ਕ੍ਰੋਮ ਬ੍ਰਾਊਜ਼ਰ ’ਤੇ ਪਰੇਸ਼ਾਨ ਨਹੀਂ ਕਰਨਗੇ ਨੋਟੀਫਿਕੇਸ਼ਨ, ਗੂਗਲ ਲਿਆ ਰਿਹਾ ਨਵਾਂ ਫੀਚਰ
Friday, Jan 10, 2020 - 12:32 PM (IST)

ਗੈਜੇਟ ਡੈਸਕ– ਕ੍ਰੋਮ ਬ੍ਰਾਊਜ਼ਰ ਰਾਹੀਂ ਇੰਟਰਨੈੱਟ ਸਰਫ ਕਰਦੇ ਸਮੇਂ ਜਦੋਂ ਵੀ ਤੁਸੀਂ ਕਿਸੇ ਨਵੀਂ ਵੈੱਬਸਾਈਟ ’ਤੇ ਜਾਂਦੇ ਹੋ ਤਾਂ ਤੁਹਾਨੂੰ ਨੋਟੀਫਿਕੇਸ਼ਨ ਰਿਕਵੈਸਟ ਨਾਲ ਜੁੜਿਆ ਪਾਪ-ਅਪ ਦਿਖਾਈ ਦਿੰਦਾ ਹੈ। ਲਗਭਗ ਹਰ ਵੈੱਬਸਾਈਟ ਤੁਹਾਨੂੰ ਅਜਿਹੇ ਰਿਕਵੈਸਟ ਭੇਜਦੀ ਹੈ ਅਤੇ ਇਕ ਵਾਰ ਇਸ ’ਤੇ ਐਗਰੀ ਕਰਨ ਤੋਂ ਬਾਅਦ ਤੁਹਾਡੇ ਮੋਬਾਇਲ ਫੋਨ ’ਤ ਇਕ ਤੋਂ ਬਾਅਦ ਇਕ ਨੋਟੀਫਿਕੇਸ਼ੰਸ ਆਉਂਦੇ ਰਹਿੰਦੇ ਹਨ ਅਤੇ ਤੁਹਾਨੂੰ ਪਰੇਸ਼ਾਨ ਕਰਦੇ ਹਨ। ਗੂਗਲ ਪਿਛਲੇ ਕਾਫੀ ਸਮੇਂ ਤੋਂ ਯੂਜ਼ਰਜ਼ ਦਾ ਬ੍ਰਾਊਜ਼ਿੰਗ ਐਕਸਪੀਰੀਅੰਸ ਖਰਾਬ ਕਰਨ ਵਾਲੇ ਨੋਟੀਫਿਕੇਸ਼ੰਸ ਰਿਕਵੈਸਟ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਹੁਣ ਇਹ ਫੀਚਰ ਯੂਜ਼ਰਜ਼ ਨੂੰ ਮਿਲਣ ਵਾਲਾ ਹੈ।
ਅਗਲੇ ਕ੍ਰੋਮ ਰਿਲੀਜ਼ ’ਚ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਰਿਕਵੈਸਟ ਪਰੇਸ਼ਾਨੀ ਨਹੀਂ ਕਰਨਗੇ। ਕ੍ਰੋਮ ਵਰਜ਼ਨ 80 ਲਈ ਗੂਗਲ ਇਕ ਸਿੰਪਲ ਅਤੇ ਸਮੂਦ ਯੂ.ਆਈ. ’ਤੇ ਕੰਮ ਕਰ ਰਿਹਾ ਹੈ, ਜੋ ਮੋਬਾਇਲ ਅਤੇ ਡੈਸਕਟਾਪ ਦੋਵਾਂ ’ਚ ਦੇਖਣ ਨੂੰ ਮਿਲੇਗਾ। ਇਸ ਯੂ.ਆਈ. ਦੇ ਯੂਜ਼ਰ ਨੂੰ ਮਿਲਦੇ ਹੀ ਸਭ ਤੋਂ ਪਹਿਲਾਂ ‘ਸਕਿਪ ਕੀਤਾ ਜਾ ਸਕਣ ਵਾਲਾ ਹੈਲਪ ਡਾਇਲਾਗ’ ਦਿਸੇਗਾ, ਜੋ ਨਵੇਂ ਫੀਚਰ ਬਾਰੇ ਯੂਜ਼ਰਜ਼ ਨੂੰ ਦੱਸੇਗਾ। ਗੂਗਲ ਵਲੋਂ ਇਕ ਅਧਿਕਾਰਤ ਬਲਾਗ ਪੋਸਟ ’ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਗੂਗਲ ਨੇ ਲਿਖਿਆ ਹੈ ‘ਕ੍ਰੋਮ 80 ’ਚ ਯੂਜ਼ਰਜ਼ ਨਵੇਂ ਯੂ.ਆਈ. ਦੀ ਸੈਟਿੰਗਸ ’ਚ ਮੈਨੁਅਲੀ ਜਾ ਕੇ ਆਪਟ-ਇਨ ਕਰ ਸਕਣਗੇ।
ਇੰਝ ਇਨੇਬਲ ਹੋਵੇਗਾ ਫੀਚਰ
ਬਲਾਗ ਪੋਸਟ ’ਚ ਕਿਹਾ ਗਿਆ ਹੈ ਕਿ ਨਵਾਂ ਸਿੰਪਲ ਕ੍ਰੋਮ ਯੂ.ਆਈ. ਰਿਲੀਜ਼ ਤੋਂ ਬਾਅਦ ਯੂਜ਼ਰਜ਼ ਅਤੇ ਡਿਵੈੱਲਪਰਜ਼ ਤੋਂ ਮਿਲੇ ਫੀਡਬੈਕ ਦੇ ਆਧਾਰ ’ਤੇ ਆਟੋਮੈਟਿਕ ਇਨਰੋਲਮੈਂਟ ਅਤੇ ਨੋਟੀਫਿਕੇਸ਼ਨ ਰਿਕਵੈਸਟ ਬਲਾਕਿੰਗ ਨੂੰ ਇਨੇਬਲ ਕਰੇਗਾ। ਯੂਜ਼ਰਜ਼ ਚਾਹੁਣ ਤਾਂ ਅਜਿਹੇ ਪ੍ਰਾਂਪਟਸ ਨੂੰ ਮੈਨੁਅਲੀ ਬੰਦ ਕਰ ਸਕਣਗੇ, ਜਾਂ ਫਿਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਡਿਸੇਬਲ ਕੀਤਾ ਜਾ ਸਕੇਗਾ। ਅਜਿਹਾ ਕਨਰ ਲਈ ਸੈਟਿੰਗਸ> ਸਾਈਟ ਸੈਟਿੰਗਸ> ਨੋਟੀਫਿਕੇਸ਼ਨ ’ਚ ਜਾਣ ਤੋਂ ਬਾਅਦ ਤੁਹਾਨੂੰ 'Sites can ask to send notifications' ਟਾਗਲ ਇਨੇਬਲ ਕਰਨਾ ਹੋਵੇਗਾ। ਉਥੇ ਹੀ ਪੂਰੀ ਤਰ੍ਹਾਂ ਡਿਸੇਬਲ ਕਰਨ ਲਈ 'Use quieter me' ਦੇ ਸਾਹਮਣੇ ਦਾ ਬਾਕਸ ਚੈੱਕ ਹੋਣਾ ਚਾਹੀਦਾ ਹੈ।