7 ਦਿਨਾਂ ਦੇ ਬੈਟਰੀ ਬੈਕਅਪ ਨਾਲ ਭਾਰਤ ’ਚ ਲਾਂਚ ਹੋਈ Noise ColorFit Ultra 2, ਜਾਣੋ ਕੀਮਤ

Saturday, Dec 25, 2021 - 06:28 PM (IST)

7 ਦਿਨਾਂ ਦੇ ਬੈਟਰੀ ਬੈਕਅਪ ਨਾਲ ਭਾਰਤ ’ਚ ਲਾਂਚ ਹੋਈ Noise ColorFit Ultra 2, ਜਾਣੋ ਕੀਮਤ

ਗੈਜੇਟ ਡੈਸਕ– Noise ColorFit Ultra 2 ਸਮਾਰਟਵਾਚ ਭਾਰਤ ’ਚ ਲਾਂਚ ਹੋ ਗਈ ਹੈ। Noise ColorFit Ultra 2 ’ਚ 1.78 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸਤੋਂ ਇਲਾਵਾ ਇਹ ਆਲਵੇਜ ਆਨ ਡਿਸਪਲੇਅ ਫੀਚਰ ਨਾਲ ਆਉਂਦੀ ਹੈ। ਇਸ ਨੂੰ ਵਾਟਰ ਰੈਸਿਸਟੈਂਟ ਲਈ IP68 ਦੀ ਰੇਟਿੰਗ ਮਿਲੀ ਹੈ। ਇਸ ਵਾਚ ’ਚ ਫੀਮੇਲ ਹੈਲਥ ਫੀਚਰਜ਼ ਵੀ ਹਨ। 

Noise ColorFit Ultra 2 ਦੀ ਕੀਮਤ
Noise ColorFit Ultra 2 ਨੂੰ 4,999 ਰੁਪਏ ’ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਐਮਾਜ਼ੋਨ ਅਤੇ Noise ਦੀ ਵੈੱਬਸਾਈਟ ’ਤੇ ਲਿਸਟ ਵੀ ਕਰ ਦਿੱਤਾ ਗਿਆ ਹੈ। ਵਾਚ ਨੂੰ ਜੈੱਟ ਬਲੈਕ, ਨੇਵੀ ਗੋਲਡ, ਓਲਿਵ ਗਰੀਨ ਅਤੇ ਸਿਲਵਰ ਗ੍ਰੇਅ ਰੰਗ ’ਚ ਪੇਸ਼ ਕੀਤਾ ਗਿਆ ਹੈ। 

Noise ColorFit Ultra 2 ਦੇ ਫੀਚਰਜ਼
Noise ColorFit Ultra 2 ’ਚ 1.78 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰੈਜ਼ੋਲਿਊਸ਼ਨ 368x448 ਪਿਕਸਲ ਹੈ। ਡਿਸਪਲੇਅ ਦੇ ਨਾਲ ਆਲਵੇਜ ਆਨ ਡਿਸਪਲੇਅ ਫੀਚਰ ਦਿੱਤਾ ਗਿਆ ਹੈ। ਇਸਦੀ ਬਾਡੀ ਸਟੇਨਲੈੱਸ ਸਟੀਲ ਦੀ ਹੈ। ਇਸ ਸਮਾਰਟਵਾਚ ’ਚ ਬਲੱਡ ਆਕਸੀਜਨ ਟ੍ਰੈਕਿੰਗ ਦੇ ਨਾਲ-ਨਾਲ ਸਟ੍ਰੈੱਸ ਅਤੇ ਸਲੀਪ ਸਾਈਕਲ ਟ੍ਰੈਕਰ ਵੀ ਹੈ। ਇਸ ਵਿਚ 24/7 ਹਾਰਟ ਰੇਟ ਮਾਨੀਟਰ ਦੀ ਵੀ ਸੁਵਿਧਾ ਹੈ। ਇਹ ਵਾਚ 60 ਤੋਂ ਜ਼ਿਆਦਾ ਸਪੋਰਟਸ ਮੋਡ ਨੂੰ ਸਪੋਰਟ ਕਰਦੀ ਹੈ। 

ColorFit Ultra 2 ’ਚ ਵੈਦਰ ਅਪਡੇਟ, ਰਿਮਾਇੰਡਰ, ਕਾਲ ਅਤੇ ਮੈਸੇਜ ਲਈ ਕੁਇੱਕ ਰਿਪਲਾਈ, ਵਰਲਡ ਕਲਾਕ, ਮਿਊਜ਼ਿਕ, ਸਟਾਕ, ਫਲੈਸ਼ਲਾਈਟ, ਸਮਾਰਟ ਡੀ.ਐੱਨ.ਡੀ. ਅਤੇ ਕੈਲਕੁਲੇਟਰ ਵਰਗੇ ਫੀਚਰਜ਼ ਮਿਲਣਗੇ। ਇਸਦੀ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 


author

Rakesh

Content Editor

Related News