ਬਲੂਟੁੱਥ ਕਾਲਿੰਗ ਵਾਲੀ Noise ਦੀ ਸਸਤੀ ਸਮਾਰਟਵਾਚ ਲਾਂਚ, ਜਾਣੋ ਕੀਮਤ

04/25/2022 4:24:00 PM

ਗੈਜੇਟ ਡੈਸਕ– ਨੌਇਸ ਨੇ ਆਪਣੀ ਨਵੀਂ ਸਮਾਰਟਵਾਚ ColorFit Ultra Buzz ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸਦੀ ਕੀਮਤ 5,000 ਰੁਪਏ ਤੋਂ ਘੱਟ ਰੱਖੀ ਗਈ ਹੈ। ColorFit Ultra Buzz ’ਚ ਲਗਭਗ 100 ਸਪੋਰਟਸ ਮੋਡਸ ਅਤੇ ਬੇਸਿਕ ਹੈਲਥ ਫੀਚਰਜ਼ ਦਿੱਤੇ ਗਏ ਹਨ।

ਕੀਮਤ ਅਤੇ ਉਪਲੱਬਧਤਾ
Noise ColorFit Ultra Buzz ਦੀ ਕੀਮਤ ਭਾਰਤ ’ਚ 3,499 ਰੁਪਏ ਰੱਖੀ ਗਈ ਹੈ। ਇਸਦੀ ਸੇਲ 28 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਗਾਹਕ ਇਸਨੂੰ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਖਰੀਦ ਸਕਦੇ ਹਨ। ਇਸ ਡਿਵਾਈਸ ਨੂੰ ਤੁਸੀਂ ਚਾਰਕੋਲ ਬਲੈਕ, ਸ਼ੈਂਪੇਨ ਗ੍ਰੇਅ ਅਤੇ ਓਲਿਵ ਗਰੀਨ ਰੰਗ ’ਚ ਖਰੀਦ ਸਕਦੇ ਹੋ। 

ਖੂਬੀਆਂ
Noise ColorFit Ultra Buzz ’ਚ 1.75 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸਦੇ ਸੱਜੇ ਪਾਸੇ ਇਕ ਨੈਵੀਗੇਸ਼ਨ ਬਟਨ ਵੀ ਦਿੱਤਾ ਗਿਆਹੈ। ਇਸ ਵਿਚ ਕੰਪਨੀ ਨੇ ਬਲੂਟੁੱਥ ਕਾਲਿੰਗ ਫੀਚਰ ਵੀ ਦਿੱਤਾ ਹੈ। ਇਸਦਾ ਮਤਲਬ ਯੂਜ਼ਰਸ ਸਮਾਰਟਵਾਚ ਰਾਹੀਂ ਕਾਲ ਵੀ ਰਿਸੀਵ, ਰਿਜੈਕਟ ਜਾਂ ਸਈਲੈਂਟ ਕਰ ਸਕਦੇ ਹਨ।

ਇਸ ਲਈ ਤੁਹਾਡੀ ਸਮਾਰਟਵਾਚ ਦਾ ਮੋਬਾਇਲ ਨਾਲ ਬਲੂਟੁੱਥ ਰਾਹੀਂ ਕੁਨੈਕਟ ਹੋਣਾ ਜ਼ਰੂਰੀ ਹੈ। ਇਸਤੋਂ ਇਲਾਵਾ ਡਿਵਾਈਸ ’ਚ ਕੁਝ ਬੇਸਿਕ ਹੈਲਥ ਟ੍ਰੈਕਿੰਗ ਫੀਚਰਜ਼ ਦਿੱਤੇ ਗਏ ਹਨ। ਕੰਪਨੀ ਨੇ ਇਸ ਵਿਚ ਬਲੱਡ ਆਕਸੀਜਨ ਲੈਵਲ ਟ੍ਰੈਕਿੰਗ ਲਈ SpO2 ਅਤੇ ਸਲੀਪ ਮਾਨੀਟਰ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਇਸ ਵਿਚ ਫੀਮੇਲ ਹੈਲਥ ਟ੍ਰੈਕਿੰਗ ਫੀਚਰ ਵ ਦਿੱਤਾ ਗਿਆ ਹੈ। ਨੌਇਸ ਦਾਅਵਾ ਕਰਦਾ ਹੈ ਕਿ ਇਸ ਵਿਚ ਲਗਭਗ 100 ਸਪੋਰਟਸ ਮੋਡਸ ਦਿੱਤੇ ਗਏ ਹਨ। ਇਸ ਵਿਚ ਰਨਿੰਗ, ਆਊਟਡੋਰ ਸਪੋਰਟਸ, ਹਾਈਕਿੰਗ, ਇਨਡੋਰ ਸਪੋਰਟਸ ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ। ਦੂਜੀ ਸਮਾਰਟਵਾਚ ਦੀ ਤਰ੍ਹਾਂ ਇਹ ਵੀ ਤੁਹਾਨੂੰ ਫੋਨ ਦੇ ਨੋਟੀਫਿਕੇਸ਼ਨ ਨੂੰ ਵਿਖਾਏਗੀ। 


Rakesh

Content Editor

Related News