Noise ਦਾ ਸ਼ਾਨਦਾਰ ਕੁਨੈਕਟੀਵਿਟੀ ਵਾਲਾ ਈਅਰਬਡਸ ਲਾਂਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

11/25/2022 5:09:55 PM

ਗੈਜੇਟ ਡੈਸਕ– ਘਰੇਲੂ ਕੰਪਨੀ Noise ਨੇ ਆਪਣੇ ਨਵੇਂ ਈਅਰਬਡਸ Noise Air Buds 2 ਨੂੰ ਲਾਂਚ ਕਰ ਦਿੱਤਾ ਹੈ। Noise Air Buds 2 ਦੀ ਕੀਮਤ 1,799 ਰੁਪਏ ਰੱਖੀ ਗਈ ਹੈ ਅਤੇ ਇਹ ਆਊਟਰ ਫਿਟ ਡਿਜ਼ਾਈਨ ਦੇ ਨਾਲ ਆਉਂਦਾ ਹੈ। Noise Air Buds 2 ’ਚ 13mm ਦਾ ਡਾਇਨਾਮਿਕ ਡ੍ਰਾਈਵਰ ਹੈ ਅਤੇ ਹਰੇਡ ਬਡਸ ਦਾ ਭਾਰ 5 ਗ੍ਰਾਮ ਹੈ। Noise Air Buds 2 ਦਾ ਮੁਕਾਬਲਾ ਰੀਅਲਮੀ, ਵਨਪਲੱਸ ਅਤੇ ਬੋਟ ਵਰਗੇ ਬ੍ਰਾਂਡਸ ਦੇ ਨਾਲ ਹੋਵੇਗਾ।

Noise Air Buds 2 ਨੂੰ 1,799 ਰੁਪਏ ਦੀ ਕੀਮਤ ਦੇ ਨਾਲ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਇਸਦੀ ਵਿਕਰੀ ਕਲੀਅਰ ਬਲੈਕ ਅਤੇ ਕਲੀਅਰ ਵਾਈਟ ਰੰਗ ’ਚ ਹੋ ਰਹੀ ਹੈ। Noise Air Buds 2 ਦੇ ਨਾਲ ਚਾਰਜਿੰਗ ਲਈ ਟਾਈਪ-ਸੀ ਪੋਰਟ ਹੈ। ਚਾਰਜਿੰਗ ਕੇਸ ’ਚ ਹੇਠਲੇ ਪਾਸੇ ਪੇਅਰਿੰਗ ਬਟਨ ਹੈ।

Noise Air Buds 2 ਨੂੰ ਵਾਟਰ ਰੈਸਿਸਟੈਂਟ ਲਈ IPX4 ਦੀ ਰੇਟਿੰਗ ਮਿਲੀ ਹੈ। ਇਸ ਵਿਚ ਵੌਇਸ ਅਸਿਸਟੈਂਟ ਵੀ ਹੈ। ਬਡਸ ਦੇ ਨਾਲ ਟੱਚ ਕੰਟਰੋਲ ਹੈ। Noise Air Buds 2 ’ਚ ਫਾਸਟ ਚਾਰਜਿੰਗ ਵੀ ਮਿਲੇਗੀ। Noise Air Buds 2 ਦੀ ਬੈਟਰੀ ਲਾਈਫ ਨੂੰ ਲੈ ਕੇ 40 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 


Rakesh

Content Editor

Related News