ਇਸ ਕੰਪਨੀ ਨੇ ਭਾਰਤ ''ਚ ਲਾਂਚ ਕੀਤਾ 42-ਇੰਚ ਦਾ ਸਮਾਰਟ ਟੀ.ਵੀ.

Monday, Oct 03, 2016 - 02:29 PM (IST)

ਇਸ ਕੰਪਨੀ ਨੇ ਭਾਰਤ ''ਚ ਲਾਂਚ ਕੀਤਾ 42-ਇੰਚ ਦਾ ਸਮਾਰਟ ਟੀ.ਵੀ.
ਜਲੰਧਰ- ਇਲੈਕਟ੍ਰੋਨਿਕ ਕੰਪਨੀ Nobel Skiodo ਨੇ ਭਾਰਤ ''ਚ ਹਾਈ ਡੈਫੀਨੇਸ਼ਨ UHD (4ਕੇ) Noble LED (42KT424KSMN01) 42-ਇੰਚ ਸਮਾਰਟ ਟੀ.ਵੀ. ਲਾਂਚ ਕਰ ਦਿੱਤਾ ਹੈ ਜਿਸ ਨੂੰ ਸਭ ਤੋਂ ਪਹਿਲਾਂ ਕੰਪਨੀ ਦੇ ਐਕਸਕਲੂਜ਼ਿਵ ਆਨਲਾਈਨ ਪਾਰਟਨਰ ਐਮੇਜ਼ਾਨ ''ਤੇ ਉਪਲੱਬਧ ਕੀਤਾ ਜਾਵੇਗਾ। 
ਇਸ 4ਕੇ ਸਮਾਰਟ ਟੀ.ਵੀ. ''ਚ ਟੀ ਬਲੈਕ ਲੈਵਲ, ਹਾਈ ਡਾਇਨਾਮਿਕ ਰੇਂਜ, ਡਿਸੈਂਟ ਬ੍ਰਾਈਟਨੈੱਸ ਅਤੇ ਕੰਟ੍ਰਾਸਟ ਪਰਫਾਰਮੈਂਸ ਦਿੱਤੀ ਗਈ ਹੈ ਨਾਲ ਹੀ ਇਸ ਵਾਈ-ਫਾਈ ਨਾਲ ਲੈਸ ਟੀ.ਵੀ. ''ਚ ਟੂ ਕਲਰ ਐਕਿਊਰੇਸੀ ਅਤੇ ਸਰਾਊਂਡ ਸਾਊਂਡ ਫੀਚਰ ਵੀ ਮੌਜੂਦ ਹੈ। ਕੁਨੈਕਟੀਵਿਟੀ ਆਪਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਟੀ.ਵੀ. ''ਚ 4 ਯੂ.ਐੱਸ.ਬੀ., 3 ਐੱਚ.ਡੀ.ਐੱਮ.ਆਈ.ਐੱਸ ਅਤੇ ਵੀ.ਜੀ.ਏ. ਪੋਰਟ ਦਿੱਤੇ ਗਏ ਹਨ। ਕੰਪਨੀ ਨੇ ਇਸ ਵਿਚ ਪਾਵਰ ਸੇਵਿੰਗ ਮੋਡ ਵੀ ਦਿੱਤਾ ਹੈ ਜੋ ਟੀ.ਵੀ. ਦੀ ਬੈਕਲਾਈਟ ਅਤੇ ਬ੍ਰਾਈਟਨੈੱਸ ਨੂੰ ਐਡਜਸਟ ਕਰਕੇ ਅੱਖਾਂ ''ਤੇ ਪੈਣ ਵਾਲੇ ਤਣਾਅ ਨੂੰ ਦੂਰ ਕਰਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਨੂੰ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

Related News