ਹੁਣ 3D ਫਿਲਮਾਂ ਲਈ ਨਹੀਂ ਹੋਵੇਗੀ 3D ਗਲਾਸਿਜ਼ ਦੀ ਲੋੜ

Tuesday, Jul 26, 2016 - 05:49 PM (IST)

ਹੁਣ 3D ਫਿਲਮਾਂ ਲਈ ਨਹੀਂ ਹੋਵੇਗੀ 3D ਗਲਾਸਿਜ਼ ਦੀ ਲੋੜ
ਜਲੰਧਰ-3ਡੀ ਮੂਵੀਜ਼ ਜਾਂ ਵੀਡੀਓਜ਼ ਦਾ ਮਜ਼ਾ ਲੈਣ ਲਈ 3ਡੀ ਗਲਾਸਿਜ਼ ਬੇਹੱਦ ਜ਼ਰੂਰੀ ਹਨ ਪਰ ਜੇਕਰ ਕਿਹਾ ਜਾਵੇ ਕਿ ਤੁਸੀਂ ਬਿਨਾਂ 3ਡੀ ਗਲਾਸਿਜ਼ ਦੀ ਵਰਤੋਂ ਕੀਤੇ ਸਕ੍ਰੀਨ ''ਤੇ 3ਡੀ ਵੀਡੀਓਜ਼ ਦਾ ਮਜ਼ਾ ਲੈ ਸਕੋਗੇ ਤਾਂ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਜੀ ਹਾਂ ਹੁਣ ਅਜਿਹੀ ਟੈਕਨਾਲੋਜੀ ਆ ਚੁੱਕੀ ਹੈ ਜਿਸ ''ਚ ਬਿਨਾਂ ਗਲਾਸਿਜ਼ 3ਡੀ ਵੀਡੀਓਜ਼ ਨੂੰ ਤੁਸੀਂ ਆਸਾਨੀ ਨਾਲ ਸਕ੍ਰੀਨ ''ਤੇ ਨੈਂਟੈਂਡੋ ਦੇ 3ਡੀ ਐੱਸ ਵਰਗਾ ਮਜ਼ਾ ਲੈ ਸਕਦੇ ਹੋ। ਐੱਮ.ਟੀ.ਆਈ. ਦੇ ਕੰਪਿਊਟਰ ਸਾਇੰਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇਕ ਰਿਸਰਚਰਾਂ ਦੀ ਟੀਮ ਨੇ ਸਿਨੇਮਾ 3ਡੀ ਨਾਂ ਦੀ ਇਕ ਟੈਕਨਾਲੋਜੀ ਦੀ ਖੋਜ ਕੀਤੀ ਹੈ। 
 
ਇਸ ਲਈ ਇਕ ਪੈਰਾਲੈਕਸ ਬੈਰੀਅਰ ਨਾਂ ਦੇ ਮੈਥਡ ਦੀ ਵਰਤੋਂ ਕੀਤੀ ਗਈ ਹੈ ਜਿਸ ''ਚ ਹਰ ਇਕ ਵਿਊਵਰ ਦੀਆਂ ਅੱਖਾਂ ਲਈ ਇਕ ਵੱਖਰੇ ਪਿਕਸਲ ਨੂੰ ਸੈੱਟ ਕਰ ਕੇ ਡਿਵਾਈਸ ਨੂੰ ਇਕ ਡਿਸਪਲੇ ਦੇ ਸਾਹਮਣੇ ਰੱਖਿਆ ਜਾਂਦਾ ਹੈ ਜਿਸ ਨੂੰ ਇਕ ਸਟੀਰੀਓਸਕੋਪਿਕ ਈਮੇਜ ਕਿਹਾ ਜਾਂਦਾ ਹੈ। ਇਸ ਲਈ ਸਾਰੇ ਵਿਊਵਰਜ਼ ਦੀ ਸਕ੍ਰੀਨ ਤੋਂ ਲੋੜ ਅਨੁਸਾਰ ਦੂਰੀ ਹੋਣੀ ਜ਼ਰੂਰੀ ਹੈ ਜੋ ਕਿ ਸਿਨੇਮਾਂ ''ਚ ਸੰਭਵ ਨਹੀਂ ਹੈ। ਟੀਮ ਵੱਲੋਂ ਤਿਆਰ ਕੀਤਾ ਗਿਆ ਪ੍ਰੋਟੋਟਾਈਪ ਫਿਲਹਾਲ ਮਾਰਕੀਟ ''ਚ ਆਉਣ ਲਈ ਤਿਆਰ ਨਹੀਂ ਹੈ। ਇਸ ਲਈ ਮਿਰਰ ਅਤੇ ਲੈਂਜ਼ਿਜ਼ ਦੇ 50 ਸੈੱਟਜ਼ ਦੀ ਲੋੜ ਹੈ ਪਰ ਇਸ ਨੂੰ ਇਕ ਐਡੀਟੋਰੀਅਮ ''ਚ ਟੈਸਟ ਕੀਤਾ ਗਿਆ ਹੈ ਜਿੱਥੇ ਸਾਰੇ ਵਿਊਵਰਜ਼ ਵੱਲੋਂ 3ਡੀ ਈਮੇਜ਼ ਨੂੰ ਇਕ ਹਾਈ ਰੇਜ਼ੋਲੁਸ਼ਨ ਨਾਲ ਦੇਖਿਆ ਗਿਆ ਹੈ।  

Related News