15,000mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ Honor ਦਾ ਸ਼ਾਨਦਾਰ ਫੋਨ !
Wednesday, Nov 04, 2026 - 12:53 PM (IST)
ਗੈਜੇਟ ਡੈਸਕ - ਚੀਨੀ ਕੰਪਨੀ Honor, 15,000mAh ਦੀ ਬੈਟਰੀ ਨਾਲ ਇਕ ਨਵਾਂ ਸਮਾਰਟਫੋਨ ਲਿਆਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ Honor ਨੇ 10,000mAh ਦੀ ਬੈਟਰੀ ਆਲਾ ਸਮਾਰਟਫੋਨ ਲਾਂਚ ਕੀਤਾ ਸੀ। ਇਹ ਆਨਰ ਫੋਨ ਆਉਣ ਵਾਲੇ ਹਫ਼ਤਿਆਂ 'ਚ ਘਰੇਲੂ ਬਾਜ਼ਾਰ ਵਿੱਚ ਲਾਂਚ ਹੋਣ ਦੀ ਉਮੀਦ ਹੈ। ਕੰਪਨੀ ਨੇ ਹਾਲ ਹੀ 'ਚ Honor Win 2 ਸੀਰੀਜ਼ ਲਾਂਚ ਕੀਤੀ ਹੈ, ਜੋ ਕਿ ਇਕ ਸ਼ਕਤੀਸ਼ਾਲੀ 12,070mAh ਬੈਟਰੀ ਦੇ ਨਾਲ ਆਉਂਦੀ ਹੈ। ਇਸ ਸੀਰੀਜ਼ 'ਚ, ਕੰਪਨੀ ਨੇ Honor Win Turbo 2 ਅਤੇ Honor Win RT 2 ਮਾਡਲ ਪੇਸ਼ ਕੀਤੇ ਹਨ।
ਚੀਨੀ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਨੇ ਵੀਬੋ 'ਤੇ ਸਾਂਝਾ ਕੀਤਾ ਹੈ ਕਿ ਇਸ ਸਮਾਰਟਫੋਨ ਨੂੰ 14,000mAh ਤੋਂ 15,000mAh ਬੈਟਰੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਨ ਦੀ ਬੈਟਰੀ ਸਮਰੱਥਾ ਤੋਂ ਇਲਾਵਾ, ਇਸ ਸਮੇਂ ਕੋਈ ਹੋਰ ਫੀਚਰਜ਼ ਸਾਂਝੇ ਨਹੀਂ ਕੀਤੇ। ਆਪਣੀ ਪੋਸਟ 'ਚ, DCS ਦਾਅਵਾ ਕਰਦਾ ਹੈ ਕਿ ਇਹ ਬੈਟਰੀ ਇਕ ਵਾਰ ਚਾਰਜ ਕਰਨ 'ਤੇ ਲਗਭਗ ਇੱਕ ਹਫ਼ਤੇ ਤੱਕ ਚੱਲ ਸਕਦੀ ਹੈ।
ਇਹ ਆਨਰ ਸੀਰੀਜ਼ ਇਕ ਸ਼ਕਤੀਸ਼ਾਲੀ 12,070mAh ਬੈਟਰੀ ਦੇ ਨਾਲ ਆਉਂਦੀ ਹੈ। ਇਸ ਸੀਰੀਜ਼ ਦੇ ਦੋਵੇਂ ਫੋਨ ਵੱਡੀਆਂ ਬੈਟਰੀਆਂ ਨਾਲ ਲੈਸ ਹਨ ਅਤੇ 90W ਵਾਇਰਡ ਅਤੇ 27W ਰਿਵਰਸ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਇਸ ਸੀਰੀਜ਼ ਦੇ ਦੋਵੇਂ ਫੋਨ 2K ਰੈਜ਼ੋਲਿਊਸ਼ਨ ਅਤੇ 185Hz ਰਿਫਰੈਸ਼ ਰੇਟ ਵਾਲੇ OLED ਡਿਸਪਲੇਅ ਨਾਲ ਲੈਸ ਹਨ। ਫੋਨ ਦੀ ਡਿਸਪਲੇਅ 10,000 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਦਾ ਸਮਰਥਨ ਕਰਦੀ ਹੈ।
ਦੋਵੇਂ ਆਨਰ ਵਿਨ 2 ਸੀਰੀਜ਼ ਦੇ ਫੋਨ ਕੁਆਲਕਾਮ ਸਨੈਪਡ੍ਰੈਗਨ 8 ਏਲੀਟ ਜਨ 5 ਚਿੱਪਸੈੱਟ ਰਾਹੀਂ ਸੰਚਾਲਿਤ ਹਨ, ਜੋ 16GB ਤੱਕ ਰੈਮ ਅਤੇ 512GB ਸਟੋਰੇਜ ਨਾਲ ਜੋੜਿਆ ਗਿਆ ਹੈ। ਦੋਵੇਂ ਫੋਨ IP68, IP69, ਅਤੇ IP69K ਰੇਟਿੰਗਾਂ ਦੇ ਨਾਲ ਆਉਂਦੇ ਹਨ। ਇਹ ਫੋਨ ਪਾਣੀ ਅਤੇ ਧੂੜ-ਰੋਧਕ ਵਿਸ਼ੇਸ਼ਤਾਵਾਂ ਦੇ ਨਾਲ ਆਉਂਦੇ ਹਨ। ਇਹ ਦੋਵੇਂ ਆਨਰ ਫੋਨ 200MP ਮੁੱਖ OIS ਸੈਂਸਰ, 12MP ਸੈਕੰਡਰੀ ਸੈਂਸਰ, ਅਤੇ 50MP ਸੈਲਫੀ ਕੈਮਰਾ ਦੇ ਨਾਲ ਆਉਂਦੇ ਹਨ।
Honor ਨੇ ਹਾਲ ਹੀ 'ਚ X9e ਸਮਾਰਟਫੋਨ ਲਾਂਚ ਕੀਤਾ ਹੈ। ਇਸ ਫੋਨ 'ਚ ਇਕ ਵੱਡੀ 8560mAh ਬੈਟਰੀ ਵੀ ਹੈ। ਇਸ 'ਚ 6.79-ਇੰਚ 1.5K AMOLED ਡਿਸਪਲੇਅ ਹੈ ਅਤੇ ਇਹ Qualcomm Snapdragon 6 Gen 4 ਚਿੱਪਸੈੱਟ ਦੁਆਰਾ ਸੰਚਾਲਿਤ ਹੈ। ਇਸ ਤੋਂ ਇਲਾਵਾ, ਇਹ ਫੋਨ 8GB ਤੱਕ RAM ਅਤੇ 256GB ਸਟੋਰੇਜ ਨੂੰ ਸਪੋਰਟ ਕਰਦਾ ਹੈ। ਇਸ ਫੋਨ 'ਚ ਇੱਕ ਵੱਡੀ ਬੈਟਰੀ ਹੈ ਅਤੇ ਇਹ 80W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਹ ਫੋਨ 50MP + 50MP ਡਿਊਲ ਕੈਮਰੇ ਦੇ ਨਾਲ ਆਉਂਦਾ ਹੈ ਅਤੇ ਇਸ ਵਿੱਚ 16MP ਸੈਲਫੀ ਕੈਮਰਾ ਹੈ।
