨ ਲਈ ਮਾਰਕੀਟ ਦੇ ਲਈ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਹ ਅਗਲੇ ਸਾਲ ਮਾਰਚ ਮਹੀਨੇ 'ਚ ਆਵੇਗਾ। ਐਂਡਰਾਇਡ ਗੋ ਪ੍ਰੋਗਰਾਮ ਦਾ ਐਲਾਨ ਇਸ ਸਾਲ ਮਈ ਮਹੀਨੇ 'ਚ ਹੋਇਆ ਸੀ। ਇਸ ਨੂੰ ਗੂਗਲ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ। ਇਸ ਦਾ ਮਕਸਦ ਸਸਤੇ ਹੈਂਡਸੈੱਟ ਤੋਂ ਵਧੀਆ ਯੂਜ਼ਰ ਐਕਸਪੀਰੀਅੰਸ ਦੇਣ ਦਾ ਹੈ।
ਰੂਸ ਦੇ ਟਿਪਸਟਰ ਏਡਰ ਮੁਟਾਜ਼ਿਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਨੋਕੀਆ 1 ਹੈਂਡਸੈੱਟ ਗੂਗਲ ਦੇ ਐਂਡਰਾਇਡ ਪ੍ਰੋਗਰਾਮ ਦਾ ਹਿੱਸਾ ਹੋਵੇਗਾ। ਨਵੇਂ ਨੋਕੀਆ ਹੈਂਡਸੈੱਟ 'ਚ 720X1280 ਪਿਕਸਲ ਰੈਜ਼ੋਲਿਊਸ਼ਨ ਵਾਲਾ HD IPS ਡਿਸਪਲੇਅ , 1 ਜੀ. ਬੀ. ਰੈਮ ਅਤੇ 8 ਜੀ. ਬੀ. ਇਨਬਿਲਟ ਸਟੋਰੇਜ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਬਲਾਗਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਮਾਰਟਫੋਨ ਦੀ ਕੀਮਤ ਲਗਭਗ 6,670 ਰੁਪਏ ਹੋਵੇਗੀ। ਇਹ ਕਥਿਤ ਹੈਂਡਸੈੱਟ ਐਂਡਰਾਇਡ ਓਰੀਓ (ਗੋ ਐਂਡੀਸ਼ਨ) 'ਤੇ ਚੱਲੇਗਾ। ਇਸ 'ਚ ਫਾਇਲਜ਼ ਗੋ, ਗੂਗਲ ਮੈਪਸ ਗੋਅ ਅਤੇ ਯੂਟਿਊਬ ਗੋ ਵਰਗੇ ਐਪ ਹੋਣਗੇ।
ਟਿਪਸਟਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਨੋਕੀਆ 1 ਵਰਗਾ ਹੁਵਾਵੇ ਵੀ ਇਕ ਐਂਡਰਾਇਡ ਗੋ ਸਮਾਰਟਫੋਨ 'ਤੇ ਕੰਮ ਕਰ ਰਹੀਂ ਹੈ, ਪਰ ਇਸ ਹੈਂਡਸੈੱਟ ਦੇ ਸਪੈਸੀਫਿਕੇਸ਼ਨ ਦੇ ਸੰਬੰਧ 'ਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਅਕਤੂਬਰ ਮਹੀਨੇ 'ਚ ਐੱਚ. ਐੱਮ. ਡੀ. ਗਲੋਬਲ ਨੇ ਨੋਕੀਆ 2 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਹ ਕੰਪਨੀ ਦਾ ਹੁਣ ਤੱਕ ਦੀ ਸਭ ਤੋਂ ਸਸਤਾ ਐਂਡਰਾਇਡ ਸਮਾਰਟਫੋਨ ਹੈ। ਨੋਕੀਆ 2 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5 ਇੰਚ (720x1280 ਪਿਕਸਲ) LTPS ਡਿਸਪਲੇਅ ਹੈ। ਹੈਂਡਸੈੱਟ ਦੀ ਬਾਡੀ 6000 ਸੀਰੀਜ਼ ਐਲੂਮੀਨੀਅਮ ਦੀ ਬਣੀ ਹੈ। ਸਕਰੀਨ 'ਤੇ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਹੈ ਅਤੇ ਪਿਛਲਾ ਪਾਲੀਕਾਰਬੋਨੇਟ ਦਾ ਹੈ। ਨੋਕੀਆ ਦੇ ਇਸ ਸਮਾਰਟਫੋਨ 'ਚ 1.3 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 212 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਰੈਮ 1 ਜੀ. ਬੀ. ਨਾਲ 8 ਜੀ. ਬੀ. ਇਨਬਿਲਟ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਹੈ, ਜੋ ਐੱਲ. ਈ. ਡੀ. ਨਾਲ ਲੈਸ ਹੈ ਅਤੇ 5 ਮੈਗਾਪਿਕਸਲ ਦਾ ਫਿਕਸਡ ਫ੍ਰੰਟ ਕੈਮਰਾ ਤੋਂ ਯੂਜ਼ਰ ਸੈਲਫੀ ਲੈ ਸਕਦਾ ਹੈ। ਸਮਾਰਟਫੋਨ 'ਚ 4100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।