ਚਾਰਜਰ ਚੁੱਕਣ ਦੀ ਚਿੰਤਾ ਖ਼ਤਮ! ਇਸ ਕੰਪਨੀ ਦੇ ਲੈਪਟਾਪ ''ਚ ਮਿਲੇਗੀ 33 ਘੰਟਿਆਂ ਦੀ ਬੈਟਰੀ

Friday, Nov 06, 2026 - 02:23 PM (IST)

ਚਾਰਜਰ ਚੁੱਕਣ ਦੀ ਚਿੰਤਾ ਖ਼ਤਮ! ਇਸ ਕੰਪਨੀ ਦੇ ਲੈਪਟਾਪ ''ਚ ਮਿਲੇਗੀ 33 ਘੰਟਿਆਂ ਦੀ ਬੈਟਰੀ

ਟੈਕ ਡੈਸਕ : ਟੈਕਨੋਲੋਜੀ ਕੰਪਨੀ Asus ਨੇ ਭਾਰਤ ਵਿੱਚ ਆਪਣਾ ਨਵਾਂ Zenbook 14 (2026) ਲੈਪਟਾਪ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਦੀ ਸ਼ੁਰੂਆਤੀ ਕੀਮਤ 1,36,990 ਰੁਪਏ ਰੱਖੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਲੈਪਟਾਪ ਇੱਕ ਵਾਰ ਚਾਰਜ ਕਰਨ 'ਤੇ 33 ਘੰਟੇ ਤੱਕ ਦੀ ਬੈਟਰੀ ਲਾਈਫ਼ ਦਿੰਦਾ ਹੈ।
ਇਹ ਲੈਪਟਾਪ ਇੰਟੈੱਲ ਕੋਰ ਅਲਟਰਾ, ਏਐਮਡੀ ਰਾਈਜ਼ਨ ਏਆਈ ਅਤੇ ਸਨੈਪਡ੍ਰੈਗਨ ਐਕਸ ਪ੍ਰੋਸੈਸਰ ਦੇ ਵਿਕਲਪਾਂ ਵਿੱਚ ਪੇਸ਼ ਕੀਤਾ ਗਿਆ ਹੈ। ਏਐਮਡੀ ਰਾਈਜ਼ਨ ਏਆਈ 7 ਪ੍ਰੋਸੈਸਰ ਵਾਲੇ ਮਾਡਲ ਦੀ ਕੀਮਤ 1,56,990 ਰੁਪਏ ਹੈ, ਜਦਕਿ ਇੰਟੈੱਲ ਕੋਰ ਅਲਟਰਾ 9 386H ਚਿੱਪਸੈੱਟ ਵਾਲਾ ਟਾਪ ਮਾਡਲ 1,67,990 ਰੁਪਏ ਵਿੱਚ ਆਉਂਦਾ ਹੈ। ਸਭ ਤੋਂ ਕਿਫ਼ਾਇਤੀ ਮਾਡਲ ਵਿੱਚ ਸਨੈਪਡ੍ਰੈਗਨ X X1-26-100 ਪ੍ਰੋਸੈਸਰ ਦਿੱਤਾ ਗਿਆ ਹੈ।
ਇੰਟੈੱਲ ਮਾਡਲ (UX3480AA) ਵਿੱਚ 14-ਇੰਚ ਦੀ 3K OLED ਟਚਸਕ੍ਰੀਨ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 1,100 nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਏਐਮਡੀ (UX3480KA) ਅਤੇ ਸਨੈਪਡ੍ਰੈਗਨ (UX3480QA) ਵੇਰੀਐਂਟਾਂ ਵਿੱਚ 14-ਇੰਚ ਦੀ Full-HD+ OLED ਸਕ੍ਰੀਨ ਮਿਲਦੀ ਹੈ।
ਇਹ ਸਾਰੇ ਮਾਡਲ ਵਿੰਡੋਜ਼11 Home ਓਪਰੇਟਿੰਗ ਸਿਸਟਮ 'ਤੇ ਚੱਲਦੇ ਹਨ ਤੇ ਇਹਨਾਂ ਵਿੱਚ 16GB LPDDR5X RAM ਅਤੇ 512GB SSD ਸਟੋਰੇਜ ਦਿੱਤੀ ਗਈ ਹੈ। ਕਨੈਕਟੀਵਿਟੀ ਲਈ Wi-Fi 6E ਅਤੇ ਬਲੂਟੁੱਥ 5.4 ਮਿਲਦਾ ਹੈ, ਜਦਕਿ ਸਨੈਪਡ੍ਰੈਗਨ ਮਾਡਲ ਵਿੱਚ ਬਲੂਟੁੱਥ 5.3 ਦਿੱਤਾ ਗਿਆ ਹੈ। ਬੈਟਰੀ ਦੀ ਗੱਲ ਕਰੀਏ ਤਾਂ Intel ਵੇਰੀਐਂਟ ਵਿੱਚ 70Wh ਅਤੇ ਏਐਮਡੀ ਮਾਡਲ ਵਿੱਚ 50Wh ਦੀ ਬੈਟਰੀ ਹੈ, ਜੋ USB ਟਾਈਪ-C ਫਾਸਟ ਚਾਰਜਿੰਗ ਅਤੇ 68W ਐਡਾਪਟਰ ਨੂੰ ਸਪੋਰਟ ਕਰਦੀ ਹੈ।
ਇਸ ਲੈਪਟਾਪ ਦੇ ਨਾਲ ਕੰਪਨੀ ਨੇ ਜ਼ੈਨਮਾਊਸ MD202 ਵੀ ਪੇਸ਼ ਕੀਤਾ ਹੈ। ਇਸ ਵਿੱਚ ਸੇਰਾਲੂਮੀਨਮ ਟਾਪ ਕਵਰ ਦਿੱਤਾ ਗਿਆ ਹੈ ਅਤੇ ਇਸ ਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਇਹ ਲੈਪਟਾਪ Asus ਵਿਸ਼ੇਸ਼ ਸਟੋਰ ਕੰਪਨੀ ਦੀ ਈ-ਸ਼ਾਪ, ਐਮਾਜ਼ਾਨ, ਕਰੋਮਾ, ਰਿਲਾਇੰਸ ਡਿਜੀਟਲ ਤੇ ਵਿਜੇ ਸੇਲਜ਼ ਤੋਂ ਖਰੀਦਿਆ ਜਾ ਸਕਦਾ ਹੈ।


author

Shubam Kumar

Content Editor

Related News