50 ਘੰਟਿਆਂ ਦੀ ਬੈਟਰੀ ਲਾਈਫ ਤੇ ENC ਸਪੋਰਟ ਨਾਲ Noise ਦੇ ਨਵੇਂ ਈਅਰਬਡਸ ਭਾਰਤ ''ਚ ਲਾਂਚ

02/11/2023 11:55:50 AM

ਗੈਜੇਟ ਡੈਸਕ- ਘਰੇਲੂ ਕੰਪਨੀ Noise ਨੇ ਆਪਣੇ ਨਵੇਂ ਈਅਰਬਡਸ Noise Buds VS404 ਨੂੰ ਲਾਂਚ ਕਰ ਦਿੱਤਾ ਹੈ। Noise Buds VS404 ਦੀ ਕੀਮਤ 1,299 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਜੈੱਟ ਬਲੈਕ ਤੋਂ ਇਲਾਵਾ ਫਾਰੇਸਟ ਗਰੀਨ ਅਤੇ ਸਨੋ ਵਾਈਟ ਰੰਗ 'ਚ ਕੰਪਨੀ ਦੀ ਵੈੱਬਸਾਈਟ ਅਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। 

Noise Buds VS404 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਹਾਫ ਈਅਰ ਡਿਜ਼ਾਈਨ ਵਾਲਾ ਈਅਰਬਡਸ ਹੈ। Noise Buds VS404 'ਚ 10mm ਦਾ ਆਡੀਓ ਡ੍ਰਾਈਵਰ ਹੈ ਅਤੇ ਵਾਟਰ ਰੈਸਿਸਟੈਂਟ ਲਈ ਇਸਨੂੰ IPX5 ਦੀ ਰੇਟਿੰਗ ਮਿਲੀ ਹੈ। ਇਸ ਵਿਚ ਇਨਵਾਇਰਮੈਂਟਲ ਨੌਇਜ਼ ਕੈਂਸਲੇਸ਼ਨ ਵੀ ਹੈ ਜਿਸਨੂੰ ਲੈ ਕੇਕੰਪਨੀ ਨੇ ਕ੍ਰਿਸਟਲ ਕਲੀਅਰ ਆਡੀਓ ਦਾ ਦਾਅਵਾ ਕੀਤਾ ਹੈ। 

ਚਾਰਜਿੰਗ ਲਈ ਇਸ ਵਿਚ ਟਾਈਪ-ਸੀ ਪੋਰਟ ਦਿੱਤਾ ਗਿਆ ਹੈ ਅਤੇ ਇਸਦੀ ਬੈਟਰੀ ਨੂੰ ਲੈ ਕੇ ਕੁੱਲ 50 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਕ ਵਾਰ ਦੀ ਚਾਰਜਿੰਗ ਤੋਂ ਬਾਅਦ ਬਡਸ ਦੀ ਬੈਟਰੀ ਲਾਈਫ 10 ਘੰਟਿਆਂ ਦੀ ਦੱਸੀ ਗਈ ਹੈ। Noise Buds VS404 'ਚ ਫਾਸਟ ਚਾਰਜਿੰਗ ਵੀ ਹੈ ਜਿਸਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 200 ਮਿੰਟ ਮਿਊਜ਼ਿਕ ਸੁਣਿਆ ਜਾ ਸਕੇਗਾ। 

Noise Buds VS404 'ਚ ਤਿੰਨ ਇਨ-ਬਿਲਟ EQ ਮੋਡਸ ਹਨ ਜਿਨ੍ਹਾਂ 'ਚ ਬਾਸ, ਗੇਮਿੰਗ ਅਤੇ ਨਾਰਮਲ ਮੋਡ ਸ਼ਮਲ ਹਨ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ 5.3 ਹੈ। ਇਸ ਤੋਂ ਇਲਾਵਾ ਕੁਇਕ ਪੇਅਰਿੰਗ ਲਈ Noise Buds 'ਚ VS404HyperSync ਤਕਨਾਲੋਜੀ ਦਿੱਤੀ ਗਈ ਹੈ। ਇਸ ਵਿਚ ਕਵਾਡ ਮਾਈਕ੍ਰੋਫੋਨ ਸੈੱਟਅਪ ਹੈ। 

Noise Buds VS404 ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸ ਨਾਲ ਪੇਅਰ ਕੀਤਾ ਜਾ ਸਕੇਗਾ। ਇਸ ਵਿਚ ਗੂਗਲ ਅਤੇ ਐਪਲ ਸਿਰੀ ਵੌਇਸ ਅਸਿਸਟੈਂਟ ਦਾ ਸਪੋਰਟ ਹੈ। Noise Buds VS404 'ਚ ਟੱਚ ਕੰਟਰੋਲ ਦਿੱਤਾ ਗਿਆ ਹੈ ਜਿਸਦਾ ਇਸਤੇਮਾਲ ਕਈ ਫੰਕਸ਼ਨ ਲਈ ਕੀਤਾ ਜਾ ਸਕੇਗਾ।


Rakesh

Content Editor

Related News