7 ਦਿਨਾਂ ਦੇ ਬੈਟਰੀ ਬੈਕਅਪ ਦੇ ਦਾਅਵੇ ਨਾਲ Noise ਨੇ ਲਾਂਚ ਕੀਤੀ ਨਵੀਂ ਸਮਾਰਟਵਾਚ

Friday, Feb 04, 2022 - 03:59 PM (IST)

ਗੈਜੇਟ ਡੈਸਕ– ਨੌਇਸ ਨੇ ਆਪਣੀ ਨਵੀਂ ਸਮਾਰਟਵਾਚ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਵਾਚ ਨੂੰ Noise ColorFit Icon Buzz ਨਾਮ ਨਾਲ ਲਿਆਇਆ ਗਿਆ ਹੈ ਜਿਸ ਵਿਚ ਕਈ ਸ਼ਾਨਦਾਰ ਫੀਚਰਜ਼ ਮਿਲਦੇ ਹਨ। ਇਸ ਵਾਚ ’ਚ ਤੁਹਾਨੂੰ 24x7 ਹਾਰਟ ਰੇਟ ਮਾਨੀਟਰ, ਬਲੱਡ ਆਕਸੀਜਨ ਟ੍ਰੈਕਰ ਅਤੇ ਵੌਇਸ ਅਸਿਸਟੈਂਟ ਸਮੇਤ ਕਈ ਫੀਚਰਜ਼ ਮਿਲਣਗੇ। ਇਹ ਇਸ ਬ੍ਰਾਂਡ ਦੀ ਪਹਿਲੀ ਸਮਾਰਟਵਾਚ ਹੈ ਜਿਸ ਵਿਚ ਵੌਇਸ ਕਾਲਿੰਗ ਫੀਚਰ ਦਿੱਤਾ ਗਿਆ ਹੈ, ਯਾਨੀ ਯੂਜ਼ਰਸ ਇਸ ਵਾਚ ਦੀ ਮਦਦ ਨਾਲ ਕਾਲ ਕਰ ਸਕਣਗੇ। ਕੰਪਨੀ ਦਾ ਦਾਅਵਾ ਹੈਕਿ ਇਸਨੂੰ ਇਕ ਵਾਰ ਚਾਰਜ ਕਰਕੇ 7 ਦਿਨਾਂ ਦਾ ਬੈਟਰੀ ਬੈਕਅਪ ਮਿਲੇਗਾ।

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ

ਨੌਇਸ ਨੇ ਆਪਣੀ ColorFit Icon Buzz ਸਮਾਰਟਵਾਚ ਦੀ ਕੀਮਤ 4,999 ਰੁਪਏ ਰੱਖੀ ਹੈ, ਹਾਲਾਂਕਿ, ਇਸਨੂੰ ਇੰਟਰੋਡਕਟਰੀ ਆਫਰ ਦੇ ਤੌਰ ’ਤੇ 3,499 ਰੁਪਏ ’ਚ ਵੀ ਖਰੀਦਿਆ ਜਾ ਸਕਦਾ ਹੈ। ਇਹ ਵਾਚ ਜੈੱਡ ਬਲੈਕ, ਮਿਡਨਾਈਟ ਗੋਲਡ, ਓਲਿਵ ਗੋਲਡ ਅਤੇ ਸਿਲਵਰ ਗ੍ਰੇਅ ਰੰਗ ’ਚ ਆਉਂਦੀ ਹੈ ਅਤੇ ਇਸਨੂੰ ਸਭ ਤੋਂ ਪਹਿਲਾਂ ਐਮਾਜ਼ੋਨ ਅਤੇ ਫਲਿਪਕਾਰਟ ’ਤੇ ਉਪਲੱਬਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ

ਸਮਾਰਟਵਾਚ ਦੇ ਫੀਚਰਜ਼
- ਇਸ ਸਮਾਰਟਵਾਚ ’ਚ 1.69 ਇੰਚ ਦੀ ਟੀ.ਐੱਫ.ਟੀ. ਕਲਰ ਸਕਰੀਨ ਮਿਲਦੀ ਹੈ।
- ਇਸ ਵਿਚ SpO2 ਮਾਨੀਟਰ ਅਤੇ ਹਾਰਟ ਰੇਟ ਸੈਂਸਰ ਦਿੱਤਾ ਗਿਆ ਹੈ।
- ਇਸ ਵਾਚ ’ਚ ਤੁਹਾਨੂੰ ਕਾਲ ਟੈਕਸਟ ਮੈਸੇਜ, ਈਮੇਲ ਅਤੇ ਵੈਦਰ ਦਾ ਅਲਰਟ ਮਿਲੇਗਾ।
- ਇਸ ਵਿਚ 9 ਸਪੋਰਟਸ ਮੋਡ ਦਿੱਤੇ ਗਏ ਹਨ, ਜਿਸ ਵਿਚ ਰਨਿੰਗ, ਵਾਕਿੰਗ ਅਤੇ ਯੋਗਾ ਸ਼ਾਮਿਲ ਹਨ।
- ਇਹ ਵਾਚ 100 ਤੋਂ ਜ਼ਿਆਦਾ ਕਸਟਮਾਈਜ਼ਡ ਵਾਚ ਫੇਸਿਜ਼ ਨਾਲ ਆਉਂਦੀ ਹੈ।
- ਇਹ IP67 ਸਰਟੀਫਾਈਡ ਹੈ ਅਤੇ ਇਸ ਵਿਚ 230mAh ਦੀ ਬੈਟਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼


Rakesh

Content Editor

Related News